ਕੁਮਾਰਸਵਾਮੀ: ਜਿਸ ਸਾਲ ਹੋਇਆ ਪਹਿਲਾ ਵਿਆਹ, ਉਸ ਸਾਲ ਪੈਦੀ ਹੋਈ ਦੂਜੀ ਪਤਨੀ
Published : May 21, 2018, 5:10 pm IST
Updated : May 22, 2018, 11:17 am IST
SHARE ARTICLE
Kumaraswamy Beautiful Wife Radhika pics Karnatka
Kumaraswamy Beautiful Wife Radhika pics Karnatka

ਫ਼ਿਲਮੀ ਅਦਾਕਾਰ ਹੈ ਕੁਮਾਰਸਵਾਮੀ ਦੀ ਦੂਜੀ ਪਤਨੀ ਰਾਧਿਕਾ

ਨਵੀਂ ਦਿੱਲੀ, 21 ਮਈ: ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਿਆਸਤ ਵਿਚ ਮਚੀ ਉਥਲ ਪੁੱਥਲ ਦੌਰਾਨ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਵੀ ਬੀਐਸ ਯੇਦੀਯੁਰੱਪਾ ਅਪਣਾ ਬਹੁਮਤ ਸਾਬਤ ਨਹੀਂ ਕਰ ਸਕੇ ਜਿਸ ਕਾਰਨ ਭਾਜਪਾ ਸਰਕਾਰ ਮੁੰਹ ਦੇ ਭਾਰ ਜਾ ਡਿੱਗੀ। ਇਸ ਤੋਂ ਬਾਅਦ ਜੇਡੀਐਸ ਦੇ ਮੁਖੀ ਐਚਡੀ ਕੁਮਾਰਸਵਾਮੀ ਦੇ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਹੈ।

Kumaraswamy Wife RadhikaKumaraswamy Wife Radhikaਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਐਚਡੀ ਕੁਮਾਰਸਵਾਮੀ ਦੀ ਦੂਜੀ ਪਤਨੀ ਅਤੇ ਫ਼ਿਲਮੀ ਅਦਾਕਾਰਾ ਰਾਧਿਕਾ ਕੁਮਾਰਸਵਾਮੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਐਚਡੀ ਕੁਮਾਰਸਵਾਮੀ ਨੇ ਸਾਲ 2006 ਵਿਚ ਰਾਧਿਕਾ ਨਾਲ ਦੂਜਾ ਵਿਆਹ ਕਰਵਾਇਆ ਸੀ। ਇਸ ਦਾ ਐਲਾਨ ਖ਼ੁਦ ਰਾਧਿਕਾ ਨੇ ਕੁੱਝ ਸਾਲ ਬਾਅਦ ਕੀਤਾ ਸੀ।

Kumaraswamy FamilyKumaraswamy Familyਇਸ ਮਾਮਲੇ 'ਚ ਹੈਰਾਨੀਜਨਕ ਗੱਲ ਇਹ ਹੈ ਕਿ ਕੁਮਾਰਸਵਮੀ ਦਾ ਪਹਿਲਾ ਵਿਆਹ 1986 ਵਿਚ ਅਨੀਤਾ ਨਾਂ ਦੀ ਮਹਿਲਾ ਨਾਲ ਹੋਇਆ ਸੀ ਅਤੇ ਇਸੇ ਸਾਲ ਰਾਧਿਕਾ ਦਾ ਜਨਮ ਹੋਇਆ ਸੀ। ਕੁਮਾਰਸਵਾਮੀ ਹੁਣ ਜਿਥੇ 58 ਸਾਲਾਂ ਦੇ ਹਨ, ਉਥੇ ਉਨ੍ਹਾਂ ਦੀ ਪਤਨੀ ਰਾਧਿਕਾ ਦੀ ਉਮਰ ਸਿਰਫ਼ 31 ਸਾਲ ਹੈ। ਸਾਲ 2006 ਵਿਚ ਜਦ ਰਾਧਿਕਾ, ਕੁਮਾਰਸਵਾਮੀ ਦੀ ਜ਼ਿੰਦਗੀ ਵਿਚ ਆਈ ਤਾਂ ਉਸ ਸਮੇਂ ਗੌੜਾ ਪਰਵਾਰ ਵਿਚ ਕਾਫ਼ੀ ਉਥਲ ਪੁਥਲ ਮਚ ਗਈ ਸੀ।

RadhikaRadhikaਇਸ ਪਰਵਾਰ ਨਾਲ ਜੁੜੇ ਸੂਤਰਾਂ ਨੇ ਦਸਿਆ ਕਿ ਇਸ ਵਿਆਹ ਨੂੰ ਲੈ ਕੇ ਕੁਮਾਰਸਵਾਮੀ ਦੇ ਪਿਤਾ ਐਚਡੀ ਦੇਵੇਗੌੜਾ ਨਾਰਾਜ਼ ਸਨ ਕਿਉਂਕਿ ਕੁਮਾਰਸਵਾਮੀ ਪਹਿਲਾਂ ਤੋਂ ਵਿਆਹੇ ਹੋਏ ਸਨ ਜਿਸ ਤੋਂ ਉਨ੍ਹਾਂ ਦਾ ਇਕ ਜਵਾਨ ਬੇਟਾ ਵੀ ਸੀ। ਸੂਤਰਾਂ ਨੇ ਦਸਿਆ ਕਿ ਮੌਜੂਦਾ ਸਮੇਂ ਵਿਚ ਰਾਧਿਕਾ ਅਤੇ ਕੁਮਾਰਸਵਾਮੀ ਇਕੱਠੇ ਨਹੀਂ ਰਹਿੰਦੇ। ਕੁਮਾਰਸਵਾਮੀ ਹਾਲੇ ਵੀ ਅਪਣੀ ਪਹਿਲੀ ਪਤਨੀ ਅਨੀਤਾ ਨਾਲ ਰਹਿੰਦੇ ਹਨ।

Location: India, Karnataka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement