ਮੱਧ ਪ੍ਰਦੇਸ਼ : ਗੁਨਾ 'ਚ ਹਾਈਵੇ 'ਤੇ ਟਰੱਕ ਅਤੇ ਬੱਸ ਦੀ ਭਿਆਨਕ ਟੱਕਰ, 11 ਮੌਤਾਂ, 20 ਜ਼ਖ਼ਮੀ
Published : May 21, 2018, 4:04 pm IST
Updated : May 21, 2018, 4:04 pm IST
SHARE ARTICLE
Bus Accident
Bus Accident

ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਵਿਚ ਸੋਮਵਾਰ ਸਵੇਰੇ ਆਗਰਾ-ਮੁੰਬਈ ਨੈਸ਼ਨਲ ਹਾਈਵੇ 'ਤੇ ਖੜ੍ਹੇ ਟਰੱਕ ਨਾਲ ਬੱਸ ਦੀ........

ਗੁਨਾ (ਮੱਧ ਪ੍ਰਦੇਸ਼), 21 ਮਈ : ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਵਿਚ ਸੋਮਵਾਰ ਸਵੇਰੇ ਆਗਰਾ-ਮੁੰਬਈ ਨੈਸ਼ਨਲ ਹਾਈਵੇ 'ਤੇ ਖੜ੍ਹੇ ਟਰੱਕ ਨਾਲ ਬੱਸ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਗੁਨਾ ਤੋਂ 18 ਕਿਲੋਮੀਟਰ ਦੂਰ ਰੂਠਿਆਈ ਪਿੰਡ ਕੋਲ ਹੋਇਆ। ਇਸ ਵਿਚ 11 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 20 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ, ਜਿਸ ਵਿਚ 5-6 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ| ਉਨ੍ਹਾਂ ਨੂੰ ਗੁਨਾ ਵਿਚ ਦਾਖਲ ਕੀਤਾ ਗਿਆ ਹੈ।

Bus FireBus Fireਪੁਲਿਸ ਮੁਖੀ ਨਿਮਿਸ਼ ਅਗਰਵਾਲ ਦੇ ਮੁਤਾਬਕ ਬਸ ਵਿਚ ਮਜਦੂਰ ਸਵਾਰ ਸਨ, ਜੋ ਉੱਤਰ ਪ੍ਰਦੇਸ਼ ਦੇ ਬਾਂਦਾ ਤੋਂ ਅਹਿਮਦਾਬਾਦ ਜਾ ਰਹੇ ਸਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਹਾਦਸੇ ਉੱਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ| ਉਨ੍ਹਾਂ ਨੇ ਟਵੀਟ 'ਤੇ ਲਿਖਿਆ ਗੁਨਾ ਜ਼ਿਲ੍ਹੇ ਦੇ ਰੂਠਿਆਈ ਖੇਤਰ ਵਿਚ ਹੋਏ ਸੜਕ ਹਾਦਸੇ ਲਈ ਸ਼ਰਧਾਂਜਲੀ| ਰੱਬ ਨੂੰ ਅਰਦਾਸ ਹੈ ਕਿ ਸੁਰਗਵਾਸੀ ਰੂਹਾਂ ਨੂੰ ਸ਼ਾਂਤੀ ਅਤੇ ਜਖ਼ਮੀਆਂ ਨੂੰ ਜਲਦੀ ਸਿਹਤ ਮੁਨਾਫ਼ਾ ਦਿਓ| ਜਿਨ੍ਹਾਂ ਪਰਿਵਾਰਾਂ ਨੇ ਹਾਦਸੇ ਵਿਚ ਆਪਣਿਆਂ ਨੂੰ ਖੋਹ ਦਿੱਤਾ ਹੈ, ਉਨ੍ਹਾਂ ਦੇ ਪ੍ਰਤੀ ਮੇਰੀ ਡੂੰਘਾ ਹਮਦਰਦੀ ਹੈ| 

HelpedHelping the womenਸਾਹਮਣੇ ਦਿਸਣ ਵਾਲਾ ਢਾਬਾ ਸੰਚਾਲਕ ਬਸੰਤ ਸ਼ਰਮਾ ਨੇ ਦੱਸਿਆ ਕਿ ਘਟਨਾ ਸਵੇਰੇ 5 ਵਜੇ ਦੀ ਹੈ| ਬ੍ਰੇਕ ਜਾਮ ਹੋਣ ਨਾਲ ਟਰੱਕ ਖ਼ਰਾਬ ਹੋ ਗਿਆ ਸੀ| ਉਦੋਂ ਉੱਤਰ ਪ੍ਰਦੇਸ਼ ਤੋਂ ਆ ਰਹੀ ਬਸ (ਯੂਪੀ 78 ਬੀਟੀ 6226) ਉਸ ਨਾਲ ਟਕਰਾ ਗਈ| ਮੰਨਿਆ ਜਾ ਰਿਹਾ ਹੈ ਕਿ ਬਸ ਦੇ ਡਰਾਈਵਰ ਦੀ ਨੀਂਦ ਲੱਗਣ ਦੀ ਵਜ੍ਹਾ ਨਾਲ ਹਾਦਸਿਆ ਹੋਇਆ| 

AccidentAccidentਪ੍ਰਸ਼ਾਸਨ ਟੀਮ ਤੋਂ ਪਹਿਲਾਂ ਸਥਾਨਕ ਲੋਕ ਮੌਕੇ ਉੱਤੇ ਪੁੱਜੇ| ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਹਾਦਸੇ ਦੇ ਸ਼ਿਕਾਰ ਲੋਕਾਂ ਦੀ ਮਦਦ ਵਿਚ ਜੁੱਟ ਗਏ| ਜਖ਼ਮੀਆਂ ਨੂੰ ਬਸ ਵਿਚੋਂ ਕੱਢ ਕੇ ਹਸਪਤਾਲ ਪਹੁੰਚਾਇਆ| ਰਘੂਗੜ੍ਹ ਪੁਲਿਸ ਦੇ ਅਨੁਸਾਰ ਰਾਹਤ ਅਤੇ ਬਚਾਵ ਕਾਰਜ ਦੇ ਤਹਿਤ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਗਿਆ| ਬਸ ਵਿਚ ਬਾਂਦਾ, ਫਤਿਹਪੁਰ, ਹਮੀਰਪੁਰ ਖੇਤਰਾਂ ਦੇ ਮਜ਼ਦੂਰ ਸਵਾਰ ਸਨ| 

Location: India, Madhya Pradesh, Guna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement