
ਵਟਸਐਪ ਦੁਆਰਾ ਬੱਚਿਆਂ ਨੂੰ ਆਨਲਾਈਨ ਕਲਾਸਾਂ ਦਿੱਤੀਆਂ...
ਨਵੀਂ ਦਿੱਲੀ: ਕੋਰੋਨਾ ਦੇ ਵਧਦੇ ਅਸਰ ਨੂੰ ਦੇਖਦੇ ਹੋਏ ਲਾਕਡਾਊਨ ਵਧਾ ਦਿੱਤਾ ਗਿਆ ਹੈ। ਅਜਿਹੇ ਵਿਚ ਕਈ ਥਾਵਾਂ ਤੇ ਬੱਚਿਆਂ ਨੂੰ ਆਨਲਾਈਨ ਕਲਾਸਾਂ ਦਿੱਤੀਆਂ ਜਾ ਰਹੀਆਂ ਹਨ। ਇਸ ਕੜੀ ਵਿਚ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਸ਼ਹਿਰ ਵਿਚ ਸਥਿਤ ਇਕ ਸਰਕਾਰੀ ਸਕੂਲ ਵਿਚ ਵੀ ਬੱਚਿਆਂ ਦੀ ਪੜ੍ਹਾਈ ਆਨਲਾਈਨ ਹੋ ਰਹੀ ਹੈ ਜਿਸ ਦੇ ਲਈ ਵਟਸਐਪ ਗਰੁੱਪ ਬਣਾਇਆ ਗਿਆ ਹੈ।
Online Class
Whatsapp ਗਰੁੱਪ ਵਿਚ ਸ਼ੇਅਰ ਕੀਤੀ ਅਸ਼ਲੀਲ ਵੀਡੀਉ
ਵਟਸਐਪ ਦੁਆਰਾ ਬੱਚਿਆਂ ਨੂੰ ਆਨਲਾਈਨ ਕਲਾਸਾਂ ਦਿੱਤੀਆਂ ਜਾ ਰਹੀਆਂ ਹਨ। ਪਰ ਬੱਚਿਆਂ ਦੇ ਇਸ ਵਟਸਐਪ ਗਰੁੱਪ ਵਿਚ ਇਕ ਬੱਚੇ ਦੇ ਪਿਤਾ ਨੇ ਪੋਰਨ ਵੀਡੀਉ ਸ਼ੇਅਰ ਕਰ ਦਿੱਤੀ। ਇਸ ਤੋ ਬਾਅਦ ਸਾਰੇ ਬੱਚਿਆਂ ਦੇ ਪਰਿਵਾਰ ਸ਼ਿਕਾਇਤ ਲੈ ਕੇ ਥਾਣੇ ਪਹੁੰਚੇ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਪੋਰਨ ਵੀਡੀਉ ਪੋਸਟ ਕਰਨ ਵਾਲੇ ਪਿਤਾ ਖਿਲਾਫ ਆਈਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
Online Class
ਵੀਡੀਉ ਸ਼ੇਅਰ ਕਰਨ ਤੇ ਥਾਣੇ ਪਹੁੰਚੇ ਕਈ ਪਰਿਵਾਰ
ਡੀਐਸਪੀ ਪ੍ਰੋਬੇਸ਼ਨਰ ਐਸਐਚਓ ਸਦਰ ਅਜੈ ਠਾਕੁਰ ਨੇ ਮਾਮਲੇ ਬਾਰੇ ਦਸਿਆ ਕਿ ਬਿਲਾਸਪੁਰ ਸ਼ਹਿਰ ਦੇ ਰੋੜਾ ਸੈਕਟਰ ਵਿਚ ਸਥਿਤ ਇਕ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਇਹਨਾਂ ਦਿਨਾਂ ਵਿਚ ਜਾਰੀ ਲਾਕਡਾਊਨ ਦੇ ਚਲਦੇ ਆਨਲਾਈਨ ਪੜ੍ਹਾਈ ਕਰਵਾਉਣ ਲਈ 18 ਅਪ੍ਰੈਲ ਨੂੰ ਸਕੂਲ ਦੀ ਅਧਿਆਪਕਾ ਨੇ ਇਕ ਵਟਸਐਪ ਗਰੁੱਪ ਬਣਾਇਆ ਸੀ। ਇਸ ਸਕੂਲ ਦੇ ਵਟਸਐਪ ਗਰੁੱਪ ਵਿਚ ਸਕੂਲ ਵਿਚ ਪੜ੍ਹਨ ਵਾਲੇ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਰੂਟੀਨ ਵਿਚ ਬੱਚਿਆਂ ਤਕ ਨੋਟਸ ਆਨਲਾਈਨ ਮੁਹੱਈਆ ਕਰਵਾਏ ਜਾ ਰਹੇ ਸਨ।
WhatsAPP
ਪੁਲਿਸ ਨੇ ਦਰਜ ਕੀਤਾ ਮਾਮਲਾ
WhatsAPP
ਹਾਲਾਂਕਿ ਅਚਾਨਕ ਇਸ ਗਰੁੱਪ ਵਿਚ ਸ਼ਾਮਲ ਇਕ ਬੱਚੇ ਦੇ ਪਿਤਾ ਨੇ ਵਟਸਐਪ ਗਰੁੱਪ ਵਿਚ ਅਸ਼ਲੀਲ ਵੀਡੀਉ ਪੋਸਟ ਕਰ ਦਿੱਤੀ। ਇਸ ਤੋਂ ਬਾਅਦ ਬੱਚਿਆਂ ਦੇ ਪਰਿਵਾਰ ਗੁੱਸੇ ਵਿਚ ਥਾਣੇ ਸ਼ਿਕਾਇਤ ਲਈ ਪਹੁੰਚ ਗਏ। ਪੁਲਿਸ ਨੇ ਇਸ ਅਸ਼ਲੀਲ ਵੀਡੀਉ ਨੂੰ ਗਰੁੱਪ ਵਿਚ ਫਾਰਵਰਡ ਕਰਨ ਵਾਲੇ ਪਿਤਾ ਦਾ ਪਤਾ ਲਗਾ ਲਿਆ ਹੈ ਉਸ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਜਲਦ ਹੀ ਉਸ ਨੂੰ ਪੁੱਛਗਿੱਛ ਲਈ ਥਾਣੇ ਵਿਚ ਬੁਲਾਇਆ ਜਾਵੇਗਾ ਅਤੇ ਉਸ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।