
ਤਮਿਲਨਾਡੂ ਦੀ ਰਾਜਧਾਨੀ ਚੇਨਈ ਵਿਚ ਸਮੁੰਦਰ ਕਿਨਾਰੇ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਚੇਨਈ: ਤਮਿਲਨਾਡੂ ਦੀ ਰਾਜਧਾਨੀ ਚੇਨਈ ਵਿਚ ਸਮੁੰਦਰ ਕਿਨਾਰੇ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਵਿਚ ਸਮੁੰਦਰ ‘ਚੋਂ ਉੱਠ ਰਹੀਆਂ ਲਹਿਰਾਂ ਨੀਲੇ ਰੰਗ ਦੀਆਂ ਦਿਖਈ ਰਹੀਆਂ ਹਨ। ਇਹਨਾਂ ਤਸਵੀਰਾਂ ਨੂੰ ਦੇਖ ਕੇ ਲੋਕ ਹੈਰਾਨ ਹੋ ਗਏ ਅਤੇ ਇਸ ਦਾ ਕਾਰਨ ਜਾਣਨ ਲਈ ਉਤਸੁਕ ਹੋਏ। ਇਹ ਤਸਵੀਰਾਂ ਐਤਵਾਰ ਰਾਤ ਦੀਆਂ ਦੱਸੀਆਂ ਜਾ ਰਹੀਆਂ ਹਨ।
Blue waves
ਇਕ ਮੀਡੀਆ ਰਿਪੋਰਟ ਮੁਤਾਬਕ ਸਮੁੰਦਰ ਕਿਨਾਰੇ ਲੋਕ ਰਾਤ ਸਮੇਂ ਮੌਸਮ ਦਾ ਆਨੰਦ ਲੈ ਰਹੇ ਸਨ। ਇਸੇ ਦੌਰਾਨ ਚੰਦ ਦੀ ਰੋਸ਼ਨੀ ਸਮੁੰਦਰ ਦੀਆਂ ਲਹਿਰਾਂ ‘ਤੇ ਪਈ, ਜਿਸ ਨਾਲ ਪਾਣੀ ਨੀਲੇ ਰੰਗ ਦਾ ਹੋ ਗਿਆ। ਲੋਕ ਇਹ ਨਜ਼ਾਰਾ ਦੇਖ ਕੇ ਹੈਰਾਨ ਹੋ ਗਏ ਅਤੇ ਇਸ ਖ਼ਾਸ ਨਜ਼ਾਰੇ ਦੀਆਂ ਤਸਵੀਰਾਂ ਉਹਨਾਂ ਨੇ ਕੈਮਰੇ ਵਿਚ ਕੈਦ ਕਰ ਲਈਆਂ। ਲੋਕਾਂ ਵੱਲੋਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਸ਼ੇਅਰ ਕੀਤੀਆ ਜਾ ਰਹੀਆਂ ਹਨ।
Seekiram po and enjamaai
— Sundar G (@SunOfGan) August 18, 2019
ਦੱਸ ਦਈਏ ਕਿ ਵਿਗਿਆਨ ਵਿਚ ਨੀਲੀਆ ਤਰੰਗਾਂ ਜਾਂ ਨੀਲੇ ਜਵਾਰ ਦੀ ਘਟਨਾ ਨੂੰ ਬਾਇਓਲੁਮਿਨੇਸੈਂਸ (Bio luminescence) ਕਿਹਾ ਜਾਂਦਾ ਹੈ। ਇਹ ਬਾਇਓਲੁਮਿਨੇਸੈਂਸ ਫਾਈਟੋਪਲਾਂਕਟਨ ਨਾਂਅ ਦੇ ਐਗਲੀ (Algae) ਦੇ ਕਾਰਨ ਹੁੰਦਾ ਹੈ। ਜਿਵੇਂ-ਜਿਵੇਂ ਲਹਿਰਾਂ ਤੱਟ ਨਾਲ ਟਕਰਾਉਂਦੀਆਂ ਹਨ, ਇਹ ਫਾਈਟੋਪਲਾਂਕਟਨ ਅਪਣੀ ਕੈਮੀਕਲ ਐਨਰਜੀ ਨੂੰ ਇਲੈਕ੍ਰੀਕਲ ਐਨਰਜੀ ਵਿਚ ਬਦਲਦੇ ਹਨ, ਜਿਸ ਨਾਲ ਲਹਿਰਾਂ ‘ਤੇ ਨੀਲੀ ਚਮਕ ਦਿਖਾਈ ਦਿੰਦੀ ਹੈ। ਬਾਇਓਲੁਮਿਨੇਸੈਂਸ ਫਾਈਟੋਪਲਾਂਕਟਨ ਪ੍ਰਜਾਤੀ ਦਾ ਵਿਗਿਆਨਕ ਨਾਂਅ ਨਾਕਟੀਲਿਊਕਾ ਸਿਲਟੀਲੈਂਨਜ਼ (Noctiluca Scintillans) ਹੈ। ਇਸ ਨੂੰ ਆਮ ਤੌਰ ‘ਤੇ ‘ਸੀ ਸਪਾਰਕਲ’ ਵੀ ਕਿਹਾ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।