
ਕਿਹਾ ਕਿ ਮਸਲਾ ਧਰਮਾਂ ਦਾ ਨਹੀ, ਰੋਜੀ ਤੇ ਰੋਟੀ ਦਾ ਪਹਿਲਾ ਹੈ। ਭਾਰਤ ਸਰਕਾਰ ਨੂੰ ਹਟ ਧਰਮੀ ਤਿਆਗ ਕੇ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ।
ਚੰਡੀਗੜ੍ਹ/ਮੁਹਾਲੀ: ਨੌਜਵਾਨ ਕਿਸਾਨ ਏਕਤਾ ਵਲੋਂ ਸਰਬ ਧਰਮ ਰੋਸ ਰੈਲੀ ਦਾ ਆਯੋਜਨ ਕਰਵਾਇਆ ਗਿਆ ਅਤੇ ਇਹ ਰੈਲੀ ਵਿੱਚ ਸੈਕੜੇ ਮੋਟਰਸਾਇਕਲ, ਸਕੂਟਰਾਂ, ਕਾਰਾਂ, ਜੀਪਾਂ, ਟਰੈਕਟਰ ਨੇ ਹਿੱਸਾ ਲਿਆ। ਰੋਸ ਰੈਲੀ ਨੂੰ ਕਿੰਨਰ ਸਮਾਜ ਦੇ ਆਗੂ ਅਨੀਸਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
Farmers Protestਇਸ ਰੋਸ ਰੈਲੀ ਦੀ ਅਗਵਾਈ ਖੁੱਲੀ ਜੀਪ ਵਿੱਚ ਖੜ ਕੇ ਮੁਸਲਮਾਨ ਭਾਈਚਾਰੇ ਦੇ ਆਗੂ ਖਲੀਫਾ ਨਹੀਂ ਚਿਸ਼ਤੀ ਸਾਬਰੀ, ਸਿੱਖ ਭਾਈਚਾਰੇ ਦੇ ਜਥੇਦਾਰ ਜਸਵੰਤ ਸਿੰਘ, ਹਿੰਦੂ ਭਾਈਚਾਰੇ ਦੇ ਪੰਡਿਤ ਪ੍ਦੀਪ ਗਾਲਿਬ, ਇਸਾਈ ਭਾਈਚਾਰੇ ਦੇ ਪਾਸਟੋ ਰੋਬਟ ਮਸੀਹ ਖੋਸਲਾ ਨੇ ਕੀਤੀ। ਇਹ ਪਹਿਲਾਂ ਗੁਰਦਵਾਰਾ ਅੰਬ ਸਾਹਿਬ ਤੋਂ ਚਲ ਕੇ ਜਾਮਾ ਮਸਜਿਦ ਸੈਕਟਰ 45 ਪੁੱਜੇ ਫਿਰ ਲਕਸ਼ਮੀ ਨਰਾਇਣ ਮੰਦਰ ਸੈਕਟਰ 44 ਪਹੁੰਚੇ।
Farmers Protestਇਹ ਰੈਲੀ ਸੈਕਟਰਾਂ ਦੀਆਂ ਮਾਰਕੀਟਾਂ ਨੂੰ ਹੁੰਦੀ ਹੋਈ ਸੈਕਟਰ 41 ਦੀ ਇਸਾਈ ਚਰਚ ਵਿੱਚ ਪਹੁੰਚੀ ਹਰ ਥਾਂ ਉੱਤੇ ਅਤੇ ਰਸਤੇ ਵਿੱਚ ਲੋਕਾਂ ਨੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਅਤੇ ਵਧਦੀ ਮਹਿੰਗਾਈ ਵਿਰੁੱਧ ਨਾਅਰੇਬਾਜ਼ੀ ਕੀਤੀ।।ਸਾਰਿਆਂ ਨੇ ਰੈਲੀ ਮੈਦਾਨ ਸੈਕਟਰ 25 ਵਿੱਚ ਸਮਾਪਤੀ ਦੌਰਾਨ ਕਿਹਾ ਕਿ ਮਸਲਾ ਧਰਮਾਂ ਦਾ ਨਹੀ, ਰੋਜੀ ਤੇ ਰੋਟੀ ਦਾ ਪਹਿਲਾ ਹੈ। ਭਾਰਤ ਸਰਕਾਰ ਨੂੰ ਹਟ ਧਰਮੀ ਤਿਆਗ ਕੇ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ।ਹਰ ਥਾਂ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ।ਇਸ ਰੈਲੀ ਨੂੰ ਨੇਪਰੇ ਚਾੜ੍ਹਨ ਵਿੱਚ ਕਿਰਪਾਲ ਸਿੰਘ, ਗਾਇਕ ਤੇ ਗੀਤਕਾਰ ਪ੍ਤੀਕ ਮਾਣ, ਸਤਨਾਮ ਸਿੰਘ ਟਾਂਡਾ, ਸਰਵੇਸ ਯਾਦਵ, ਮਨਜੀਤ ਸਿੰਘ, ਪਰਮਿੰਦਰ ਸੰਧੂ ਨੇ ਅਹਿਮ ਭੂਮਿਕਾ ਨਿਭਾਈ।।