
ਸਰਕਾਰ ਨੇ ਅੰਤਰਿਮ ਬਜਟ ਵਿਚ ਨੀਤੀਗਤ ਐਲਾਨ ਦੇ ਨਾਲ ਆਮ ਜਨਤਾ ਲਈ ਤੋਹਫਿਆਂ ਦੇ ਸੰਕੇਤ ਦਿਤੇ ਹਨ। ਵਿੱਤ ਮੰਤਰੀ ਅਰੁਣ ਜੇਤਲੀ ਨੇ ਸ਼ੁਕਰਵਾਰ ਨੂੰ ਕਿਹਾ ਕਿ...
ਨਵੀਂ ਦਿੱਲੀ : ਸਰਕਾਰ ਨੇ ਅੰਤਰਿਮ ਬਜਟ ਵਿਚ ਨੀਤੀਗਤ ਐਲਾਨ ਦੇ ਨਾਲ ਆਮ ਜਨਤਾ ਲਈ ਤੋਹਫਿਆਂ ਦੇ ਸੰਕੇਤ ਦਿਤੇ ਹਨ। ਵਿੱਤ ਮੰਤਰੀ ਅਰੁਣ ਜੇਤਲੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਅੰਤਰਿਮ ਬਜਟ ਪੇਸ਼ ਕੀਤੇ ਜਾਣ ਦੀ ਪਰੰਪਰਾ ਨੂੰ ਤੋੜਦੇ ਹੋਏ ਇਕ ਫ਼ਰਵਰੀ ਨੂੰ ਸਿਰਫ਼ ਅੰਕੜੇ ਹੀ ਪੇਸ਼ ਨਹੀਂ ਕਰੇਗੀ। ਨਿਊਯਾਰਕ ਵਿਚ ਸਿਹਤ ਫ਼ਾਇਦੇ ਲੈ ਰਹੇ ਜੇਤਲੀ ਨੇ ਵੀਡੀਓ ਕਾਨਫਰੰਸਿੰਗ ਵਿਚ ਇਕ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਕਹੀ।
Arun Jaitley
ਉਨ੍ਹਾਂ ਨੇ ਕਿਹਾ ਕਿ ਕੁੱਝ ਚੁਨੌਤੀਆਂ ਦੇ ਹੱਲ ਸਮੇਤ ਮਾਲੀ ਹਾਲਤ ਦੇ ਹਿੱਤ ਨੂੰ ਵੀ ਅੰਤਰਿਮ ਬਜਟ ਵਿਚ ਸ਼ਾਮਿਲ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਇਸ ਸਾਲ ਅੰਤਰਿਮ ਬਜਟ ਕੁੱਝ ਹਟ ਕੇ ਹੋਵੇਗਾ ਜਿਸ ਉਤੇ ਹਾਲੇ ਨਾ ਤਾਂ ਚਰਚਾ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਇਸ ਦਾ ਖੁਲਾਸਾ ਕੀਤਾ ਜਾ ਸਕਦਾ ਹੈ।
Loan to Farmer
1 . ਕਿਸਾਨਾਂ ਦੇ ਖਾਤਿਆਂ ਵਿਚ ਸਿੱਧੇ ਫੰਡ ਟ੍ਰਾਂਸਫਰ ਦੀ ਸਕੀਮ ਦਾ ਸੰਕੇਤ।
2 . ਕਿਸਾਨਾਂ ਨੂੰ ਵਿਆਜ ਮੁਕਤ ਕਰਜ਼ਾ ਦੇਣ ਦੀ ਯੋਜਨਾ ਸੰਭਵ।
3 . ਮੱਧ ਵਰਗ ਲਈ ਇਨਕਮ ਟੈਕਸ ਵਿਚ ਕੁੱਝ ਕਟੌਤੀ ਸੰਭਵ।
4 . ਇਕ ਲੱਖ ਕਰੋਡ਼ ਤੱਕ ਦੇ ਐਲਾਨ ਕੀਤੇ ਜਾ ਸਕਦੇ ਹਨ।