ਕੀ ਹੁਣ ਕਸ਼ਮੀਰ ਨੂੰ ਵੀ ਹੰਢਾਉਣਾ ਪਊ ਪੰਜਾਬ ਵਰਗੇ ਕਾਲੇ ਦੌਰ ਦਾ ਸੰਤਾਪ?
Published : Jun 21, 2018, 6:07 pm IST
Updated : Jun 21, 2018, 6:07 pm IST
SHARE ARTICLE
nsg in jammu kashmir
nsg in jammu kashmir

ਜੰਮੂ-ਕਸ਼ਮੀਰ ਵਿਚ ਪੀਡੀਪੀ ਨਾਲੋਂ ਅਪਣਾ ਗਠਜੋੜ ਤੋੜ ਦਿਤਾ ਹੈ, ਜਿਸ  ਮਗਰੋਂ ਕੇਂਦਰੀ ਸੱਤਾ ਬਿਰਾਜਮਾਨ ਭਾਜਪਾ ਦੀ ਅਗਵਾਈ ਵਾਲੀ ਮੋਦੀ ...

ਚੰਡੀਗੜ੍ਹ : ਜੰਮੂ-ਕਸ਼ਮੀਰ ਵਿਚ ਪੀਡੀਪੀ ਨਾਲੋਂ ਅਪਣਾ ਗਠਜੋੜ ਤੋੜ ਦਿਤਾ ਹੈ, ਜਿਸ  ਮਗਰੋਂ ਕੇਂਦਰੀ ਸੱਤਾ ਬਿਰਾਜਮਾਨ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਘਾਟੀ ਵਿਚ ਫ਼ੌਜ ਨੂੰ ਅਤਿਵਾਦ ਦਾ ਸਫ਼ਾਇਆ ਕਰਨ ਦੇ ਆਦੇਸ਼ ਦਿਤੇ ਹਨ, ਜਿਸ ਦੇ ਲਈ ਫ਼ੌਜ ਵਲੋਂ ਸਪੈਸ਼ਲ ਅਪਰੇਸ਼ਨ ਸ਼ੁਰੂ ਕਰ ਦਿਤਾ ਗਿਆ ਹੈ। ਰੱਖਿਆ ਮੰਤਰਾਲੇ ਨੇ ਇਸ ਮਿਸ਼ਨ ਦੇ ਲਈ ਐਨਐਸਜੀ ਦੀ ਟੀਮ ਤਾਇਨਾਤ ਕੀਤੀ ਹੈ ਜੋ ਬੀਐਸਐਫ ਨਾਲ ਮਿਲ ਕੇ ਮਿਸ਼ਨ ਦੀ ਤਿਆਰੀ ਕਰ ਰਹੀ ਹੈ। ਅਸਲ ਵਿਚ ਕੇਂਦਰ ਵਿਚਲੀ ਭਾਜਪਾ ਸਰਕਾਰ ਇਹ ਸਭ ਕੁੱਝ ਕਰਕੇ ਅਪਣੇ ਆਪ ਨੂੰ ਅਤਿਵਾਦ ਵਿਰੋਧੀ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੀਡੀਪੀ ਨੂੰ ਅਤਿਵਾਦ ਦਾ ਸਮਰਥਨ ਵਾਲੀ ਪਾਰਟੀ ਦਰਸਾ ਰਹੀ ਹੈ.

NSG NSGਜਦਕਿ ਹਕੀਕਤ ਇਹ ਹੈ ਕਿ ਪੀਡੀਪੀ ਦੀ ਨੇਤਾ ਮਹਿਬੂਬਾ ਮੁਫ਼ਤੀ ਨਹੀਂ ਚਾਹੁੰਦੀ ਕਿ ਉਸ ਦੇ ਸੂਬੇ ਦੇ ਭਟਕੇ ਹੋਏ ਨੌਜਵਾਨਾਂ 'ਤੇ ਇਸ ਤਰ੍ਹਾਂ ਦੀ ਕਾਰਵਾਈ ਹੋਵੇ ਬਲਕਿ ਉਹ ਕੇਂਦਰ ਦੀ ਭਾਜਪਾ ਤੋਂ ਅਜਿਹਾ ਉਪਰਾਲਾ ਚਾਹੁੰਦੀ ਸੀ ਜਿਸ ਨਾਲ ਭਟਕੇ ਹੋਏ ਨੌਜਵਾਨ ਮੁੜ ਮੁੱਖ ਧਾਰਾ ਵਿਚ ਪਰਤ ਆਉਣ। ਭਾਜਪਾ ਅਤਿਵਾਦੀਆਂ ਦਾ ਸਫ਼ਾਇਆ ਚਾਹੁੰਦੀ ਹੈ, ਭਾਵੇਂ ਇਹ ਕੰਮ ਉਸ ਨੂੰ ਗਠਜੋੜ ਤੋੜ ਕੇ ਹੀ ਕਿਉਂ ਨਾ ਕਰਨਾ ਪਵੇ। ਭਟਕੇ ਹੋਏ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਸੋਚ ਚੰਗੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਜਿਹਾ ਸੋਚਣ ਵਾਲਾ ਅਤਿਵਾਦ ਦਾ ਸਮਰਥਨ ਕਰਨ ਵਾਲਾ ਹੈ। 

army in jammu kashmirarmy in jammu kashmirਗਠਜੋੜ ਤੋੜਨ ਤੋਂ ਬਾਅਦ ਭਾਜਪਾ ਦਾ ਇਹ ਕਹਿਣਾ ਹੈ ਕਿ ਉਸ ਨੇ ਰਾਸ਼ਟਰ ਹਿੱਤ ਲਈ ਇਹ ਗਠਜੋੜ ਤੋੜਿਆ ਹੈ। ਪਿਛਲੇ ਕਰੀਬ ਤਿੰਨ ਸਾਲ ਤੋਂ ਜੰਮੂ-ਕਸ਼ਮੀਰ ਵਿਚ ਪੀਡੀਪੀ ਅਤੇ ਭਾਜਪਾ ਦੀ ਸਾਂਝੀ ਸਰਕਾਰ ਸੀ। ਭਾਜਪਾ ਭਾਵੇਂ ਅਪਣੇ ਇਸ ਕਾਰਜਕਾਲ ਦੌਰਾਨ ਘਾਟੀ ਦਾ ਬਹੁਤ ਸਾਰਾ ਵਿਕਾਸ ਕਰਨ ਦੀ ਗੱਲ ਆਖ ਰਹੀ ਹੈ ਪਰ ਹਕੀਕਤ ਇਹ ਹੈ ਕਿ ਇਨ੍ਹਾਂ ਤਿੰਨ ਸਾਲਾਂ ਦੌਰਾਨ ਸਰਕਾਰੀ ਸਿਸਟਮ ਤੋਂ ਤੰਗ ਆ ਕੇ ਬਹੁਤ ਸਾਰੇ ਨੌਜਵਾਨਾਂ ਨੇ ਹਥਿਆਰਾਂ ਦਾ ਰਾਹ ਅਖ਼ਤਿਆਰ ਕੀਤਾ ਹੈ ਪਰ ਅਫ਼ਸੋਸ ਕਿ ਹੋਰਨਾਂ ਸਰਕਾਰਾਂ ਵਾਂਗ ਵੱਡੇ-ਵੱਡੇ ਦਾਅਵੇ ਕਰਨ ਵਾਲੀ ਮੋਦੀ ਸਰਕਾਰ ਵੀ ਇਨ੍ਹਾਂ ਭਟਕੇ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਕੋਈ ਸਾਰਥਿਕ ਉਪਰਾਲੇ ਨਹੀਂ ਕਰ ਸਕੀ ਬਲਕਿ ਉਨ੍ਹਾਂ ਦੇ ਸਫ਼ਾਏ ਦੀ ਗੱਲ ਆਖ ਰਹੀ ਹੈ।

mehbooba mufti and pm modimehbooba mufti and pm modiਦਰਅਸਲ ਭਾਜਪਾ ਨੇ ਪੀਡੀਪੀ ਨਾਲ ਇਹ ਗਠਜੋੜ ਘਾਟੀ ਦੇ ਵਿਕਾਸ ਜਾਂ ਉਥੋਂ ਦੇ ਭਟਕੇ ਨੌਜਵਾਨਾਂ ਨੂੰ ਕੋਈ ਸਹੀ ਸੇਧ ਦੇਣ ਲਈ ਨਹੀਂ ਬਲਕਿ ਅਪਣੇ 'ਕਾਂਗਰਸ ਮੁਕਤ' ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਕੀਤਾ ਸੀ ਜੋ ਬਿਨਾਂ ਸ਼ੱਕ ਭਾਜਪਾ ਲਈ ਵੱਡਾ ਮਾਅਰਕਾ ਸੀ ਕਿਉਂਕਿ ਉਸ ਨੇ ਇਹ ਗਠਜੋੜ ਇਕ ਅਜਿਹੀ ਪਾਰਟੀ ਨਾਲ ਕੀਤਾ ਸੀ ਜਿਸ ਦੇ ਵਿਚਾਰ ਉਸ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੇ ਸਨ। ਪੀਡੀਪੀ ਨੇ ਇਸ ਗੱਲ ਦਾ ਲਾਹਾ ਲੈਣਾ ਚਾਹਿਆ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ, ਭਾਜਪਾ ਨਾਲ ਗਠਜੋੜ ਕਰਕੇ ਉਨ੍ਹਾਂ ਦੇ ਸੂਬੇ ਨੂੰ ਚੰਗੀਆਂ ਸਹੂਲਤਾਂ ਮਿਲ ਸਕਣਗੀਆਂ, ਜਿਸ ਨਾਲ ਇੱਥੋਂ ਦੀ ਜਨਤਾ ਨੂੰ ਕਾਫ਼ੀ ਹੱਦ ਤਕ ਰਾਹਤ ਮਿਲੇਗੀ ਪਰ ਤਿੰਨ ਸਾਲ ਦੀ ਉਡੀਕ ਤੋਂ ਬਾਅਦ ਆਖ਼ਰਕਾਰ ਭਾਜਪਾ ਨੇ ਫਿਰ ਅਪਣਾ ਅਸਲ ਰੰਗ ਦਿਖਾ ਦਿਤਾ।

nsg nsgਅਸਲ ਵਿਚ ਜੰਮੂ-ਕਸ਼ਮੀਰ ਇਸ ਸਮੇਂ ਉਸ ਕਾਲੇ ਦੌਰ ਦਾ ਸਾਹਮਣਾ ਕਰ ਰਿਹਾ ਹੈ, ਜਿਸ ਦੀ ਅੱਗ ਵਿਚ ਪੰਜਾਬ ਵੀ ਝੁਲਸ ਚੁੱਕਾ ਹੈ। ਕੇਂਦਰੀ ਰੱਖਿਆ ਮੰਤਰਾਲਾ ਵਲੋਂ ਘਾਟੀ ਵਿਚੋਂ ਅਤਿਵਾਦ ਦਾ ਸਫ਼ਾਇਆ ਕੀਤੇ ਜਾਣ ਦਾ ਐਲਾਨ ਕਰਨ ਤੋਂ ਬਾਅਦ ਉਨ੍ਹਾਂ ਮਾਪਿਆਂ ਦੀ ਚਿੰਤਾਵਾਂ ਵਧ ਗਈਆਂ ਹਨ, ਜਿਨ੍ਹਾਂ ਦੇ ਭਟਕੇ ਹੋਏ ਬੱਚਿਆਂ ਨੇ ਸਰਕਾਰਾਂ ਦੀਆਂ ਨੀਤੀਆਂ ਤੋਂ ਤੰਗ ਆ ਕੇ ਹਥਿਆਰ ਚੁਕ ਲਏ ਹਨ ਜਦਕਿ ਕਈ ਬੱਚਿਆਂ ਦੇ ਮਾਪਿਆਂ ਵਲੋਂ ਅਪਣੇ ਭਟਕੇ ਬੱਚਿਆਂ ਨੂੰ ਵਾਪਸ ਮੁੱਖ ਧਾਰਾ ਵਿਚ ਲਿਆਉਣ ਲਈ ਸਰਕਾਰ ਨੂੰ ਉਪਰਾਲੇ ਕੀਤੇ ਜਾਣ ਦੀ ਗੱਲ ਵੀ ਆਖੀ ਜਾ ਰਹੀ ਸੀ। 

mehbooba muftimehbooba muftiਘਾਟੀ ਵਿਚੋਂ ਅਤਿਵਾਦ ਦਾ ਸਫ਼ਾਇਆ ਕਰਨ ਲਈ ਜੰਮੂ-ਕਸ਼ਮੀਰ 'ਚ ਐਨਐਸਜੀ ਦੀ ਟੀਮ ਤਾਇਨਾਤ ਕਰ ਦਿਤੀ ਗਈ ਹੈ, ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਦੇਸ਼ ਦੀ ਸਵਰਗ ਕਿਹਾ ਜਾਣ ਵਾਲਾ ਇਹ ਖੇਤਰ ਫਿਰ ਤੋਂ ਜਹੰਨਮ ਦੀ ਘਾਟੀ ਬਣ ਸਕਦਾ ਹੈ। ਸਵਾਲ ਇਹ ਪੈਦਾ ਹੁੰਦਾ ਹੈ, ਕੀ ਪੰਜਾਬ ਵਾਂਗ ਹੁਣ ਇਥੇ ਵੀ ਹਰ ਉਸ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿਤਾ ਜਾਵੇਗਾ ਜੋ ਅਪਣੇ ਹੱਕਾਂ ਲਈ ਉਚੀ ਆਵਾਜ਼ ਵਿਚ ਨਾਅਰਾ ਲਾਵੇਗਾ? 

army in jammu kashmirarmy in jammu kashmirਕਾਫ਼ੀ ਲੰਮੇ ਤੋਂ ਇਹ ਮੰਗ ਉਠਦੀ ਆ ਰਹੀ ਹੈ ਕਿ ਘਾਟੀ ਵਿਚੋਂ ਫ਼ੌਜ ਨੂੰ ਵੱਧ ਅਧਿਕਾਰ ਦੇਣ ਵਾਲਾ ਕਾਨੂੰਨ ਅਫਸਪਾ ਹਟਾਇਆ ਜਾਵੇ ਪਰ ਲੋਕਾਂ ਦੀ ਇਸ ਮੰਗ ਵੱਲ ਕਦੇ ਵੀ ਗੌਰ ਨਹੀਂ ਕੀਤਾ ਗਿਆ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅਤਿਵਾਦੀ ਮੁਠਭੇੜਾਂ  ਦੌਰਾਨ ਆਮ ਨਾਗਰਿਕਾਂ ਨੂੰ ਮਾਰੇ ਜਾਣ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ ਕੀਤੀ ਗਈ। ਇਸ ਨਾਲ ਘਾਟੀ ਦੇ ਲੋਕਾਂ ਦਾ ਰੋਹ ਹੋਰ ਜ਼ਿਆਦਾ ਭੜਕਦਾ ਗਿਆ ਅਤੇ ਅੱਜ ਹਾਲਾਤ ਇਹ ਬਣ ਗਏ ਹਨ ਕਿ ਇਹ ਲੜਾਈ ਆਮ ਨਾਗਰਿਕ ਅਤੇ ਫ਼ੌਜ ਵਿਚਾਲੇ ਹੋ ਗਈ ਹੈ। ਹੁਣ ਜੇਕਰ ਇਥੇ ਅਤਿਵਾਦ  ਦੇ ਸਫ਼ਾਏ ਲਈ ਕੋਈ ਅਪਰੇਸ਼ਨ ਚਲਾਇਆ ਗਿਆ ਤਾਂ ਖ਼ਦਸ਼ਾ ਹੈ ਕਿ ਘਾਟੀ ਵਿਚਲੇ ਹਾਲਾਤ ਸੁਧਰਨ ਦੀ ਬਜਾਏ ਹੋਰ ਖ਼ਰਾਬ ਹੋ ਸਕਦੇ ਹਨ। 

army in jammu kashmirarmy in jammu kashmirਉਧਰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਉਮੀਦ ਹੈ ਕਿ ਐਨਐਸਜੀ ਦੀ ਵਜ੍ਹਾ ਨਾਲ ਉਥੇ ਫ਼ੌਜੀ ਅਪਰੇਸ਼ਨਾਂ ਵਿਚ ਮਰਨ ਵਾਲੇ ਆਮ ਨਾਗਰਿਕਾਂ ਦੀ ਗਿਣਤੀ ਘਟੇਗੀ। ਇਸ ਤੋਂ ਇਲਾਵਾ ਐਨਐਸਜੀ ਨੂੰ ਵੀ ਮੁਠਭੇੜਾਂ ਨਾਲ ਨਿਪਟਣ ਦਾ ਤਜ਼ਰਬਾ ਵੀ ਹਾਸਲ ਹੋ ਜਾਵੇਗਾ। ਹਾਲਾਂਕਿ ਉਥੇ ਕਈ ਏਜੰਸੀਆਂ ਹੋਣ ਦੀ ਵਜ੍ਹਾ ਨਾਲ ਫ਼ੌਜ ਨੂੰ ਇਤਰਾਜ਼ ਸੀ ਪਰ ਪਿਛਲੇ ਹੀ ਮਹੀਨੇ ਗ੍ਰਹਿ ਮੰਤਰਾਲਾ ਨੇ ਇਨ੍ਹਾਂ ਦੀ ਤਾਇਨਾਤੀ ਨੂੰ ਹਰੀ ਦਿਖਾ ਦਿਤੀ ਸੀ। ਐਨਐਸਜੀ, ਬੀਐਸਐਫ ਨਾਲ ਮਿਲ ਕੇ ਉਨ੍ਹਾਂ ਦੇ ਹੁਮਹਮਾ ਕੈਂਪ ਵਿਚ ਸਿਖ਼ਲਾਈ ਕਰ ਰਹੀ ਹੈ। ਫਿਲਹਾਲ ਦੇਖਣਾ ਹੋਵੇਗਾ ਕਿ ਰੱਖਿਆ ਮੰਤਰਾਲੇ ਦੀ ਇਹ ਕਾਰਵਾਈ ਘਾਟੀ ਵਿਚ ਸ਼ਾਂਤੀ ਸਥਾਪਿਤ ਕਰਨ ਲਈ ਕਾਰਗਰ ਸਾਬਤ ਹੁੰਦੀ ਹੈ ਜਾਂ ਫਿਰ ਰਹਿੰਦੀ ਖੂੰਹਦੀ ਸ਼ਾਂਤੀ ਨੂੰ ਵੀ ਲਾਂਬੂ ਲਗਾ ਦੇਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement