
ਇਸ ਸਾਲ ਨਵੰਬਰ ਵਿਚ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ...
ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤੀ ਦੌਰੇ ਵਿਚ ਹੁਣ ਕੁੱਝ ਹੀ ਦਿਨ ਬਚੇ ਹਨ। ਭਾਰਤ ਵਿਚ ਟਰੰਪ ਦੇ ਦੌਰੇ ਨੂੰ ਲੈ ਕੇ ਜ਼ੋਰਦਾਰ ਤਿਆਰੀਆਂ ਚਲ ਰਹੀਆਂ ਹਨ। ਟਰੰਪ ਭਾਰਤ ਆਉਣ ਨੂੰ ਲੈ ਕੇ ਕਾਫੀ ਉਤਸੁਕ ਹਨ ਅਤੇ ਇਸ ਨੂੰ ਲੈ ਕੇ ਉਹ ਟਵੀਟ ਵੀ ਕਰ ਚੁੱਕੇ ਹਨ। ਭਾਰਤ ਤੇ ਅਮਰੀਕੀ ਵਪਾਰਕ ਰਿਸ਼ਤੇ ਨੂੰ ਲੈ ਕੇ ਟਰੰਪ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਹੈ।
Donald Trump
ਇਸ ਸਾਲ ਨਵੰਬਰ ਵਿਚ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋ ਰਹੀਆਂ ਹਨ। ਅਮਰੀਕਾ ਵਿਚ ਕਰੀਬ 28-30 ਲੱਖ ਭਾਰਤੀ ਰਹਿੰਦੇ ਹਨ। ਟਰੰਪ ਭਾਰਤ ਦੀ ਯਾਤਰਾ ਨਾਲ ਪ੍ਰਵਾਸੀ ਵੋਟਰਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਨ। ਦਰਅਸਲ ਅਮਰੀਕਾ ਦੀਆਂ ਚੋਣਾਂ ਵਿਚ ਭਾਰਤੀਆਂ ਦੀ ਵੋਟ ਕਾਫੀ ਮਹੱਤਵ ਰੱਖਦੀ ਹੈ। ਟਰੰਪ ਚਾਹੁੰਦੇ ਹਨ ਕਿ ਉਹ ਭਾਰਤ ਦੀ ਯਾਤਰਾ ਨਾਲ ਭਾਰਤੀਆਂ ਨੂੰ ਇਕ ਸਕਾਰਤਮਕ ਸੰਦੇਸ਼ ਦੇਣ।
Donald trump and Narendra Modi
ਕਾਫੀ ਸਮੇਂ ਤੋਂ ਚੀਨ ਅਤੇ ਅਮਰੀਕਾ ਵਿਚ ਇਕ ਕੋਲਡ ਵਾਟਰ ਚਲ ਰਿਹਾ ਹੈ। ਏਸ਼ੀਆ ਵਿਚ ਟਰੰਪ ਨੂੰ ਅਪਣੀ ਸਥਿਤੀ ਮਜ਼ਬੂਤ ਬਣਾਉਣ ਲਈ ਇਕ ਮਜ਼ਬੂਤ ਸਾਥੀ ਦੇਸ਼ ਦੀ ਲੋੜ ਹੈ। ਭਾਰਤ ਦਾ ਏਸ਼ੀਆ ਵਿਚ ਕਾਫੀ ਦਬਦਬਾ ਹੈ। ਭਾਰਤ ਨਾਲ ਦੋਸਤੀ ਵਧਾ ਕੇ ਅਮਰੀਕਾ ਚੀਨ ਤੇ ਲਗਾਮ ਕਸ ਸਕਦਾ ਹੈ। ਭਾਰਤ ਪੂਰੀ ਦੁਨੀਆ ਲਈ ਇਕ ਵੱਡਾ ਬਜ਼ਾਰ ਵੀ ਹੈ। ਇੱਥੇ ਕੰਪਨੀਆਂ ਨੂੰ ਵੱਡੇ ਕੰਜ਼ਿਊਮਰ ਬੇਸ ਮਿਲ ਸਕਦੇ ਹਨ।
Donald Trump
ਅਜਿਹੇ ਵਿਚ ਟਰੰਪ ਵੀ ਚਾਹੁੰਦੇ ਹਨ ਕਿ ਅਮਰੀਕਾ ਕੰਪਨੀਆਂ ਨੂੰ ਭਾਰਤ ਵਿਚ ਵਪਾਰ ਵਿਚ ਕੁੱਝ ਰਿਆਇਤਾਂ ਮਿਲਣ। ਭਾਰਤ ਵੱਲੋਂ ਅਮਰੀਕੀ ਪ੍ਰੋਡਕਟਸ ਤੇ ਭਾਰੀ ਟੈਰਿਫ ਲਗਾਇਆ ਜਾ ਰਿਹਾ ਹੈ ਪਰ ਲਾਂਗ ਟਰਮ ਵਿਚ ਫਾਇਦੇ ਦਾ ਮੌਕਾ ਵੀ ਮਿਲ ਸਕਦਾ ਹੈ। ਇਸ ਲਈ ਵੀ ਟਰੰਪ ਭਾਰਤ ਨਾਲ ਚੰਗੇ ਸਬੰਧ ਬਣਾਏ ਰੱਖਣੀ ਚਾਹੁੰਦੇ ਹਨ। ਟਰੰਪ ਅਤੇ ਮੋਦੀ ਦੀ ਦੋਸਤੀ ਕਿਸੇ ਤੋਂ ਲੁਕੀ ਨਹੀਂ ਹੈ।
PM Narendra Modi
ਅਮਰੀਕਾ ਦੇ ਟੈਕਸਸ ਵਿਚ ਹਾਉਡੀ ਮੋਦੀ ਪ੍ਰੋਗਰਾਮ ਵਿਚ ਟਰੰਪ ਨੂੰ ਦੋ ਘੰਟਿਆਂ ਤੋਂ ਜ਼ਿਆਦਾ ਰੁਕੇ ਸਨ। ਅਜਿਹੇ ਵਿਚ ਭਾਰਤ ਦੌਰੇ ਦੌਰਾਨ ਉਸ ਯਾਦ ਨੂੰ ਵੀ ਤਾਜ਼ਾ ਕਰਨਾ ਚਾਹੁੰਦੇ ਹਨ। ਭਾਰਤ ਵਿਚ ਇਸ ਸਮੇਂ ਪੂਰੇ ਬਹੁਮਤ ਵਾਲੀ ਸਥਾਈ ਸਰਕਾਰ ਹੈ ਅਤੇ ਟਰੰਪ ਇਸ ਦਾ ਫ਼ਾਇਦਾ ਦੋਵੇਂ ਦੇਸ਼ਾਂ ਦੇ ਸਬੰਧ ਮਜ਼ਬੂਤ ਬਣਾਉਣ ਲਈ ਵੀ ਚੁੱਕ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।