ਪੀਐਮ ਮੋਦੀ ਨੇ ਆਈਐਨਐਸ ਵਿਕਰਾਂਤ 'ਤੇ ਮਨਾਈ ਦੀਵਾਲੀ
Published : Oct 20, 2025, 2:45 pm IST
Updated : Oct 20, 2025, 2:45 pm IST
SHARE ARTICLE
PM Modi celebrates Diwali on INS Vikrant
PM Modi celebrates Diwali on INS Vikrant

ਫ਼ੌਜੀ ਜਵਾਨਾਂ ਨਾਲ ਕੀਤੀ ਗੱਲਬਾਤ, ਵੰਡੀਆਂ ਮਠਿਆਈਆਂ

ਗੋਆ (ਸ਼ਾਹ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੋਆ ਵਿਚ ਆਈਐਨਐਸ ਵਿਕਰਾਂਤ ’ਤੇ  ਜਵਾਨਾਂ ਦੇ ਨਾਲ ਦੀਵਾਲੀ ਮਨਾਈ ਗਈ, ਉਹ ਇਕ ਦਿਨ ਪਹਿਲਾਂ ਹੀ ਇੱਥੇ ਪਹੁੰਚ ਗਏ ਸਨ। ਉਨ੍ਹਾਂ ਵੱਲੋਂ ਜਵਾਨਾਂ ਦਾ ਮਠਿਆਈ ਖੁਆ ਕੇ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਜਵਾਨਾਂ ਦੇ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ 40 ਮਿੰਟ ਦਾ ਭਾਸ਼ਣ ਦਿੱਤਾ, ਜਿਸ ਵਿਚ ਉਨ੍ਹਾਂ ਨੇ ਆਈਐਨਐਸ ਵਿਕਰਾਂਤ ਅਤੇ ਅਪਰੇਸ਼ਨ ਸਿੰਧੂਰ ’ਤੇ ਬਾਰੇ ਗੱਲਬਾਤ ਕਰਦਿਆਂ ਭਾਰਤ ਦੀ ਵਧਦੀ ਰੱਖਿਆ ਸ਼ਕਤੀ ਨੂੰ ਦਰਸਾਇਆ।

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿ ਉਨ੍ਹਾਂ ਭਾਗਾਂ ਵਾਲੇ ਹਨ ਕਿ ਉਨ੍ਹਾਂ ਨੂੰ ਦੇਸ਼ ਦੇ ਵੀਰ ਜਵਾਨਾਂ ਦੇ ਨਾਲ ਦੀਵਾਲੀ ਮਨਾਉਣ ਦਾ ਮੌਕਾ ਹਾਸਲ ਹੋ ਰਿਹਾ ਏ। ਇਸ ਦੇ ਨਾਲ ਹੀ ਜਵਾਨਾਂ ਦੀ ਤਾਰੀਫ਼ ਕਰਦਿਆਂ ਆਖਿਆ ਕਿ ਬੇਸ਼ੱਕ ਸਾਡੇ ਕੋਲ ਆਈਐਨਐਸ ਵਿਕਰਾਂਤ ਵਰਗੇ ਬੇੜੇ, ਹਵਾ ਤੋਂ ਤੇਜ਼ ਚੱਲਣ ਵਾਲੇ ਜਹਾਜ਼ ਅਤੇ ਖਤਰਨਾਕ ਪਣਡੁੱਬੀਆਂ ਮੌਜੂਦ ਨੇ, ਇਹ ਮਹਿਜ਼ ਲੋਹਾ ਨੇ ਪਰ ਜਦੋਂ ਇਨ੍ਹਾਂ ’ਤੇ ਸਾਡੇ ਵੀਰ ਜਵਾਨ ਸਵਾਰ ਹੁੰਦੇ ਨੇ ਤਾਂ ਇਹ ਦੁਸ਼ਮਣ ਦੇ ਲਈ ਕਾਲ ਬਣ ਜਾਂਦੀਆਂ ਨੇ। 

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਰੇਸ਼ਨ ਸਿੰਧੂਰ ਦਾ ਖ਼ਾਸ ਤੌਰ ’ਤੇ ਜ਼ਿਕਰ ਕਰਦਿਆਂ ਆਖਿਆ ਕਿ ਅਪਰੇਸ਼ਨ ਸਿੰਧੂਰ ਦੌਰਾਨ ਤਿੰਨੇ ਫ਼ੌਜਾਂ ਦੇ ਜ਼ਬਰਦਸਤ ਤਾਲਮੇਲ ਨੇ ਪਾਕਿਸਤਾਨ ਨੂੰ ਬਹੁਤ ਜਲਦੀ ਗੋਡੇ ਟੇਕਣ ’ਤੇ ਮਜਬੂਰ ਕਰ ਦਿੱਤਾ ਸੀ। ਫ਼ੌਜੀ ਜਵਾਨਾਂ ਦੇ ਵੀਰਤਾ ਨੂੰ ਉਹ ਇਕ ਵਾਰ ਫਿਰ ਤੋਂ ਸਲੂਟ ਕਰਦੇ ਨੇ। ਦੱਸ ਦਈਏ ਕਿ ਇਹ 12ਵੀਂ ਵਾਰ ਐ ਜਦੋਂ ਪ੍ਰਧਾਨ ਮੰਤਰ ਨਰਿੰਦਰ ਮੋਦੀ ਦੀਵਾਲ ਦੇ ਮੌਕੇ ’ਤੇ ਜਵਾਨਾਂ ਦੇ ਵਿਚਕਾਰ ਪੁੱਜੇ ਅਤੇ ਦੀਵਾਲੀ ਮਨਾਈ। ਪਿਛਲੇ ਸਾਲ ਉਨ੍ਹਾਂ ਨੇ ਗੁਜਰਾਤ ਦੇ ਕੱਛ ਵਿਚ ਪਹੁੰਚ ਕੇ ਬੀਐਸਐਫ, ਆਰਮੀ, ਨੇਵੀ ਅਤੇ ਹਵਾਈ ਫ਼ੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਈ ਸੀ। ਬੀਤੇ 11 ਸਾਲਾਂ ਦੌਰਾਨ ਦੀਵਾਲੀ ਦੇ ਮੌਕੇ ’ਤੇ ਪੀਐਮ ਮੋਦੀ ਸਭ ਤੋਂ ਜ਼ਿਆਦਾ 4 ਵਾਰ ਜੰਮੂ ਕਸ਼ਮੀਰ ਗਏ ਸੀ।
ਬਿਊਰੋ ਰਿਪੋਰਟ, ਰੋਜ਼ਾਨਾ ਸਪੋਕਸਮੈਨ ਟੀਵੀ


 

Location: India, Goa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement