
ਪੁਲਿਸ ਨੇ ਦੱਸਿਆ ਕਿ ਔਰਤਾਂ ਵੀ ਉਸੇ ਪਿੰਡ ਦੀਆਂ ਰਹਿਣ ਵਾਲੀਆਂ ਹਨ, ਜਿੱਥੇ ਮ੍ਰਿਤਕ ਲੜਕਾ ਰਹਿੰਦਾ ਸੀ।
ਹੈਦਰਾਬਾਦ: ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਕਿਸ਼ੋਰ ਉਮਰ ਦੇ ਲੜਕੇ ਨੂੰ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ ਵਿੱਚ ਸਮਾਜ ਦੇ ਕੁਝ ਬਜ਼ੁਰਗਾਂ ਦੇ ਹੁਕਮਾਂ 'ਤੇ ਦੋ ਔਰਤਾਂ ਦੇ ਕਥਿਤ ਤੌਰ 'ਤੇ ਜ਼ਬਰਦਸਤੀ ਸਿਰ ਮੁਨਵਾ ਦਿੱਤੇ ਗਏ।
ਪੁਲਿਸ ਨੇ ਦੱਸਿਆ ਕਿ ਇਸ ਲੜਕੇ ਨੇ ਕਰੀਬ ਇੱਕ ਹਫ਼ਤਾ ਪਹਿਲਾਂ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਲਈ ਸੀ। ਬਾਅਦ ਵਿੱਚ, ਲੜਕੇ ਦੇ ਰਿਸ਼ਤੇਦਾਰਾਂ ਨੂੰ ਉਸ ਦੇ ਫ਼ੋਨ ਵਿੱਚ ਆਡੀਓ ਰਿਕਾਰਡ ਲੱਭੇ, ਜਿਸ ਵਿੱਚ ਇਹ ਔਰਤਾਂ ਕਥਿਤ ਤੌਰ 'ਤੇ ਉਸ ਨਾਲ ਪੈਸਿਆਂ ਲਈ ਸੌਦੇਬਾਜ਼ੀ ਕਰਦੀਆਂ ਸੁਣੀਆਂ ਗਈਆਂ ਹਨ। ਮ੍ਰਿਤਕ ਲੜਕੇ ਦੀ ਉਮਰ 16 ਜਾਂ 17 ਸਾਲ ਹੋਣ ਦੀ ਜਾਣਕਾਰੀ ਮਿਲੀ ਹੈ।
ਪੁਲਿਸ ਨੇ ਦੱਸਿਆ ਕਿ ਔਰਤਾਂ ਵੀ ਉਸੇ ਪਿੰਡ ਦੀਆਂ ਰਹਿਣ ਵਾਲੀਆਂ ਹਨ, ਜਿੱਥੇ ਮ੍ਰਿਤਕ ਲੜਕਾ ਰਹਿੰਦਾ ਸੀ। ਇਹਨਾਂ ਚੋਂ ਇੱਕ ਔਰਤ ਨੇ ਵੀ ਪੁਲਿਸ ਨੂੰ ਸ਼ਿਕਾਇਤ ਕਰਕੇ ਕਿ ਇਸ ਸ਼ੱਕ ਦੇ ਆਧਾਰ 'ਤੇ ਉਹਨਾਂ ਦੇ ਸਿਰ ਜ਼ਬਰੀ ਮੁਨਵਾ ਦਿੱਤੇ ਗਏ ਸਨ, ਕਿ ਉਹਨਾਂ ਕਰਕੇ ਉਸ ਲੜਕੇ ਨੇ ਖ਼ੁਦਕੁਸ਼ੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਗ਼ਲਤ ਤਰੀਕੇ ਨਾਲ ਬੰਦੀ ਬਣਾਉਣ ਅਤੇ ਹੋਰ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।