
ਕਰੋਨਾ ਵਾਇਰਸ ਨੂੰ ਲੈ ਕਿ ਜਿੱਥੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ
ਸੰਦੌੜ : ਕਰੋਨਾ ਵਾਇਰਸ ਨੂੰ ਲੈ ਕਿ ਜਿੱਥੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਹੀ ਬਹੁਤ ਸਾਰੇ ਲੋਕਾਂ ਅਜਿਹੇ ਵੀ ਹਨ ਜੋ ਇਸ ਪ੍ਰਤੀ ਅਫਵਾਹਾਂ ਫੈਲਾ ਰਰੇ ਹਨ। ਇਸ ਤਰ੍ਹਾਂ ਦਾ ਇਕ ਤਾਜਾ ਮਾਮਲਾ ਮਾਣਕੀ ਪਿੰਡ ਵਿਚ ਦੇਖਣ ਨੂੰ ਮਿਲਿਆ ਜਿੱਥੇ ਦੇ ਇਕ ਨੌਜਵਾਨ ਨੇ ਆਪਣੇ ਆਪ ਨੂੰ ਕਰੋਨਾ ਵਾਇਰਸ ਦਾ ਮਰੀਜ਼ ਦੱਸਦਿਆਂ ਆਪਣੀ ਵੀਡੀਓ ਨੂੰ ਸੋਸ਼ਲ ਮੀਡੀਆ ਉੱਪਰ ਪੋਸਟ ਕਰ ਦਿੱਤਾ ।
Coronavirus
ਇਸ ਵੀਡੀਓ ਤੋਂ ਬਾਅਦ ਪੂਰੇ ਪਿੰਡ ਵਿਚ ਸਹਿਮ ਦਾ ਮਾਹੌਲ ਬਣ ਗਿਆ । ਉਧਰ ਜਦੋਂ ਇਸ ਮਾਮਲੇ ਸਬੰਧੀ ਸਿਹਤ ਵਿਭਾਗ ਨੂੰ ਪਤਾ ਲੱਗਾ ਤਾਂ ਉਹ ਨਾਲ ਹੀ ਹਰਕਤ ਵਿਚ ਆ ਗਿਆ । ਮੁਢਲੇ ਸਿਹਤ ਕੇਂਦਰ ਫਤਿਹਗੜ੍ਹ-ਪੰਜਗਰਾਈਆਂ ਦੇ ਐੱਸ.ਐੱਮ.ਓ ਡਾ. ਅਮਰਜੀਤ ਕੌਰ ਦੇ ਵੱਲੋਂ ਸਿਹਤ ਵਿਭਾਗ ਦੀ ਟੀਮ ਨੂੰ ਮਾਣਕੀ ਪਿੰਡ ਲਈ ਰਵਾਨਾ ਕਰ ਦਿੱਤਾ ।
Punjab Police
ਜਾਂਚ ਦੌਰਾਨ ਪਤਾ ਲੱਗਾ ਕਿ ਉਸ ਨੌਜਵਾਨ ਵਿਚ ਕਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਹੈ। ਇਸ ਬਾਰੇ ਜਦੋਂ ਪੁੱਛ-ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਨੌਜਵਾਨ ਨੇ ਜਾਣ-ਬੁੱਝ ਕੇ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾਂ ਸੰਦੋੜ ਦੇ ਮੁੱਖੀ ਕੁਲਵੰਤ ਸਿੰਘ ਨੇ ਮੌਕੇ ਤੇ ਪੁੱਜ ਕੇ ਜਦੋਂ ਇਸ ਮਾਮਲੇ ਬਾਰੇ ਨੋਜਵਾਨ ਤੋਂ ਪੁੱਛਿਆ ਤਾਂ ਉਸ ਨੇ ਪਿੰਡ ਦੇ ਕਈ ਬੰਦਿਆਂ ਵਿਚ ਮੰਨਿਆ ਕਿ ਉਸ ਨੇ ਗਲਤੀ ਕੀਤੀ ਹੈ ਅਤੇ
Coronavirus
ਇਸ ਬਾਰੇ ਲਿਖਤੀ ਮਾਫੀ ਵੀ ਮੰਗੀ ਅਤੇ ਨਾਲ ਹੀ ਉਸ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਵੀ ਹਟਾਇਆ ਗਿਆ। ਐੱਸ.ਐੱਮ,ਓ ਨੇ ਇਸ ਮਾਮਲੇ ਬਾਰੇ ਗੱਲ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਵੱਲੋਂ ਚੰਗੀ ਤਰ੍ਹਾਂ ਨਾਲ ਨੌਜਵਾਨ ਦੀ ਜਾਂਚ ਕੀਤੀ ਗਈ ਸੀ ਪਰ ਉਸ ਵਿਚ ਕਰੋਨਾ ਦਾ ਕੋਈ ਵੀ ਲੱਛਣ ਨਹੀਂ ਮਿਲਿਆ । ਜਾਂਚ ਤੋਂ ਬਾਅਦ ਨੌਜਵਾਨ ਨੇ ਖੁਦ ਸਵੀਕਾਰ ਕੀਤਾ ਕਿ ਉਸ ਨੇ ਇਹ ਮਜਾਕ ਵੀ ਕੀਤਾ ਸੀ।Punjab Police
ਇਸ ਲਈ ਐੱਸ.ਐੱਮ.ਓ ਦਾ ਕਹਿਣਾ ਹੈ ਕਿ ਲੋਕਾਂ ਨੂੰ ਅਜਿਹੀਆਂ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਇਸ ਤੋਂ ਇਲਾਵਾ ਲੋਕ ਆਪਣੀ ਸਿਹਤ ਦਾ ਧਿਆਨ ਖੁਦ ਰੱਖਣ ਜੇਕਰ ਕਿਸੇ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਫਿਰ ਉਸ ਸਬੰਧੀ ਡਿਲ ਨਾ ਵਰਤਦੇ ਹੋਏ ਤੁਰੰਤ ਹੀ ਸਿਹਤ ਵਿਭਾਗ ਨਾਲ ਗੱਲ਼ ਕਰਨੀ ਚਾਹੀਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।