
ਦਿੱਲੀ ਵਿਚ ਉਹ ਦੋਵਾਂ ਨੇਤਾਵਾਂ ਨਾਲ ਮਿਲਕੇ ਉਨ੍ਹਾਂ ਨੂੰ ਸਹੁੰ ਕਬੂਲ ਸਮਾਰੋਹ ਵਿਚ ਆਉਣ ਦਾ ਸੱਦਾ ਦੇਣਗੇ।
23 ਮਈ ਨੂੰ ਕਰਨਾਟਕ ਦੇ ਨਵੇਂ ਸੀਐਮ ਦੇ ਤੌਰ 'ਤੇ ਸਹੁੰ ਚੁੱਕਣ ਜਾ ਰਹੇ ਜੇਡੀਐਸ ਦੇ ਨੇਤਾ ਐਚ ਡੀ ਕੁਮਾਰਸਵਾਮੀ ਸੋਮਵਾਰ ਨੂੰ ਦਿੱਲੀ ਵਿਚ ਯੂਪੀਏ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਨੇ ਆਪਣੇ ਆਪ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਇਸਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸਹੁੰ ਲੈਣ ਦੇ 24 ਘੰਟੇ ਦੇ ਅੰਦਰ ਹੀ ਉਹ ਬਹੁਮਤ ਸਾਬਤ ਕਰ ਦੇਣਗੇ।
HD Kumaraswamyਦਿੱਲੀ ਵਿਚ ਉਹ ਦੋਵਾਂ ਨੇਤਾਵਾਂ ਨਾਲ ਮਿਲਕੇ ਉਨ੍ਹਾਂ ਨੂੰ ਸਹੁੰ ਕਬੂਲ ਸਮਾਰੋਹ ਵਿਚ ਆਉਣ ਦਾ ਸੱਦਾ ਦੇਣਗੇ। ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਵਿਚ ਮਮਤਾ ਬੈਨਰਜੀ, ਮਾਇਆਵਤੀ, ਅਖਿਲੇਸ਼ ਯਾਦਵ, ਚੰਦਰਬਾਬੂ ਨਾਇਡੂ ਸਮੇਤ ਕਈ ਖੇਤਰੀ ਨੇਤਾਵਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ।
Rahul Gandhi & Sonia Gandhiਅਸਲ ਵਿਚ ਕੁਮਾਰਸਵਾਮੀ ਆਪਣੇ ਇਸ ਸਹੁੰ ਚੁੱਕ ਸਮਾਰੋਹ ਨੂੰ ਵਿਰੋਧੀ ਏਕਤਾ ਦਾ ਇੱਕ ਬਹੁਤ ਵੱਡੇ ਪੱਧਰ ਦਾ ਸ਼ੋਅ ਬਣਾਉਣਾ ਚਾਹੁੰਦੇ ਹਨ। ਕਰਨਾਟਕ ਵਿਚ ਵਿਰੋਧੀ ਪੱਖ ਦੀ ਮਿਲੀ ਸਫਲਤਾ ਤੋਂ ਬਾਅਦ ਕਈ ਨੇਤਾ ਉਤਸ਼ਾਹਿਤ ਨਜ਼ਰ ਆ ਰਹੇ ਹਨ। ਮੱਧ ਪ੍ਰਦੇਸ਼ ਵਿਧਾਨਸਭਾ ਚੋਣ ਵਿਚ ਕਾਂਗਰਸ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਉੱਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵੀ ਇਨਕਾਰ ਨਹੀਂ ਕਰ ਰਹੇ ਹਨ।
yeddyurappaਧਿਆਨ ਯੋਗ ਹੈ ਕਿ ਕਰਨਾਟਕ ਵਿਚ 104 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਬਣਨ ਵਾਲੀ ਬੀਜੇਪੀ ਬਹੁਮਤ ਲਈ 8 ਵਿਧਾਇਕਾਂ ਦਾ ਸਮਰਥਨ ਨਹੀਂ ਹਾਸਲ ਕਰ ਸਕੀ ਅਤੇ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰਨ ਤੋਂ ਪਹਿਲਾਂ ਹੀ ਯੇਦੀਯੁਰੱਪਾ ਨੇ ਆਪਣੇ ਪਦ ਤੋਂ ਅਸਤੀਫ਼ਾ ਦੇ ਦਿੱਤਾ।