
ਹਵਾਈ ਫ਼ੌਜ ਮੁਖੀ ਨੇ
ਨਵੀਂ ਦਿੱਲੀ, 14 ਅਗੱਸਤ : ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਆਰਕੇਐਸ ਭਦੌਰੀਆ ਨੇ ਪਛਮੀ ਕਮਾਨ 'ਚ ਇਕ ਫ਼ਰੰਟ ਲਾਈਨ ਏਅਰਬੇਸ 'ਤੇ ਮਿਗ-21 ਬਾਈਸਨ ਜੈੱਟ ਜਹਾਜ਼ 'ਚ ਉਡਾਣ ਭਰੀ ਤੇ ਦੁਸ਼ਮਣ ਨੂੰ ਸਖ਼ਤ ਸੰਦੇਸ਼ ਦਿਤਾ। ਹਵਾਈ ਫ਼ੌਜ ਮੁਖੀ ਨੇ ਇਸ ਦੌਰਾਨ ਖੇਤਰ 'ਚ ਹਵਾਈ ਫ਼ੌਜ ਦੀ ਅਪਰੇਸ਼ਨਲ ਤਿਆਰੀਆਂ ਦੀ ਵੀ ਸਮੀਖਿਆ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਪੂਰਬੀ ਲੱਦਾਖ਼ 'ਚ ਐਲਏਸੀ 'ਤੇ ਚੀਨ ਨਾਲ ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਗਤੀਰੋਧ ਦੇ ਮੱਦੇਨਜ਼ਰ ਪੱਛਮੀ ਕਮਾਨ ਤਹਿਤ ਆਉਣ ਵਾਲੇ ਅਪਣੇ ਸਾਰੇ ਅੱਡਿਆਂ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿਤੇ ਹਨ।
ਅਧਿਕਾਰੀਆਂ ਨੇ ਦਸਿਆ ਕਿ ਹਵਾਈ ਫ਼ੌਜ ਮੁਖੀ ਦਾ ਮਿਗ-21 ਬਾਈਸਨ 'ਚ ਉਡਾਣ ਭਰਨਾ ਉੱਚ ਅਪਰੇਸ਼ਨਲ ਤਿਆਰੀਆਂ ਦੀ ਸਮੀਖਿਆ ਦਾ ਹਿੱਸਾ ਸੀ। ਜ਼ਿਕਰਯੋਗ ਹੈ ਕਿ ਪੱਛਮੀ ਕਮਾਨ ਤਹਿਤ ਸੰਵੇਦਨਸ਼ੀਲ ਲੱਦਾਖ਼ ਖੇਤਰ ਨਾਲ ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ਦੀ ਹਵਾਈ ਸੁਰੱਖਿਆ ਆਉਂਦੀ ਹੈ। ਹਵਾਈ ਫ਼ੌਜ ਮੁਖੀ ਨੇ ਮਿਗ-21 ਬਾਈਸਨ ਜਹਾਜ਼ 'ਚ ਉਡਾਣ ਭਰਨ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨਾਲ ਏਅਰਬੇਸ ਦੀ ਅਪਰੇਸ਼ਨਲ ਤਿਆਰੀਆਂ ਦੀ ਸਮੀਖਿਆ ਕੀਤੀ। ਰੂਸੀ ਮੂਲ ਦਾ ਮਿਗ-21 ਬਾਈਸਨ ਏਕਲ ਇੰਜਣ ਵਾਲਾ ਸਿੰਗਲ ਸੀਟਰ ਲੜਾਕੂ ਜਹਾਜ਼ ਹੈ। ਇਹ ਕਈ ਸੈਂਕੜਿਆਂ ਤਕ ਭਾਰਤੀਆਂ ਹਵਾਈ ਫ਼ੌਜ ਦੀ ਰੀੜ੍ਹ ਸੀ। (ਏਜੰਸੀ)