ਭਾਰਤ 'ਚ 9 ਅਮੀਰਾਂ ਕੋਲ 50 ਫ਼ੀਸਦੀ ਲੋਕਾਂ ਤੋਂ ਜ਼ਿਆਦਾ ਸੰਪਤੀ
Published : Jan 21, 2019, 6:31 pm IST
Updated : Jan 21, 2019, 6:31 pm IST
SHARE ARTICLE
Richest man
Richest man

ਅਮੀਰ ਦਿਨ ਪ੍ਰਤੀ ਦਿਨ ਅਮੀਰ ਹੁੰਦੇ ਜਾ ਰਹੇ ਹਨ ਅਤੇ ਗ਼ਰੀਬ ਹੋਰ ਗ਼ਰੀਬ। ਇਸ ਗੱਲ ਨੂੰ ਅਸੀਂ ਅਕਸਰ ਹੀ ਸੁਣਦੇ ਹਾਂ ਪਰ ਇਕ ਰਿਪੋਰਟ ਮੁਤਾਬਕ ਇਹ ਗੱਲ ਸੱਚ ਜਾਪਦੀ....

ਨਵੀਂ ਦਿੱਲੀ : ਅਮੀਰ ਦਿਨ ਪ੍ਰਤੀ ਦਿਨ ਅਮੀਰ ਹੁੰਦੇ ਜਾ ਰਹੇ ਹਨ ਅਤੇ ਗ਼ਰੀਬ ਹੋਰ ਗ਼ਰੀਬ। ਇਸ ਗੱਲ ਨੂੰ ਅਸੀਂ ਅਕਸਰ ਹੀ ਸੁਣਦੇ ਹਾਂ ਪਰ ਇਕ ਰਿਪੋਰਟ ਮੁਤਾਬਕ ਇਹ ਗੱਲ ਸੱਚ ਜਾਪਦੀ ਨਜ਼ਰ ਆ ਰਹੀ ਹੈ। ਦਰਅਸਲ ਅਜਿਹਾ ਹੀ ਇਕ ਖ਼ੁਲਾਸਾ ਆਕਸਫੈਮ ਦੀ ਇਕ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਭਾਰਤ ਵਿਚ ਮੌਜੂਦ ਕਰੋੜਪਤੀਆਂ ਦੀ ਜਾਇਦਾਦ ਵਿਚ 2018 ਵਿਚ ਪ੍ਰਤੀ ਦਿਨ ਕਰੀਬ 2200 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਭਾਵ ਕਿ ਦੇਸ਼ ਦੇ ਕੁੱਲ 1 ਫ਼ੀਸਦੀ ਲੋਕਾਂ ਦੀ ਸੰਪਤੀ ਬੀਤੇ ਸਾਲ 39 ਫ਼ੀਸਦੀ ਵਧੀ ਹੈ।

Rich Rich

ਆਕਸਫੈਮ ਦੀ ਰਿਪੋਰਟ ਅਨੁਸਾਰ ਭਾਰਤ ਦੀ ਕਰੀਬ ਅੱਧੀ ਆਬਾਦੀ ਦੀ ਆਰਥਿਕ ਗ੍ਰੋਥ ਬੀਤੇ ਸਾਲ ਕਾਫ਼ੀ ਘੱਟ ਰਫ਼ਤਾਰ ਨਾਲ ਅੱਗੇ ਵਧੀ, ਜਦਕਿ 50 ਫ਼ੀਸਦੀ ਤੋਂ ਜ਼ਿਆਦਾ ਲੋਕਾਂ ਦੀ ਸੰਪਤੀ ਵਿਚ ਤਿੰਨ ਫ਼ੀਸਦੀ ਦੇ ਹਿਸਾਬ ਨਾਲ ਵਾਧਾ ਹੋਇਆ। ਉਥੇ ਹੀ ਜੇਕਰ ਵਿਸ਼ਵ ਪੱਧਰ 'ਤੇ ਦੇਖੀਏ ਤਾਂ ਦੁਨੀਆਂ ਦੇ ਕਰੋੜਪਤੀਆਂ ਦੀ ਜਾਇਦਾਦ ਵਿਚ ਪ੍ਰਤੀ ਦਿਨ 12 ਫ਼ੀਸਦੀ ਦੇ ਹਿਸਾਬ ਨਾਲ ਵਾਧਾ ਹੋਇਆ ਜਦਕਿ ਦੁਨੀਆਂ ਭਰ ਵਿਚ ਮੌਜੂਦ ਗ਼ਰੀਬ ਲੋਕਾਂ ਦੀ ਜਾਇਦਾਦ ਵਿਚ 11 ਫ਼ੀਸਦੀ ਘਾਟਾ ਦੇਖਣ ਨੂੰ ਮਿਲਿਆ।

Rich Rich

ਭਾਰਤ ਦੇ ਸਭ ਤੋਂ ਜ਼ਿਆਦਾ 9 ਅਮੀਰਾਂ ਕੋਲ ਕੁੱਲ ਜਨਸੰਖਿਆ ਦੇ 50 ਫ਼ੀਸਦੀ  ਜ਼ਿਆਦਾ ਲੋਕਾਂ ਨਾਲੋਂ ਜ਼ਿਆਦਾ ਸੰਪਤੀ ਹੈ। ਇਸ ਰਿਪੋਰਟ ਮੁਤਾਬਕ ਭਾਰਤ ਵਿਚ ਮੌਜੂਦ 13.6 ਕਰੋੜ ਲੋਕ ਜੋ ਦੇਸ਼ ਦੀ ਆਬਾਦੀ ਦੇ 10 ਫ਼ੀਸਦੀ ਗ਼ਰੀਬ ਹਨ, ਉਹ ਅਜੇ ਵੀ ਕਰਜ਼ੇ ਵਿਚ ਨੱਕੋ-ਨੱਕ ਡੁੱਬੇ ਹੋਏ ਹਨ। ਆਕਸਫੈਮ ਦੀ ਇਹ ਰਿਪੋਰਟ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਦਾਵੋਸ ਵਿਚ ਵਰਲਡ ਇਕਾਨੋਮਿਕਸ ਫੋਰਮ ਹੋਣ ਜਾ ਰਿਹਾ ਹੈ। ਵਿਸ਼ਵ ਭਰ ਵਿਚ ਕਰੀਬ 26 ਲੋਕ ਅਜਿਹੇ ਹਨ, ਜਿਨ੍ਹਾਂ ਕੋਲ 3.8 ਬਿਲੀਅਨ ਲੋਕਾਂ ਤੋਂ ਵੀ ਜ਼ਿਆਦਾ ਸੰਪਤੀ ਹੈ।ਪਿਛਲੇ ਸਾਲ ਇਹ ਅੰਕੜਾ 44 ਸੀ।

Richest man Richest man

ਉਦਾਹਰਨ ਦੇ ਤੌਰ 'ਤੇ ਐਮਾਜ਼ੋਨ ਦਾ ਸੰਸਥਾਪਕ ਜੇਫ ਬੇਜੋਸ ਕੋਲ 112 ਬਿਲੀਅਨ ਡਾਲਰ ਦੀ ਸੰਪਤੀ ਹੈ ਜੋ 115 ਮਿਲੀਅਨ ਆਬਾਦੀ ਵਾਲੇ ਇਥੋਪੀਆ ਵਰਗੇ ਦੇਸ਼ ਦੇ ਕੁੱਲ ਸਿਹਤ ਬਜਟ ਦੇ ਬਰਾਬਰ ਹੈ। ਜੇਕਰ ਭਾਰਤ ਵਿਚ ਦੇਖੀਏ ਤਾਂ 10 ਫ਼ੀਸਦੀ ਲੋਕਾਂ ਕੋਲ ਦੇਸ਼ ਦੀ ਕੁੱਲ 77.4 ਫ਼ੀਸਦੀ ਸੰਪਤੀ ਹੈ। ਇਨ੍ਹਾਂ ਵਿਚ ਵੀ ਇਕ ਫ਼ੀਸਦੀ ਕੋਲ ਕੁੱਲ 51.53 ਫ਼ੀਸਦੀ ਸੰਪਤੀ ਹੈ। ਰਿਪੋਰਟ ਮੁਤਾਬਕ 2018 ਤੋਂ 2022 ਦੇ ਵਿਚਕਾਰ ਭਾਰਤ ਵਿਚ ਰੋਜ਼ਾਨਾ 70 ਅਮੀਰ ਵਧਣਗੇ। ਸਾਲ 2018 ਵਿਚ ਭਾਰਤ ਵਿਚ ਕਰੀਬ 18 ਨਵੇਂ ਅਰਬਪਤੀ ਬਣੇ ਹਨ...ਦੇਸ਼ ਵਿਚ ਇਨ੍ਹਾਂ ਦੀ ਕੁੱਲ ਗਿਣਤੀ ਹੁਣ 119 ਹੋ ਗਈ ਹੈ, ਜਿਨ੍ਹਾਂ ਕੋਲ 28 ਲੱਖ ਕਰੋੜ ਦੀ ਕੁੱਲ ਸੰਪਤੀ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement