UFO in India: ਆਸਮਾਨ ’ਚ ਦਿਖਾਈ ਦਿਤਾ ‘UFO’ ਤਾਂ ਭਾਰਤੀ ਹਵਾਈ ਫ਼ੌਜ ਨੇ ਭੇਜੇ 2 ਰਾਫੇਲ ਜੈੱਟ
Published : Nov 20, 2023, 3:45 pm IST
Updated : Nov 20, 2023, 3:47 pm IST
SHARE ARTICLE
IAF scrambled Rafales after 'UFO' sighting near Imphal airport
IAF scrambled Rafales after 'UFO' sighting near Imphal airport

ਭਾਰਤੀ ਹਵਾਈ ਫ਼ੌਜ ਨੇ ਤੁਰੰਤ ਅਪਣੇ ਦੋ ਰਾਫੇਲ ਲੜਾਕੂ ਜਹਾਜ਼ ਉਸ ਯੂ.ਐਫ.ਓ. ਦੀ ਭਾਲ ਵਿਚ ਭੇਜੇ।

IAF scrambled Rafales after 'UFO' sighting: ਮਨੀਪੁਰ ਦੇ ਇੰਫਾਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਤਵਾਰ ਦੁਪਹਿਰ ਨੂੰ ਇਕ ਅਣਪਛਾਤੀ ਉਡਾਣ ਵਾਲੀ ਵਸਤੂ (ਯੂ.ਐਫ.ਓ.) ਦੇ ਨਜ਼ਰ ਆਉਣ ਕਾਰਨ ਆਮ ਉਡਾਣ ਸੇਵਾਵਾਂ ਪ੍ਰਭਾਵਤ ਹੋਈਆਂ। ਇਸ ਰੀਪੋਰਟ ਤੋਂ ਬਾਅਦ, ਭਾਰਤੀ ਹਵਾਈ ਫ਼ੌਜ ਨੇ ਤੁਰੰਤ ਅਪਣੇ ਦੋ ਰਾਫੇਲ ਲੜਾਕੂ ਜਹਾਜ਼ ਉਸ ਯੂ.ਐਫ.ਓ. ਦੀ ਭਾਲ ਵਿਚ ਭੇਜੇ।

ਇੰਡੀਆ ਟੂਡੇ ਦੀ ਰੀਪੋਰਟ ਮੁਤਾਬਕ ਭਾਰਤੀ ਹਵਾਈ ਫ਼ੌਜ ਦੇ ਉੱਚ-ਅਧਿਕਾਰੀਆਂ ਨੇ ਦਸਿਆ ਕਿ ਇੰਫਾਲ ਹਵਾਈ ਅੱਡੇ ਤੋਂ ਇਕ ਨਾਗਰਿਕ ਅਧਿਕਾਰੀ ਤੋਂ ਯੂ.ਐਫ.ਓ. ਦੇਖਣ ਬਾਰੇ ਇਕ ਸੰਦੇਸ਼ ਪ੍ਰਾਪਤ ਹੋਇਆ ਸੀ। ਇਸ ਤੋਂ ਬਾਅਦ ਇਕ ਰਾਫੇਲ ਲੜਾਕੂ ਜਹਾਜ਼ ਨੂੰ ਤੁਰੰਤ ਹਾਸ਼ਿਮਾਰਾ ਏਅਰ ਫੋਰਸ ਬੇਸ ਤੋਂ ਉਸ ਜਗ੍ਹਾ ਵੱਲ ਉਡਾਇਆ ਗਿਆ ਜਿਥੇ ਯੂਐਫਓ ਦੇਖਿਆ ਗਿਆ ਸੀ ਪਰ ਰਾਫੇਲ ਦੇ ਰਡਾਰ 'ਤੇ ਕੋਈ ਵੀ ਅਣਜਾਣ ਜਹਾਜ਼ ਜਾਂ ਵਾਹਨ ਨਜ਼ਰ ਨਹੀਂ ਆਇਆ।

ਈਸਟਰਨ ਕਮਾਂਡ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਨੇ ਏਅਰ ਡਿਫੈਂਸ ਰਿਸਪਾਂਸ ਮਕੈਨਿਜ਼ਮ ਨੂੰ ਸਰਗਰਮ ਕਰ ਦਿਤਾ ਹੈ ਕਿਉਂਕਿ ਵਿਜ਼ੂਅਲ ਇਨਪੁਟਸ ਇੰਫਾਲ ਏਅਰਪੋਰਟ ਤੋਂ ਆਏ ਸਨ। ਬੀਤੇ ਦਿਨ ਹਵਾਈ ਅੱਡੇ ਦੇ ਡਾਇਰੈਕਟਰ ਚਿਪੇਮੀ ਕੇਸ਼ਿੰਗ ਵਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਸੀ, ‘‘ਇੰਫਾਲ ਕੰਟਰੋਲਡ ਹਵਾਈ ਖੇਤਰ ’ਚ ਇਕ ਅਣਪਛਾਤੀ ਉੱਡਣ ਵਾਲੀ ਵਸਤੂ ਦੇ ਨਜ਼ਰ ਆਉਣ ਕਾਰਨ, ਦੋ ਉਡਾਣਾਂ ਨੂੰ ਮੋੜ ਦਿਤਾ ਗਿਆ ਹੈ ਅਤੇ ਤਿੰਨ ਉਡਾਣਾਂ ਦੇ ਰਵਾਨਗੀ ਦੇ ਸਮੇਂ ’ਚ ਦੇਰੀ ਹੋ ਗਈ ਹੈ। ਸਮਰੱਥ ਅਥਾਰਟੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਡਾਨ ਸੰਚਾਲਨ ਸ਼ੁਰੂ ਹੋਇਆ।’’

ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਦੇ ਇਕ ਅਧਿਕਾਰੀ ਨੇ ਦਸਿਆ ਕਿ ਉਨ੍ਹਾਂ ਨੂੰ ਦੁਪਹਿਰ 2:30 ਵਜੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਤੋਂ ਇਕ ਸੁਨੇਹਾ ਮਿਲਿਆ, ਜਿਸ ’ਚ ਉਨ੍ਹਾਂ ਨੂੰ ਦਸਿਆ ਗਿਆ ਕਿ ਹਵਾਈ ਅੱਡੇ ਦੇ ਨੇੜੇ ਇਕ ਯੂ.ਐਫ.ਓ. ਦਾ ਪਤਾ ਲਗਾਇਆ ਗਿਆ ਹੈ। ਅਧਿਕਾਰੀ ਨੇ ਕਿਹਾ, ‘‘ਸ਼ਾਮ 4 ਵਜੇ ਤਕ, ਯੂ.ਐਫ.ਓ. ਨੰਗੀ ਅੱਖ ਨਾਲ ਏਅਰਫੀਲਡ ਦੇ ਪੱਛਮ ਵਲ ਵਧਦਾ ਵਿਖਾਈ ਦੇ ਰਿਹਾ ਸੀ।’’

(For more news apart from IAF scrambled Rafales after 'UFO' sighting, stay tuned to Rozana Spokesman)

Location: India, Manipur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement