
ਡੇਰਾ ਸਿਰਸਾ ਮੁਖੀ ਖਿਲਾਫ ਸਾਧਵੀ ਬਲਾਤਕਾਰ ਮਾਮਲੇ ਦੇ 25 ਅਗਸਤ ਨੂੰ ਆਉਣ ਵਾਲੇ ਫੈਸਲੇ ਨੂੰ ਲੈ ਕੇ ਪੰਜਾਬ ਦਾ ਮਾਹੌਲ ਪੂਰਾ ਗਰਮਾਇਆ ਹੋਇਆ ਹੈ।
ਡੇਰਾ ਸਿਰਸਾ ਮੁਖੀ ਖਿਲਾਫ ਸਾਧਵੀ ਬਲਾਤਕਾਰ ਮਾਮਲੇ ਦੇ 25 ਅਗਸਤ ਨੂੰ ਆਉਣ ਵਾਲੇ ਫੈਸਲੇ ਨੂੰ ਲੈ ਕੇ ਪੰਜਾਬ ਦਾ ਮਾਹੌਲ ਪੂਰਾ ਗਰਮਾਇਆ ਹੋਇਆ ਹੈ। ਪੰਜਾਬ ਪੁਲਿਸ ਦੇ ਮੁਖੀ ਇਸ ਸੰਬੰਧੀ ਕੇਂਦਰੀ ਗ੍ਰਹਿ ਸਕੱਤਰ ਨਾਲ ਦਿੱਲੀ ਮੀਟਿੰਗ ਵੀ ਕਰ ਚੁੱਕੇ ਨੇ ਅਤੇ ਮਾਹੌਲ ਨੂੰ ਤਣਾਅਪੂਰਨ ਦੇਖਦੇ ਹੋਏ ਪੰਜਾਬ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। 25 ਅਗਸਤ ਦੀ ਤਰੀਕ ਨੂੰ ਆਉਣ ਵਾਲੇ ਫੈਸਲੇ ਨੂੰ ਲੈ ਕੇ ਡੇਰਾ ਪ੍ਰੇਮੀ ਸਰਕਾਰ 'ਤੇ ਦਬਾਅ ਪਾਉਣ ਲਈ ਦਾਅ ਖੇਡ ਰਹੇ ਹਨ।
ਭਾਵੇਂ ਨਾਮ ਚਰਚਾ 'ਤੇ ਕਾਨੂੰਨੀ ਤੌਰ 'ਤੇ ਪਾਬੰਦੀ ਹੈ ਪਰ ਪਾਬੰਦੀ ਨੂੰ ਟਿੱਚ ਸਮਝਦੇ ਸੀਨੀਅਰ ਡੇਰਾ ਪ੍ਰੇਮੀ ਨਾਮ ਚਰਚਾ ਦੇ ਨਾਂਅ 'ਤੇ ਡੇਰਿਆਂ ਵਿੱਚ ਇਕੱਠ ਕਰ ਰਹੇ ਨੇ 'ਤੇ 25 ਅਗਸਤ ਦੇ ਫੈਸਲੇ ਬਾਰੇ ਇਲਾਕਾ ਨਿਵਾਸੀ ਡੇਰਾ ਪ੍ਰੇਮੀਆਂ ਨੂੰ ਫੈਸਲੇ ਦੇ ਹੱਕ ਵਿੱਚ ਨਾ ਆਉਣ 'ਤੇ ਵਿਰੋਧ ਕਰਨ ਲਈ ਕਹਿ ਰਹੇ ਨੇ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗਹੌਰ ਦੇ ਨਾਮ ਚਰਚਾ ਘਰ ਵਿੱਚ ਵੀ ਡੇਰਾ ਪ੍ਰੇਮੀਆਂ ਨੇ ਇਕੱਠ ਕੀਤਾ ਅਤੇ ਡੇਰਾ ਮੁਖੀ ਖਿਲਾਫ ਮਾਮਲੇ ਨੂੰ ਝੂਠਾ ਕਰਾਰ ਦਿੱਤਾ। ਡੇਰਾ ਪ੍ਰੇਮੀਆਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਫੈਸਲਾ ਡੇਰਾ ਮੁਖੀ ਦੇ ਖਿਲਾਫ ਆਇਆ ਤਾਂ ਸੂਬੇ ਦਾ ਮਾਹੌਲ ਖਰਾਬ ਜ਼ਰੂਰ ਖਰਾਬ ਹੋਵੇਗਾ।
ਪੰਜਾਬ ਪੁਲਿਸ ਵੱਲੋਂ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਅਤੇ 31 ਅਗਸਤ ਲੋਕਾਂ ਨੂੰ ਵੀ ਅਹਿਤਿਆਤ ਵਰਤਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉੱਧਰ ਡੇਰਾ ਪ੍ਰੇਮੀਆਂ ਦੁਆਰਾ ਡੇਰਾ ਪ੍ਰੇਮੀਆਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸ਼ਰੇਆਮ ਧਮਕੀ ਦਿੱਤੀ ਗਈ ਹੈ। 17 ਅਗਸਤ ਨੂੰ ਬਠਿੰਡਾ ਦੇ ਇੱਕ ਨਾਮ ਚਰਚਾ ਘਰ ਵਿੱਚ ਡੇਰਾ ਪ੍ਰੇਮੀਆਂ ਨੂੰ ਸੋਟੀਆਂ ਇਕੱਠੀਆਂ ਕਰਦੇ ਦੇਖਿਆ ਗਿਆ ਸੀ। ਡੇਰਾ ਪ੍ਰੇਮੀਆਂ ਨੇ ਫੈਸਲੇ ਵਿਰੁੱਧ ਲਾਸ਼ਾਂ ਦੇ ਢੇਰ ਲਗਾ ਦੇਣ ਦੀਆਂ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।