ਬਜਟ 2019 : ਕੜਾਹ ਬਣਾਉਣ ਨਾਲ ਸ਼ੁਰੂ ਹੋਇਆ ਛਪਾਈ ਦਾ ਕੰਮ 
Published : Jan 21, 2019, 5:22 pm IST
Updated : Jan 21, 2019, 5:22 pm IST
SHARE ARTICLE
Halwa Ceremony
Halwa Ceremony

ਛਪਾਈ ਨਾਲ ਜੁੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਬਾਹਰ ਆਉਣ ਜਾਣ ਦੀ ਇਜਾਜ਼ਤ ਨਹੀਂ ਹੁੰਦੀ।

ਨਵੀਂ ਦਿੱਲੀ : ਵਿੱਤ ਮੰਤਰਾਲੇ ਵਿਚ ਬਜਟ ਦਸਤਾਵੇਜ਼ਾਂ ਦੀ ਛਪਾਈ ਦਾ ਕੰਮ ਸ਼ੁਰੂ ਹੋ ਗਿਆ ਹੈ। 10 ਦਿਨਾਂ ਲਈ ਵਿੱਤ ਮੰਤਰਾਲੇ ਦੇ 100 ਕਰਮਚਾਰੀ ਹੁਣ ਜ਼ਮੀਨ ਦੀ ਹੇਠਲੀ ਮੰਜ਼ਲ ਵਿਚ ਬਣੀ ਪ੍ਰਿੰਟਿਗ ਪ੍ਰੈਸ ਵਿਚ ਬੰਦ ਕਰ ਦਿਤੇ ਗਏ ਹਨ। ਇਹਨਾਂ ਕਰਮਚਾਰੀਆਂ 'ਤੇ ਬਜਟ ਭਾਸ਼ਣ ਨਾਲ ਜੁੜੇ ਦਸਤਾਵੇਜ਼ਾਂ ਦੀ ਛਪਾਈ ਦੀ ਜਿੰਮੇਵਾਰੀ ਹੁੰਦੀ ਹੈ। ਬਜਟ ਤੋਂ ਪਹਿਲਾਂ ਕਰਵਾਏ ਗਏ ਇਸ ਕੜਾਅ ਸਮਾਗਮ ਵਿਚ ਇਸ ਵਾਰ ਵਿੱਤ ਮਤੰਰੀ ਅਰੁਣ ਜੇਤਲੀ ਹਾਜ਼ਰ ਨਹੀਂ ਹੋਏ ਕਿਉਂਕਿ ਉਹ ਇਲਾਜ ਲਈ ਅਮਰੀਕਾ ਗਏ ਹੋਏ ਹਨ।


ਉਹਨਾਂ ਦੀ ਥਾਂ 'ਤੇ ਵਿੱਤ ਰਾਜਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਅਤੇ ਵਿੱਤੀ ਮਾਮਲਿਆਂ ਦੇ ਸਕੱਤਰ ਸੁਭਾਸ਼ ਗਰਗ ਨੇ ਇਸ ਰੀਤ ਨੂੰ ਪੂਰਾ ਕੀਤਾ। ਬਜਟ ਛਪਾਈ ਪੂਰੀ ਤਰ੍ਹਾਂ ਨਾਲ ਗੁਪਤ ਕੰਮ ਹੁੰਦਾ ਹੈ। ਬਜਟ ਛਪਾਈ ਨਾਲ ਜੁੜੇ ਅਧਿਕਾਰੀ ਅਤੇ ਕਰਮਚਾਰੀਆਂ ਦਾ 10 ਦਿਨਾਂ ਤੱਕ ਦੁਨੀਆਂ ਨਾਲ ਕੋਈ ਰਾਬਤਾ ਨਹੀਂ ਰਹਿੰਦਾ। ਇਹਨਾਂ 100 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਘਰ ਜਾਣ ਦੀ ਇਜਾਜ਼ਤ ਵੀ ਨਹੀਂ ਹੁੰਦੀ। ਵਿੱਤ ਮੰਤਰੀ ਦੇ ਇਕ ਸੀਨੀਅਰ ਅਧਿਕਾਰੀ ਨੂੰ ਹੀ ਘਰ ਜਾਣ ਦੀ ਇਜਾਜ਼ਤ ਹੁੰਦੀ ਹੈ।

Shiv pratap shuklaShiv pratap shukla

ਛਪਾਈ ਦੌਰਾਨ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਂਦੇ ਹਨ। ਕਿਸੇ ਵੀ ਬਾਹਰ ਦੇ ਵਿਅਕਤੀ ਨੂੰ ਵਿੱਤ ਮੰਤਰਾਲੇ ਅੰਦਰ ਦਾਖਲ ਨਹੀਂ ਹੋਣ ਦਿਤਾ ਜਾਂਦਾ। ਛਪਾਈ ਨਾਲ ਜੁੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਬਾਹਰ ਆਉਣ ਜਾਣ ਦੀ ਇਜਾਜ਼ਤ ਨਹੀਂ ਹੁੰਦੀ। ਕਿਸੇ ਵਿਜ਼ੀਟਰ ਦਾ ਆਉਣਾ ਬਹੁਤ ਜ਼ਰੂਰੀ ਹੋਵੇ ਤਾਂ ਉਸ ਨੂੰ ਸੁਰੱਖਿਆ ਕਰਮਚਾਰੀਆਂ ਦੀ ਨਿਗਰਾਨੀ ਵਿਚ ਹੀ ਅੰਦਰ ਭੇਜਿਆ ਜਾਂਦਾ ਹੈ। ਵਿੱਤ ਮੰਤਰਾਲੇ ਵਿਚ ਖੁਫੀਆ ਵਿਭਾਗ ਤੋਂ ਲੈ ਕੇ ਸਾਈਬਰ ਸਿਕਊਰਿਟੀ ਸੈੱਲ ਤੱਕ ਦਾ ਪਹਿਰਾ ਰਹਿੰਦਾ ਹੈ।

Ministry of Finance Ministry of Finance

ਇਹਨਾਂ 10 ਦਿਨਾਂ ਦੌਰਾਨ ਅੰਦਰ ਕੋਈ ਮੋਬਾਈਲ ਨੈਟਵਰਕ ਕੰਮ ਨਹੀਂ ਕਰਦਾ। ਸਿਰਫ ਲੈਂਡਲਾਈਨ ਰਾਹੀਂ ਹੀ ਗੱਲ ਹੁੰਦੀ ਹੈ। ਇਸ ਦੌਰਾਨ ਡਾਕਟਰਾਂ ਦੀ ਇਕ ਟੀਮ ਵੀ ਤੈਨਾਤ ਰਹਿੰਦੀ ਹੈ ਤਾਂ ਕਿ ਲੋੜ ਪੈਣ 'ਤੇ ਮੈਡੀਕਲ ਸਹੂਲਤ ਉਪਲਬਧ ਕਰਵਾਈ ਜਾ ਸਕੇ। ਜਿਹਨਾਂ ਕੰਪਿਊਟਰਾਂ ਵਿਚ ਬਜਟ ਦਸਤਾਵੇਜ਼ ਹੁੰਦੇ ਹਨ, ਉਹਨਾਂ ਤੋਂ ਇੰਟਰਨੈਟ ਅਤੇ ਐਨਆਈਸੀ ਦੇ ਸਰਵਰ ਨੁੰ ਡਿਲਿੰਕ ਕਰ ਦਿਤਾ ਜਾਂਦਾ ਹੈ, ਜਿਸ ਨਾਲ ਹੈਕਿੰਗ ਦਾ ਖ਼ਤਰਾ ਨਹੀਂ ਰਹਿੰਦਾ। ਇਸ ਹਿੱਸੇ ਵਿਚ ਸਿਰਫ ਚੋਣਵੇਂ ਸੀਨੀਅਰ ਅਧਿਕਾਰੀਆਂ ਨੂੰ ਹੀ ਜਾਣ ਦਿਤਾ ਜਾਂਦਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement