
ਪ੍ਰਧਾਨ ਮੰਤਰੀ ਦੇ ਫਰਾਂਸ ਦੌਰੇ ਮੌਕੇ ਹੋ ਸਕਦਾ ਹੈ ਸਮਝੌਤੇ ਦਾ ਐਲਾਨ
ਨਵੀਂ ਦਿੱਲੀ: ਭਾਰਤ ਨੇ ਇਕ ਵੱਡੇ ਰੱਖਿਆ ਸੌਦੇ ਵਿਚ ਫਰਾਂਸ ਤੋਂ 26 ਰਾਫ਼ੇਲ ਲੜਾਕੂ ਜਹਾਜ਼ ਅਤੇ ਤਿੰਨ ਸਕਾਰਪੀਨ ਸ਼੍ਰੇਣੀ ਦੀਆਂ ਰਵਾਇਤੀ ਪਣਡੁੱਬੀਆਂ ਖਰੀਦਣ ਦੀ ਯੋਜਨਾ ਬਣਾਈ ਹੈ। ਰੱਖਿਆ ਪ੍ਰਾਪਤੀ ਪ੍ਰੀਸ਼ਦ ਨੇ ਇਸ ਨੂੰ ਮਨਜ਼ੂਰੀ ਦੇ ਦਿਤੀ ਹੈ।
ਇਹ ਵੀ ਪੜ੍ਹੋ: ਖੇਤੀ ਵਿਚ ਚੰਗਾ ਮੁਨਾਫ਼ਾ ਕਮਾਉਣ ਲਈ ਕਿਸਾਨ ਮੌਸਮੀ ਫਲਾਂ ਦੀ ਕਰਨ ਕਾਸ਼ਤ
ਇਕ ਅਧਿਕਾਰੀ ਨੇ ਵੀਰਵਾਰ ਨੂੰ ਦਸਿਆ ਕਿ ਰੱਖਿਆ ਪ੍ਰਾਪਤੀ ਪ੍ਰੀਸ਼ਦ ਨੇ ਭਾਰਤੀ ਜਲ ਸੈਨਾ ਲਈ ਤਿੰਨ ਵਾਧੂ ਸਕਾਰਪੀਨ ਸ਼੍ਰੇਣੀ ਦੀਆਂ ਪਣਡੁੱਬੀਆਂ ਸਮੇਤ 22 ਰਾਫ਼ੇਲ ਐਮ ਅਤੇ ਚਾਰ ਦੋ-ਸੀਟਰ ਟ੍ਰੇਨਰ ਸੰਸਕਰਣਾਂ ਸਮੇਤ 26 ਰਾਫ਼ੇਲ ਲੜਾਕੂ ਜਹਾਜ਼ਾਂ ਦੀ ਖਰੀਦ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿਤੀ ਹੈ।
ਇਹ ਵੀ ਪੜ੍ਹੋ: ਹੜ੍ਹ ਦੌਰਾਨ ਪਾਕਿਸਤਾਨ ਨੇ ਵਧਾਇਆ ਦੋਸਤੀ ਦਾ ਹੱਥ : ਖੋਲ੍ਹੇ ਸੁਲੇਮਾਨਕੀ ਹੈੱਡਵਰਕਸ ਦੇ ਗੇਟ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਤੋਂ 14 ਜੁਲਾਈ ਤਕ ਫਰਾਂਸ ਦੇ ਦੌਰੇ 'ਤੇ ਹਨ। ਪ੍ਰਧਾਨ ਮੰਤਰੀ ਮੋਦੀ 14 ਜੁਲਾਈ ਨੂੰ ਫਰਾਂਸ ਦੇ ਰਾਸ਼ਟਰੀ ਦਿਵਸ 'ਤੇ 'ਬੈਸਟਿਲ ਡੇ' ਪਰੇਡ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ 26 ਰਾਫ਼ੇਲ ਮੈਰੀਟਾਈਮ ਲੜਾਕੂ ਜਹਾਜ਼ (ਰਾਫ਼ੇਲ ਐਮ) ਅਤੇ ਤਿੰਨ ਸਕਾਰਪੀਨ ਸ਼੍ਰੇਣੀ ਦੀਆਂ ਰਵਾਇਤੀ ਪਣਡੁੱਬੀਆਂ ਖਰੀਦਣ ਲਈ ਬਹੁ-ਅਰਬ ਡਾਲਰ ਦੇ ਸੌਦੇ ਦਾ ਐਲਾਨ ਕਰ ਸਕਦੇ ਹਨ।
ਇਹ ਵੀ ਪੜ੍ਹੋ: ਦਿੱਲੀ 'ਚ ਭਾਰੀ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ, ਸਿੰਘੂ ਬਾਰਡਰ ਤਕ ਹੀ ਜਾਣਗੀਆਂ ਅੰਤਰਰਾਜੀ ਬੱਸਾਂ
ਪ੍ਰਸਤਾਵਾਂ ਅਨੁਸਾਰ, ਭਾਰਤੀ ਜਲ ਸੈਨਾ ਨੂੰ ਚਾਰ ਟ੍ਰੇਨਰ ਜਹਾਜ਼ਾਂ ਦੇ ਨਾਲ 22 ਸਿੰਗਲ-ਸੀਟੇਡ ਰਾਫ਼ੇਲ ਸਮੁੰਦਰੀ ਜਹਾਜ਼ ਮਿਲਣਗੇ। ਜਲ ਸੈਨਾ ਇਨ੍ਹਾਂ ਲੜਾਕੂ ਜਹਾਜ਼ਾਂ ਅਤੇ ਪਣਡੁੱਬੀਆਂ ਦੀ ਤੁਰੰਤ ਪ੍ਰਾਪਤੀ ਲਈ ਦਬਾਅ ਬਣਾ ਰਹੀ ਸੀ ਕਿਉਂਕਿ ਦੇਸ਼ ਭਰ ਵਿਚ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਇਨ੍ਹਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਭਾਰਤੀ ਜਲ ਸੈਨਾ ਅਪਣੇ ਏਅਰਕ੍ਰਾਫਟ ਕੈਰੀਅਰ ਆਈ.ਐਨ.ਐਸ. ਵਿਕਰਮਾਦਿਤਿਆ ਅਤੇ ਵਿਕਰਾਂਤ 'ਤੇ ਤਾਇਨਾਤ ਕੀਤੇ ਜਾਣ ਵਾਲੇ ਪੁਰਾਣੇ ਮਿਗ-29 ਨੂੰ ਬਦਲਣ ਲਈ ਇਕ ਢੁਕਵੇਂ ਲੜਾਕੂ ਜਹਾਜ਼ ਦੀ ਤਲਾਸ਼ ਕਰ ਰਹੀ ਸੀ।