
ਟਾਟਾ ਗਰੁੱਪ ਨੇ ਵਿਕਸਿਤ ਕੀਤੀ ਨਵੀਂ ਟੈਸਟ ਕਿੱਟ
ਨਵੀਂ ਦਿੱਲੀ: ਟਾਟਾ ਸਮੂਹ ਨੂੰ ਕੰਟਰੋਲਰ ਜਨਰਲ ਆਫ ਇੰਡੀਅਨ ਮੈਡੀਸਨ (DGCI) ਵੱਲੋਂ ਦੇਸ਼ ਦੇ ਪਹਿਲੇ ਕ੍ਰਿਸਪਰ ਕੋਵਿਡ-19 ਟੈਸਟ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਟਾਟਾ ਸਮੂਹ ਨੇ ਇਕ ਬਿਆਨ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਹੈ।
Corona virus
ਕੰਪਨੀ ਨੇ ਕਿਹਾ ਕਿ ਇਹ ਟੈਸਟ ਸਟੀਕ ਨਤੀਜੇ ਦੇਣ ਵਿਚ ਰਵਾਇਤੀ ਆਰਟੀ-ਪੀਸੀਆਰ ਟੈਸਟ ਦੇ ਸਮਾਨ ਹੈ। ਇਸ ਤੋਂ ਇਲਾਵਾ ਇਸ ਸਸਤਾ ਹੈ ਅਤੇ ਘੱਟ ਸਮੇਂ ਵਿਚ ਨਤੀਜੇ ਦਿੰਦਾ ਹੈ। ਇਸ ਟੈਸਟ ਨੂੰ ਟਾਟਾ ਗਰੁੱਪ ਅਤੇ CSIR-IGIB (Institute of Genomics and Integrative Biology) Feluda ਨੇ ਵਿਕਸਿਤ ਕੀਤਾ ਹੈ।
Covid Test
ਇਹ ਟੈਸਟ ਸਾਰਜ਼-ਕੋਵ-2 ਵਾਇਰਸ (SARS-CoV-2) ਦੇ ਜੀਨੋਮਿਕ ਸੀਕਵੈਂਸ ਦਾ ਪਤਾ ਲਗਵਾਉਣ ਲਈ ਦੇਸੀ ਸੀਆਰਆਈਐਸਪੀਆਰ ਤਕਨਾਲੋਜੀ ਦੀ ਵਰਤੋਂ ਕਰਦਾ ਹੈ। ਭਵਿੱਖ ਵਿਚ ਇਸ ਤਕਨਾਲੋਜੀ ਦੀ ਵਰਤੋਂ ਨਾਲ ਹੋਰ ਮਹਾਂਮਾਰੀਆਂ ਦੇ ਟੈਸਟ ਵੀ ਕੀਤੇ ਜਾ ਸਕਣਗੇ।
TATA Group
ਕੰਪਨੀ ਨੇ ਕਿਹਾ ਕਿ ਟਾਟਾ ਸੀਆਰਆਈਐਸਪੀਆਰ ਟੈਸਟ ਸੀਏਐਸ-9 ਪ੍ਰੋਟੀਨ ਦੀ ਵਰਤੋਂ ਕਰਨ ਵਾਲਾ ਦੁਨੀਆਂ ਦਾ ਪਹਿਲਾ ਅਜਿਹਾ ਪ੍ਰੀਖਣ ਹੈ, ਜੋ ਸਫ਼ਲਤਾਪੂਰਵਕ ਕੋਵਿਡ-19 ਮਹਾਂਮਾਰੀ ਫੈਲਾਉਣ ਵਾਲੇ ਵਾਇਰਸ ਦੀ ਪਛਾਣ ਕਰ ਲੈਂਦਾ ਹੈ।
Corona virus
ਸਮੂਹ ਨੇ ਕਿਹਾ ਹੈ ਕਿ ਇਹ ਭਾਰਤੀ ਵਿਗਿਆਨਕ ਭਾਈਚਾਰੇ ਲਈ ਇਕ ਅਹਿਮ ਅਤੇ ਵੱਡੀ ਪ੍ਰਾਪਤੀ ਹੈ। ਕੰਪਨੀ ਨੇ ਦੱਸਿਆ ਕਿ ਖੋਜ ਅਤੇ ਵਿਕਾਸ ਨੂੰ ਲੈ ਕੇ ਸ਼ੁੱਧ ਅਤੇ ਭਰੋਸੇਮੰਦ ਟੈਸਟ ਨੂੰ 100 ਦਿਨ ਤੋਂ ਘੱਟ ਸਮੇਂ ਵਿਚ ਤਿਆਰ ਕੀਤਾ ਗਿਆ ਹੈ।
Corona virus
ਟਾਟਾ ਮੈਡੀਕਲ ਅਤੇ ਡਾਇਗਨੋਸਟਿਕਸ ਲਿਮਟਡ ਦੇ ਸੀਈਓ ਗਿਰੀਸ਼ ਕ੍ਰਿਸ਼ਨਮੂਰਤੀ ਦਾ ਕਹਿਣਾ ਹੈ ਕਿ ਕੋਵਿਡ -19 ਲਈ ਟਾਟਾ ਸੀਆਰਆਈਐਸਪੀਆਰ ਟੈਸਟ ਦੀ ਮਨਜ਼ੂਰੀ ਨਾਲ ਗਲੋਬਲ ਮਹਾਂਮਾਰੀ ਨਾਲ ਲੜਨ ਲਈ ਦੇਸ਼ ਦੇ ਯਤਨਾਂ ਨੂੰ ਉਤਸ਼ਾਹ ਮਿਲੇਗਾ।