
ਭਾਰਤ ਸਮੇਤ ਪੂਰੀ ਦੁਨੀਆ ਵਿਚ ਵੱਡੀ ਤਾਦਾਦ ਉਹਨਾਂ ਲੋਕਾਂ ਦੀ ਹੋ ਗਈ ਹੈ...
ਨਵੀਂ ਦਿੱਲੀ: ਸੋਮਵਾਰ ਨੂੰ ਅਮਰੀਕਾ ਦੇ ਪ੍ਰਸਿੱਧ ਵਾਇਰਲਾਜਿਸਟ ਅਤੇ ਬਾਇਓਟੇਕ ਇਨਵੈਸਟਰ ਪੀਟਰ ਕੋਲਚਿਨਸਕੀ ਨੇ ਇਕ ਮੀਡੀਆ ਚੈਨਲ ਨੂੰ ਦਿੱਤੀ ਇੰਟਰਵਿਊ ਕੋਰੋਨਾ ਦੇ ਖਤਰੇ ਨਾਲ ਜੁੜੀ ਅਹਿਮ ਜਾਣਕਾਰੀ ਸਾਂਝੀ ਕੀਤੀ ਸੀ। ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਵਾਇਰਸ ਨਾਲ ਜੁੜੇ ਜਿਹੜੇ ਪਹਿਲੂ ਦੀ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ ਉਹ ਹੈ ਬਿਨਾਂ ਲੱਛਣਾਂ ਵਾਲੇ ਕੋਰੋਨਾ ਵਾਇਰਸ ਦੇ ਮਾਮਲੇ।
Corona Virus
ਭਾਰਤ ਸਮੇਤ ਪੂਰੀ ਦੁਨੀਆ ਵਿਚ ਵੱਡੀ ਤਾਦਾਦ ਉਹਨਾਂ ਲੋਕਾਂ ਦੀ ਹੋ ਗਈ ਹੈ ਜੋ ਕੋਰੋਨਾ ਨਾਲ ਪੀੜਤ ਤਾਂ ਹਨ ਪਰ ਉਹਨਾਂ ਵਿਚ ਕਿਸੇ ਵੀ ਤਰ੍ਹਾਂ ਦੇ ਲੱਛਣ ਨਜ਼ਰ ਨਹੀਂ ਆ ਰਹੇ। ਮਸ਼ਹੂਰ ਵਾਇਰਲਾਜਿਸਟ ਪੀਟਰ ਕੋਲਚਿਨਸਕੀ ਨੇ ਵੀ ਕੋਰੋਨਾ ਵਾਇਰਸ ਦੇ ਬਿਨਾਂ ਲੱਛਣ ਵਾਲੇ ਮਾਮਲਿਆਂ ਨੂੰ ਸਭ ਤੋਂ ਵੱਡੀ ਚੁਣੌਤੀ ਕਰਾਰ ਦਿੱਤਾ ਹੈ।
Corona Virus
ਵਾਇਰਲਾਜਿਸਟ ਨੇ ਦਸਿਆ ਕਿ ਕੋਰੋਨਾ ਵਾਇਰਸ ਨੂੰ ਇਸ ਲਈ ਸਭ ਤੋਂ ਸ਼ਾਤਿਰ ਕਿਹਾ ਜਾ ਸਕਦਾ ਹੈ ਕਿਉਂ ਕਿ ਇਹ ਲੋਕਾਂ ਨੂੰ ਚੁੱਪਚਾਪ ਬਿਮਾਰ ਕਰ ਦਿੰਦਾ ਹੈ। ਇਹ ਇਨਸਾਨਾਂ ਦੀ ਸਾਹ ਪ੍ਰਣਾਲੀ ਵਿਚ ਪਹੁੰਚ ਕੇ ਤੇਜ਼ੀ ਨਾਲ ਅਪਣੀ ਗਿਣਤੀ ਵਧਾਉਣ ਲਗਦਾ ਹੈ। ਵਾਇਰਲਾਜਿਸਟ ਨੇ ਦਸਿਆ ਕਿ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੇ ਕਈ ਲੋਕਾਂ ਵਿਚ ਕੋਈ ਲੱਛਣ ਦਿਖਾਈ ਨਹੀਂ ਦਿੰਦੇ ਜਿਸ ਕਾਰਨ ਪੀੜਤ ਲੋਕਾਂ ਦੀ ਪਹਿਚਾਣ ਕਰ ਕੇ ਉਹਨਾਂ ਨੂੰ ਆਈਸੋਲੇਟ ਕਰਨ ਦਾ ਕੰਮ ਮੁਸ਼ਕਿਲ ਹੋ ਜਾਂਦਾ ਹੈ।
Corona Virus
ਜਦ ਤਕ ਕੋਰੋਨਾ ਵਾਇਰਸ ਲੋਕਾਂ ਵਿਚ ਲੱਛਣ ਦਿਖਦੇ ਹਨ ਉਦੋਂ ਤਕ ਇਹ ਅਪਣਾ ਵਾਇਰਸ ਦੂਜਿਆਂ ਵਿਚ ਵੀ ਫ਼ੈਲਾਉਣਾ ਸ਼ੁਰੂ ਕਰ ਦਿੰਦਾ ਹੈ। ਕੁੱਝ ਲੋਕਾਂ ਵਿਚ ਇਸ ਦੇ ਬੇਹੱਦ ਹਲਕੇ ਲੱਛਣ ਹੀ ਨਜ਼ਰ ਆਉਂਦੇ ਹਨ ਜਿਸ ਕਾਰਨ ਇਹ ਪਕੜ ਵਿਚ ਆਉਣ ਤੋਂ ਬਚ ਜਾਂਦਾ ਹੈ। ਵਾਇਰਲੋਜਿਸਟ ਪੀਟਰ ਨੇ ਕਿਹਾ ਕਿ ਕੋਰੋਨਾ ਇਨਫੈਕਸ਼ਨ ਦੇ ਕੋਈ ਲੱਛਣ ਬਿਨਾਂ ਵਾਇਰਸ ਨੂੰ ਏ-ਸਿੰਪੋਮੈਟਿਕ ਤੋਂ ਅਸਾਨੀ ਨਾਲ ਕਿਸੇ ਵਿਅਕਤੀ ਵਿੱਚ ਫੈਲ ਸਕਦਾ ਹੈ।
Nurse
ਗੱਲ ਕਰਦੇ ਸਮੇਂ ਇਹ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲ ਸਕਦਾ ਹੈ। ਉਹਨਾਂ ਨੂੰ ਲਗਦਾ ਹੈ ਕਿ ਵਾਇਰਸ ਦੇ ਚਲਦੇ ਲੋਕਾਂ ਨੂੰ ਅਪਣੀ ਭੂਮਿਕਾ ਬਾਰੇ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਜੇ ਤੁਸੀਂ ਸਾਵਧਾਨੀ ਵਰਤਦੇ ਹੋ ਤਾਂ ਤੁਸੀਂ ਦੂਜਿਆਂ ਦਾ ਵੀ ਭਲਾ ਕਰ ਰਹੇ ਹੋ।
Corona Virus
ਵਾਇਰਲੋਜਿਸਟ ਨੇ ਕਿਹਾ ਕਿ ਜੇ 80 ਫ਼ੀਸਦੀ ਲੋਕ ਏ-ਸਿਮਪਟਮੈਟਿਕ ਹਨ ਤਾਂ ਦੁਨੀਆਂ ਵਿਚ ਮੌਤ ਦਰ 1 ਫ਼ੀਸਦੀ ਹੋ ਸਕਦੀ ਹੈ ਪਰ ਸਮੱਸਿਆ ਇਹ ਹੈ ਕਿ ਜੇ ਦੁਨੀਆ ਵਿਚ 0.2 ਫ਼ੀਸਦੀ ਵੀ ਮਰਦੇ ਹਨ ਤਾਂ ਬਹੁਤ ਜ਼ਿਆਦਾ ਲੋਕਾਂ ਦੀ ਮੌਤ ਹੋਵੇਗੀ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਵੀ ਸੋਮਵਾਰ ਨੂੰ ਚਿੰਤਾ ਜ਼ਾਹਰ ਕੀਤੀ ਕਿ ਕੋਰੋਨਾ ਵਾਇਰਸ ਦੇ 80% ਕੇਸ ਬਿਨਾਂ ਲੱਛਣਾਂ ਦੇ ਹਨ।
Corona Virus
ਪ੍ਰੈਸ ਕਾਨਫਰੰਸ ਵਿਚ ਆਈਸੀਐਮਆਰ ਦੇ ਡਿਪਟੀ ਡਾਇਰੈਕਟਰ ਡਾ: ਰਮਨ ਗੰਗਾਖੇਡਕਰ ਨੇ ਕਿਹਾ ਜੇ 100 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ ਤਾਂ ਉਨ੍ਹਾਂ ਵਿੱਚੋਂ 80 ਪ੍ਰਤੀਸ਼ਤ ਵਿਚ ਜਾਂ ਤਾਂ ਕੋਈ ਲੱਛਣ ਨਹੀਂ ਹੈ ਅਤੇ ਜਾਂ ਬਹੁਤ ਹਲਕੇ ਲੱਛਣ ਹੁੰਦੇ ਹਨ। ਡਾ: ਗੰਗਾਖੇਡਕਰ ਨੇ ਕਿਹਾ ਕਿ ਇਹ ਭਾਰਤ ਲਈ ਸਭ ਤੋਂ ਚਿੰਤਾ ਵਾਲੀ ਗੱਲ ਹੈ। ਬਿਨਾਂ ਲੱਛਣਾਂ ਦੇ ਪੀੜਤ ਲੋਕਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਜਾਂਦਾ ਹੈ।
Corona virus
ਸੰਪਰਕ ਟਰੇਸਿੰਗ ਤੋਂ ਇਲਾਵਾ ਅਜਿਹੇ ਮਾਮਲਿਆਂ ਦਾ ਪਤਾ ਲਗਾਉਣ ਦਾ ਕੋਈ ਹੋਰ ਤਰੀਕਾ ਨਹੀਂ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਸੀ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ 186 ਕੋਰੋਨਾ ਦੇ ਪੀੜਤ ਹੋਣ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਆਈਸੀਐਮਆਰ ਵਿਗਿਆਨੀ ਨੇ ਕਿਹਾ ਕਿ ਦੇਸ਼ ਦੀ ਵੱਡੀ ਆਬਾਦੀ ਦੇ ਮੱਦੇਨਜ਼ਰ ਸਾਰਿਆਂ ਦੀ ਪਰਖ ਕਰਨਾ ਸੰਭਵ ਨਹੀਂ ਹੈ।
Coronavirus
ਸਾਨੂੰ ਯਾਦ ਰੱਖਣਾ ਪਏਗਾ ਕਿ ਏ-ਸਿੰਮਪੋਮੈਟਿਕ ਮਰੀਜ਼ ਵੀ ਕਿਸੇ ਦੇ ਸੰਪਰਕ ਵਿੱਚ ਆਇਆ ਹੋਵੇਗਾ। ਜੇ ਲੈਬ ਦੀ ਪੁਸ਼ਟੀ ਜਾਂ ਲੱਛਣਾਂ ਵਾਲੇ ਮਰੀਜ਼ ਪੂਰੀ ਦੇਖਭਾਲ ਕਰਦੇ ਹਨ ਤਾਂ ਵਾਇਰਸ ਦੂਜਿਆਂ ਵਿੱਚ ਨਹੀਂ ਫੈਲੇਗਾ। ਸਮਾਜਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨੀ ਪਏਗੀ। ਅਜੇ ਤੱਕ ਵਿਗਿਆਨ ਏ-ਲੱਛਣ ਦੀ ਪਛਾਣ ਨਹੀਂ ਕਰ ਸਕਿਆ ਹੈ। ਅਜਿਹੇ ਵਿੱਚ ਵਾਇਰਸ ਦੇ ਲੱਛਣ ਨਾ ਦਿਖਾਈ ਦੇਣ ਤੇ ਵੀ ਲੋਕਾਂ ਨੂੰ ਸਮਾਜਕ ਦੂਰੀਆਂ ਦਾ ਸਖਤੀ ਨਾਲ ਪਾਲਣਾ ਕਰਨਾ ਪਏਗਾ।
ਵਿਗਿਆਨੀਆਂ ਮੁਤਾਬਕ ਸਾਲ ਦੇ ਆਖੀਰ ਤਕ ਵੈਕਸੀਨ ਬਣ ਸਕਦੀ ਹੈ। ਹਾਲਾਂਕਿ ਸਭ ਤੋਂ ਪਹਿਲਾਂ ਇਹ ਸਿਹਤ ਕਰਮਚਾਰੀਆਂ ਅਤੇ ਕੋਰੋਨਾ ਦੇ ਗੰਭੀਰ ਖਤਰੇ ਵਿਚ ਆਉਣ ਵਾਲੇ ਲੋਕਾਂ ਨੂੰ ਦਿੱਤੀ ਜਾਵੇਗੀ। ਉਸ ਤੋਂ ਬਾਅਦ ਅਗਲੇ ਸਾਲ ਦੀ ਪਹਿਲੀ ਤਿਮਾਹੀ ਤਕ ਇਹ ਬਾਕੀ ਲੋਕਾਂ ਨੂੰ ਵੀ ਮੁਹੱਈਆ ਹੋ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।