
ਕਿੰਗਫਿਸ਼ਰ ਏਅਰਲਾਈਨਜ਼ ਦੇ ਦੋ ਹੈਲਿਕਾਪਟਰ ਬੁੱਧਵਾਰ ਨੂੰ ਆਯੋਜਿਤ ਨੀਲਾਮੀ ਵਿਚ 8.5 ਕਰੋਡ਼ ਰੁਪਏ ਵਿਚ ਵਿਕੇ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਹੁਣ ਕਿੰਗ...
ਨਵੀਂ ਦਿੱਲੀ : ਕਿੰਗਫਿਸ਼ਰ ਏਅਰਲਾਈਨਜ਼ ਦੇ ਦੋ ਹੈਲਿਕਾਪਟਰ ਬੁੱਧਵਾਰ ਨੂੰ ਆਯੋਜਿਤ ਨੀਲਾਮੀ ਵਿਚ 8.5 ਕਰੋਡ਼ ਰੁਪਏ ਵਿਚ ਵਿਕੇ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਹੁਣ ਕਿੰਗਫਿਸ਼ਰ ਏਅਰਲਾਈਨਜ਼ ਠੱਪ ਹੋ ਚੁਕੀ ਹੈ। ਬੈਂਕਾਂ ਨੇ ਭਗੋੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਤੋਂ ਅਪਣੇ ਬਾਕੀ ਕਰਜ਼ ਦੀ ਵਸੂਲੀ ਲਈ ਏਅਰਬਸ ਹੈਲਿਕਾਪਟਰਾਂ ਨੂੰ ਨੀਲਾਮੀ ਲਈ ਪੇਸ਼ ਕੀਤਾ ਸੀ।
Vijay Mallya
ਇਕ ਅਧਿਕਾਰੀ ਨੇ ਦੱਸਿਆ ਕਿ ਦੋਹੇਂ ਹੈਲਿਕਾਪਟਰ 8.5 ਕਰੋਡ਼ ਰੁਪਏ ਵਿਚ ਨਿਲਾਮ ਕੀਤੇ ਗਏ। ਦੋਹਾਂ ਹੈਲਿਕਾਪਟਰਾਂ ਲਈ ਰਿਜ਼ਰਵ ਪ੍ਰਾਇਸ 3.5 ਕਰੋਡ਼ ਰੁਪਏ ਰੱਖਿਆ ਗਿਆ ਸੀ। ਈ - ਨੀਲਾਮੀ ਦਾ ਪ੍ਰਬੰਧ ਬੈਂਗਲੁਰੂ ਵਿਚ ਕੀਤਾ ਗਿਆ। ਨਵੀਂ ਦਿੱਲੀ ਚੌਧਰੀ ਏਵਿਏਸ਼ਨ ਫੈਸਿਲਿਟਜੀ ਦੇ ਇਕ ਪ੍ਰਤਿਨਿਧੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਕੰਪਨੀ ਇਸ ਨੀਲਾਮੀ ਵਿਚ ਸਫਲ ਹੋਈ ਹੈ। ਕੰਪਨੀ ਦੋ ਹੈਲਿਕਾਪਟਰਾਂ ਲਈ 8.57 ਕਰੋਡ਼ ਰੁਪਏ ਦਾ ਭੁਗਤਾਨ ਕਰੇਗੀ।
Vijay Mallya
ਕੁਝ ਦਿਨ ਪਹਿਲਾਂ ਸ਼ਰਾਬ ਕਾਰੋਬਾਰੀ ਭਾਰਤ ਛੱਡਣ ਤੋਂ ਪਹਿਲਾਂ ਵਿੱਤ ਮੰਤਰੀ ਨਾਲ ਮੁਲਾਕਾਤ ਦੀਆਂ ਖਬਰਾਂ ਨੂੰ ਅਰੁਣ ਜੇਟਲੀ ਨੇ ਬਲਾਗ ਲਿਖ ਕੇ ਖਾਰਿਜ ਕੀਤੀਆਂ ਸਨ। ਅਪਣੇ ਬਲਾਗ ਵਿਚ ਵਿੱਤ ਮੰਤਰੀ ਅਰੁਣ ਜੇਟਲੀ ਨੇ ਲਿਖਿਆ ਕਿ ਵਿਜੇ ਮਾਲਿਆ ਨੇ ਕਿਹਾ ਸੀ ਕਿ ਉਹ ਭਾਰਤ ਛੱਡਣ ਤੋਂ ਪਹਿਲਾਂ ਸੈਟਲਮੈਂਟ ਆਫ਼ਰ ਨੂੰ ਲੈ ਕੇ ਮੈਨੂੰ ਮਿਲੇ ਸਨ। ਅਸਲ ਤੋਰ 'ਤੇ ਇਹ ਬਿਆਨ ਪੂਰੀ ਤਰ੍ਹਾਂ ਝੂਠ ਹੈ। 2014 ਤੋਂ ਹੁਣ ਤੱਕ ਮੈਂ ਮਾਲਿਆ ਨੂੰ ਮੁਲਾਕਾਤ ਲਈ ਕੋਈ ਅਪਾਇੰਟਮੈਂਟ ਨਹੀਂ ਦਿਤੀ ਹੈ, ਅਜਿਹੇ ਵਿਚ ਮੈਨੂੰ ਮਿਲਣ ਦਾ ਸਵਾਲ ਹੀ ਨਹੀਂ ਉੱਠਦਾ।