
ਪੱਛਮੀ ਬੰਗਾਲ ਵਿਚ ਭਾਰਤੀ ਜਨਤਾ ਪਾਰਟੀ ਨੂੰ ਕਲਕੱਤਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਕਲਕੱਤਾ ਹਾਈ ਕੋਰਟ ਨੇ ਪੂਰੇ ਰਾਜ ਵਿਚ ਰਥ ਯਾਤਰਾ ਨੂੰ...
ਕਲਕੱਤਾ (ਭਾਸ਼ਾ) : ਪੱਛਮੀ ਬੰਗਾਲ ਵਿਚ ਭਾਰਤੀ ਜਨਤਾ ਪਾਰਟੀ ਨੂੰ ਕਲਕੱਤਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਕਲਕੱਤਾ ਹਾਈ ਕੋਰਟ ਨੇ ਪੂਰੇ ਰਾਜ ਵਿਚ ਰਥ ਯਾਤਰਾ ਨੂੰ ਮੰਜ਼ੂਰੀ ਦੇ ਦਿਤੀ ਹੈ। ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋ ਮਮਤਾ ਬੈਨਰਜ਼ੀ ਨੇ ਬੀਜੇਪੀ ਦੀ ਇਸ ਰਥ ਯਾਤਰਾ ਨੂੰ ਮੰਜ਼ੂਰੀ ਦੇਣ ਤੋਂ ਮਨ੍ਹਾ ਕਰ ਦਿਤਾ ਸੀ। ਰਾਜ ਪ੍ਰਸਾਸ਼ਨ ਵੱਲੋਂ ਮੰਜ਼ੂਰੀ ਨਾ ਮਿਲਣ ਤੋਂ ਬਾਅਦ ਪਾਰਟੀ ਨੇ ਕੋਰਟ ਦਾ ਦਰਬਾਜਾ ਖੜਕਾਇਆ ਸੀ ਜਿਸ ਤੋਂ ਬਾਅਦ ਹੁਣ ਮੰਜ਼ੂਰੀ ਮਿਲ ਗਈ ਹੈ। ਕੋਰਟ ਵੱਲਂ ਮਿਲੀ ਮੰਜ਼ੂਰੀ ਤੋ ਬਆਦ ਹੁਣ ਬੀਜੇਪੀ ਰਾਜ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਉਤੇ ਰਥ ਯਾਤਰਾ ਕੱਢੇਗੀ।
ਕੋਰਟ ਨੇ ਨਿਰਦੇਸ ਦਿਤਾ ਹੈ ਕਿ ਪ੍ਰਸਾਸ਼ਨ ਨੂੰ ਇਹ ਸੁਚੇਤ ਕਰਨਾ ਚਾਹੀਦਾ ਹੈ ਕਿ ਪ੍ਰਦੇਸ਼ ਵਿਚ ਕਿਤੇ ਵੀ ਕਾਨੂੰਨ ਅਤੇ ਵਿਵਸਥਾ ਦਾ ਕੋਈ ਉਲੰਘਣ ਨਾ ਹੋਵੇ। ਯਾਤਰਾ ਦੀ ਮੰਜ਼ੂਰੀ ਮਿਲਣ ਤੋਂ ਬਾਅਦ ਬੀਜੇਪੀ ਦੇ ਬੰਗਾਲ ਮੁਖੀ ਕੈਲਾਸ਼ ਵਿਜਯਵਗ੍ਰਿਯ ਨੇ ਕਿਹਾ, ਅਸੀ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਸਾਨੂੰ ਨਿਆ ਵਿਵਸਥਾ ਉਤੇ ਪੂਰਾ ਭਰੇਸਾ ਹੈ ਕੋਰਟ ਦਾ ਇਹ ਫੈਸਲਾ ਟੀਐਮਸੀ ਤੋਂ ਕਰਾਰਾ ਝਟਕਾ ਹੈ। ਇਸ ਯਾਤਰਾ ਵਿਚ ਪਾਰਟੀ ਮੁੱਖ ਅਮਿਤ ਸ਼ਾਹ ਵੀ ਸਾਮਲ ਹੋਣਗੇ। ਦੱਸ ਦਈਏ ਕਿ ਰਾਜ ਸਰਕਾਰ ਵੱਲੋਂ ਇਸ ਰਥ ਯਾਤਰਾ ਉਤੇ ਰੋਕ ਲਗਾਉਣ ਤੋਂ ਬਾਅਦ ਬੀਜੇਪੀ ਮੁਖੀ ਅਮਿਤ ਸ਼ਾਹ ਨੇ ਮਮਤਾ ਬੈਨਰਜ਼ੀ ਉਤੇ ਤਿਖਾ ਨਿਸ਼ਾਨਾ ਸਾਧਿਆ ਸੀ, ਉਹਨਾਂ ਨੇ ਕਿਹਾ ਸੀ
, ਮਮਤਾ ਬੈਨਰਜੀ ਪੱਛਮੀ ਬੰਗਾਲ ਵਿਚ ਬੀਜੇਪੀ ਤੋਂ ਡਰੀ ਹੋਈ ਹੈ। ਇਸ ਲਈ ਉਹਨਾਂ ਨੇ ਰਾਜ ਵਿਚ ਰਥ ਤਰਾ ਦੀ ਆਗਿਆ ਨਹੀਂ ਦਿਤੀ ਸੀ। ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਸੀ ,ਮੈਂ ਉਹਨਾਂ ਦਾ ਡਰ ਸਮਝ ਸਕਦਾ ਹਾਂ। ਪਰ ਕੋਲ ਇਸਦਾ ਕੋਈ ਹੱਲ ਨਹੀਂ ਹੈ। ਬੀਜੇਪੀ ਨੂੰ ਸਮਰਥਨ ਕਰਨ ਦਾ ਫੈਸਲਾ ਲੋਕਾਂ ਨੇ ਲੈ ਲਿਆ ਸੀ। ਉਹਨਾਂ ਨੇ ਸਾਫ਼ ਕੀਤਾ ਸੀ ਕਿ ਯਾਤਰਾ ਨੂੰ ਅਸਥਾਈ ਤੌਰ ਉਤੇ ਟਿਲਿਆ ਗਿਆ ਹੈ, ਨਿ ਕਿ ਰੱਦ ਕੀਤਾ ਗਿਆ ਹੈ। ਪਾਰਟੀ ਦੇ ਮੁੱਕ ਤਫ਼ਤਰ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਸੀ,
ਯਾਤਰਾ ਨੂੰ ਰੋਕਣ ਦਾ ਕੋਈ ਕਾਰਨ ਨਹੀਂ ਹੈ। ਕਿਉਂਕਿ ਸਾਡੀਆਂ ਸਾਰੀਆਂ ਯਾਤਰਾਵਾਂ ਵਿਚ ਕਿਸੇ ਵੀ ਪ੍ਰਕਾਰ ਦੇ ਸੰਪਰਦਾਇਕ ਤਣਾਅ ਅਤੇ ਹਿੰਸਾ ਦੀ ਖ਼ਬਰ ਨਹੀਂ ਆਈ ਹੈ।