
ਫ਼ਰਾਂਸ ਨੇ ਕਿਹਾ ਹੇ ਕਿ ਭਾਰਤ ਨਾਲ 2008 ਵਿਚ ਕੀਤਾ ਗਿਆ ਸੁਰੱਖਿਆ ਸਮਝੌਤਾ ਗੁਪਤ ਹੈ ਅਤੇ ਦੋਹਾਂ ਦੇਸ਼ਾਂ ਵਿਚਕਾਰ ਰਖਿਆ ਉਪਕਰਨਾਂ ਦੀ ਸੰਚਾਲਨ ਸਮਰੱਥਾ ਦੇ ਸਬੰਧ.........
ਨਵੀਂ ਦਿੱਲੀ : ਫ਼ਰਾਂਸ ਨੇ ਕਿਹਾ ਹੇ ਕਿ ਭਾਰਤ ਨਾਲ 2008 ਵਿਚ ਕੀਤਾ ਗਿਆ ਸੁਰੱਖਿਆ ਸਮਝੌਤਾ ਗੁਪਤ ਹੈ ਅਤੇ ਦੋਹਾਂ ਦੇਸ਼ਾਂ ਵਿਚਕਾਰ ਰਖਿਆ ਉਪਕਰਨਾਂ ਦੀ ਸੰਚਾਲਨ ਸਮਰੱਥਾ ਦੇ ਸਬੰਧ ਵਿਚ ਇਸ ਗੁਪਤਤਾ ਦੀ ਰਖਿਆ ਕਰਨਾ ਕਾਨੂੰਨੀ ਰੂਪ ਵਿਚ ਪਾਬੰਦ ਹੈ। ਫ਼ਰਾਂਸ ਸਰਕਾਰ ਦੇ ਬਿਆਨ ਵਿਚ ਇਸ ਗੱਲ ਦਾ ਕੋਈ ਵਿਸ਼ੇਸ਼ ਜ਼ਿਕਰ ਨਹੀਂ ਹੈ ਕਿ ਇਸ ਗੁਪਤ ਸੂਚਨਾ ਵਿਚ ਜਹਾਜ਼ਾਂ ਦੀ ਕੀਮਤ ਦਾ ਵੇਰਵਾ ਸ਼ਾਮਲ ਨਹੀਂ ਹੈ। ਉਧਰ, ਭਾਜਪਾ ਨੇ ਸੰਸਦ ਨੂੰ ਗੁਮਰਾਹ ਕਰਨ ਦਾ ਦੋਸ਼ ਲਾ ਕੇ ਰਾਹੁਲ ਵਿਰੁਧ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਦਿਤਾ ਹੈ।