
ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਬਾਅਦ ਕਰੋਨਾ ਵਾਇਰਸ ਹੁਣ ਪੰਜਾਬ ਵਿਚ ਵੀ ਪੁੱਜ ਚੁੱਕੇ ਹੈ
ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਬਾਅਦ ਕਰੋਨਾ ਵਾਇਰਸ ਹੁਣ ਪੰਜਾਬ ਵਿਚ ਵੀ ਪੁੱਜ ਚੁੱਕੇ ਹੈ। ਜਿਸ ਦਾ ਇਕ ਹੋਰ ਮਾਮਲਾ ਹੁਣ ਅਜਨਾਲਾ ਦੇ ਸਿਵਲ ਹਸਪਤਾਲ ਵਿਚ ਦੇਖਣ ਨੂੰ ਮਿਲਿਆ ਹੈ। ਜਿੱਥੇ ਅਜਨਾਲਾ ਦੇ ਨਾਲ ਲਗਦੇ ਪਿੰਡ ਈਸਾਪੁਰ ਅਤੇ ਪਿੰਡ ਭਲਾ ਵਿਚ ਵਿਦੇਸ਼ਾਂ ਤੋਂ ਆਏ ਨੌਜਵਾਨਾਂ ਵਿਚ ਕਰੋਨਾ ਵਾਇਰਸ ਦੇ ਲੱਛਣ ਮਿਲੇ ਹਨ। ਦੱਸ ਦੱਈਏ ਕਿ ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਡਾਕਟਰਾਂ ਦੀ ਇਕ ਟੀਮ ਨੇ ਉਨ੍ਹਾਂ ਮਰੀਜ਼ਾਂ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਹੈ।
Photo
ਡਾਕਟਰਾਂ ਵੱਲੋਂ ਮਰੀਜ਼ਾਂ ਦੇ ਸੈਂਪਲ ਲੈਣ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਜਾਂਚ ਕੇਂਦਰ ਵਿਚ ਜਾਂਚ ਲਈ ਭੇਜ ਦਿੱਤੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ.ਪ੍ਰਕਾਸ਼ ਨੇ ਦੱਸਿਆ ਕਿ ਇਹ ਦੋਵੇਂ ਮਰੀਜ਼ ਪਿਛਲੇ ਦਿਨੀਂ ਹੀ ਵਿਦੇਸ਼ ਤੋਂ ਪਰਤੇ ਸਨ ਜਿਸ ਲਈ ਰਾਜਾਸਾਂਸੀ ਏਅਰਪੋਰਟ ‘ਤੇ ਇਨ੍ਹਾਂ ਦੀ ਸਕਰੀਨਿੰਗ ਕੀਤੀ ਗਈ ਸੀ ਪਰ ਉਸ ਸਮੇਂ ਇਨ੍ਹਾਂ ਮਰੀਜ਼ਾਂ ਦੀ ਰਿਪੋਰਟ ਨੈਗਟਿਵ ਪਾਈ ਗਈ ਸੀ ਪਰ ਬੀਤੇ ਦਿਨ ਇਨ੍ਹਾਂ ਵਿਚ ਕਰੋਨਾ ਵਾਇਰਸ ਦੇ ਲੱਛਣ ਦੇਖਣ ਨੂੰ ਮਿਲੇ ਸਨ ।
Photo
ਜਿਸ ਕਾਰਨ ਉਨ੍ਹਾਂ ਨੂੰ ਘਰ ਵਿਚ ਹੀ ਨਜ਼ਰ ਬੰਦ ਕਰ ਦਿੱਤਾ ਗਿਆ ਹੈ ਪਰ ਉਥੇ ਹੀ ਦੂਜੇ ਮਰੀਜ਼ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਮੈਡੀਕਲ ਸਹੂਲਤ ਲਈ ਭਰਤੀ ਕਰਵਾਇਆ ਗਿਆ ਹੈ। ਦੱਸ ਦੱਈਏ ਕਿ ਇਸ ਤੋਂ ਪਹਿਲਾਂ ਕਰੋਨਾ ਵਾਇਰਸ ਨਾਲ ਹੋਈ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਬਲਦੇਵ ਸਿੰਘ ਦੇ ਨਜਦੀਕੀਆਂ ‘ਤੇ ਵੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ।
Photo
ਉਸ ਤੋਂ ਬਾਅਦ ਬਲਦੇਵ ਸਿੰਘ ਦੇ ਇਕ ਮਿੱਤਰ ਹਰਭਜਨ ਸਿੰਘ ਦੇ ਵਿਚੋਂ ਵੀ ਕਰੋਨਾ ਵਾਇਰਸ ਦੇ ਲੱਛਣ ਦਿਖਣ ਕਾਰਨ ਸਿਹਤ ਵਿਭਾਗ ਦੇ ਵੱਲੋਂ ਹਰਭਜਨ ਸਿੰਘ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ ਅਤੇ ਹਰਭਜਨ ਦੇ ਖੂਨ ਦੇ ਸੈਂਪਲ ਲੈ ਕੇ ਪੀ.ਜ਼ੀ.ਆਈ. ਵਿਖੇ ਭੇਜ ਦਿਤੇ ਗਏ ਸਨ । ਜਿਨ੍ਹਾਂ ਨੂੰ ਰਿਪੋਰਟ ਵਿਚੋਂ ਪੌਜੀਟਿਵ ਪਾਇਆ ਗਿਆ ਸੀ। ਹਰਭਜਨ ਦੀ ਰਿਪੋਰਟ ਆਉਣ ਤੋਂ ਬਾਅਦ ਉਸ ਦੇ ਇਲਾਕੇ ਮੌਰਾਵਾਲੀ ਵਿਚ ਸਨਸਨੀ ਫੈਲੀ ਹੋਈ ਹੈ।
Corona Virus
ਦੱਸ ਦੱਈਏ ਕਿ ਹੁਣ ਤੱਕ ਪੰਜਾਬ ਵਿਚ ਕਰੋਨਾ ਵਾਇਰਸ ਦੇ 7 ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ ਪਠਲਾਵਾ ਦੇ ਬਲਦੇਵ ਦੀ ਮੌਤ ਹੋ ਚੁੱਕੀ ਹੈ। ਬਲਦੇਵ ਸਿੰਘ 6 ਮਾਰਚ ਨੂੰ ਜਰਮਨ ਤੋਂ ਵਾਇਆ ਇਟਲੀ ਹੁੰਦਾ ਹੋਇਆ ਭਾਰਤ ਪੁੱਜਾ ਸੀ ।
Photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।