
ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਹੌਸਲਿਆਂ ਨੂੰ ਡੇਗ ਨਹੀਂ ਸਕਦੀ ।
ਸੰਗਰੂਰ : ਲਹਿਰਾਗਾਗਾ ਦੇ ਨੌਜਵਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਵਰ੍ਹਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਹੌਸਲਿਆਂ ਨੂੰ ਡੇਗ ਨਹੀਂ ਸਕਦੀ, ਜੇਕਰ ਸਰਕਾਰ ਨੇ ਕੋਈ ਭੁਲੇਖਾ ਹੈ ਤਾਂ ਉਹ ਆਪਣੇ ਮਨ ਵਿੱਚੋਂ ਇਸ ਨੂੰ ਦੂਰ ਕਰ ਲਵੇ । ਨੌਜਵਾਨਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਵਿਚ ਅਸੀਂ ਨਿਵੇਕਲੇ ਢੰਗ ਨਾਲ ਤਿਆਰੀ ਕਰਕੇ ਆਏ ਹਾਂ । ਜਿਸ ਤੋਂ ਲੋਕ ਪ੍ਰੇਰਣਾ ਲੈ ਸਕਣ ।
photoਉਨ੍ਹਾਂ ਦੱਸਿਆ ਕਿ ਅਸੀਂ ਆਪਣੀ ਅਸੀਂ ਤਿੰਨ ਦੋਸਤਾਂ ਨੇ ਇਕ ਕਾਰ ਨੂੰ ਦਿੱਲੀ ਟਰੈਕਟਰ ਰੈਲੀ ਵਿਚ ਲੈ ਕੇ ਜਾਣ ਲਈ ਤਿਆਰ ਕੀਤਾ ਹੈ, ਸਾਡਾ ਇਸ ਕਾਰ ਨੂੰ ਤਿਆਰ ਕਰਨ ਦਾ ਮਕਸਦ ਲੋਕਾਂ ਨੂੰ ਸੰਘਰਸ਼ ਕਰਨ ਦੀ ਪ੍ਰੇਰਨਾ ਦੇਣਾ ਹੈ । ਉਨ੍ਹਾਂ ਕਿਹਾ ਕਿ ਸਾਡੀ ਇਸ ਨਿਵੇਕਲੇ ਢੰਗ ਦੀ ਤਿਆਰੀ ਨੂੰ ਦੇਖ ਕੇ ਲੋਕ ਬਹੁਤ ਪ੍ਰਭਾਵਤ ਹੋ ਰਹੇ ਹਨ । ਅਸੀਂ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣਾ ਚਹੁੰਦੇ ਹਾਂ , ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਇਕੱਲੇ ਹਰਿਆਣੇ ਤੇ ਪੰਜਾਬ ਦੇ ਲੋਕਾਂ ਦਾ ਨਹੀਂ ਰਿਹਾ ਸਗੋਂ ਸਮੁੱਚੇ ਦੇਸ਼ ਦੇ ਕਿਸਾਨਾਂ ਦਾ ਬਣ ਚੁੱਕਾ ਹੈ । ਉਨ੍ਹਾਂ ਕਿਹਾ ਕਿ ਇਹ ਕਹਿਣਾ ਵੀ ਕੋਈ ਅਤਕਥਨੀ ਨਹੀਂ ਹੋਵੇਗਾ ਕਿ ਕਿਸਾਨੀ ਅੰਦੋਲਨ ਇਕੱਲੇ ਕਿਸਾਨਾਂ ਦਾ ਨਹੀਂ ਰਿਹਾ ਇਹ ਅੰਦੋਲਨ ਹਰ ਉਸ ਵਰਗ ਦਾ ਬਣ ਗਿਆ ਹੈ ਜੋ ਅਨਾਜ ਖਾਂਦਾ ਹੈ ।
photo
ਨੌਜਵਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਨੂੰ ਖ਼ਾਲਿਸਤਾਨੀ ,ਅਤਿਵਾਦੀ ਅਤੇ ਵੱਖਵਾਦੀ ਕਹਿ ਕੇ ਸੀਮਤ ਕਰ ਰਹੀ ਹੈ , ਸਰਕਾਰ ਅਜਿਹੀਆਂ ਚਾਲਾਂ ਚੱਲ ਕੇ ਕਿਸਾਨੀ ਸੰਘਰਸ਼ ਨੂੰ ਮਿਲਣ ਵਾਲੀ ਹਮਾਇਤ ਨੂੰ ਰੋਕਣਾ ਚਾਹੁੰਦੀ ਹੈ । ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਹੁਣ ਸਰਕਾਰ ਦੀਆਂ ਅਜਿਹੀਆਂ ਚਾਲਾਂ ਨੂੰ ਸਮਝ ਚੁੱਕੇ ਹਨ । ਉਨ੍ਹਾਂ ਕਿਹਾ ਕਿ ਅਸੀਂ ਗੱਡੀ ਨੂੰ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਨਾਲ ਭਰ ਲਿਆ ਹੈ ਤਾਂ ਜੋ ਇਸ ਗੱਡੀ ਨੂੰ ਦੇਖ ਕੇ ਲੋਕ ਸੰਘਰਸ਼ ਦੀ ਏਕਤਾ ਬਾਰੇ ਜਾਣ ਸਕਣ । ਜਦੋਂ ਤਕ ਮੋਦੀ ਸਰਕਾਰ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ।