ਛੇਵੀਂ ਵਾਰ ਫ਼ਰਾਂਸ ਤੇ ਪਹਿਲੀ ਵਾਰ ਬੈਲਜੀਅਮ ਖੇਡ ਰਿਹੈ ਸੈਮੀਫ਼ਾਈਨਲ
Published : Jul 10, 2018, 3:23 am IST
Updated : Jul 10, 2018, 3:23 am IST
SHARE ARTICLE
Belgium's Team Player
Belgium's Team Player

ਪਹਿਲਾ ਗੇੜ, ਪ੍ਰੀ ਕੁਆਰਟਰ ਫ਼ਾਈਨਲ ਅਤੇ ਕੁਆਰਟਰ ਫ਼ਾਈਨਲ ਗੇੜ ਨੂੰ ਪੂਰਾ ਕਰਨ ਤੋਂ ਬਾਅਦ ਫ਼ੀਫ਼ਾ ਵਿਸ਼ਵ ਕੱਪ ਹੁਣ ਸੈਮੀਫ਼ਾਈਨਲ ਗੇੜ ਵਿਚ ਪੁੱਜ ਗਿਆ ਹੈ...........

ਚੰਡੀਗੜ੍ਹ : ਪਹਿਲਾ ਗੇੜ, ਪ੍ਰੀ ਕੁਆਰਟਰ ਫ਼ਾਈਨਲ ਅਤੇ ਕੁਆਰਟਰ ਫ਼ਾਈਨਲ ਗੇੜ ਨੂੰ ਪੂਰਾ ਕਰਨ ਤੋਂ ਬਾਅਦ ਫ਼ੀਫ਼ਾ ਵਿਸ਼ਵ ਕੱਪ ਹੁਣ ਸੈਮੀਫ਼ਾਈਨਲ ਗੇੜ ਵਿਚ ਪੁੱਜ ਗਿਆ ਹੈ। ਫ਼ੀਫ਼ਾ ਵਿਸ਼ਵ ਕੱਪ ਦੇ ਸੈਮੀਫ਼ਾਈਨਲ 'ਚ ਚਾਰ ਟੀਮਾਂ ਫ਼ਰਾਂਸ, ਬੈਲਜੀਅਮ, ਕੋਰੇਸ਼ੀਆ ਤੇ ਇੰਗਲੈਂਡ ਪਹੁੰਚੀਆਂ ਹਨ, ਜਿਨ੍ਹਾਂ 'ਚੋਂ ਸਿਰਫ ਫ਼ਰਾਂਸ ਤੇ ਇੰਗਲੈਂਡ ਨੇ ਇਕ-ਇਕ ਵਾਰ ਇਹ ਖ਼ਿਤਾਬ ਅਪਣੇ ਨਾਮ ਕੀਤਾ ਹੋਇਆ ਹੈ।  ਕਲ ਮੰਗਲਵਾਰ ਰਾਤ 11:30 ਵਜੇ ਫ਼ਰਾਂਸ ਅਤੇ ਬੈਲਜੀਅਮ ਦੀ ਟੀਮ ਵਿਚਾਲੇ ਪਹਿਲਾ ਸੈਮੀਫ਼ਾਈਨਲ ਮੈਚ ਖੇਡਿਆ ਜਾਵੇਗਾ।

ਇਸੇ ਤਰ੍ਹਾਂ ਬੁਧਵਾਰ ਨੂੰ ਰਾਤੀ 11:30 ਵਜੇ ਦੂਜਾ ਸੈਮੀਫ਼ਾਈਨਲ ਮੈਚ ਕ੍ਰੋਏਸ਼ੀਆ ਅਤੇ ਇੰਗਲੈਂਡ ਦੀ ਟੀਮ ਵਿਚਾਲੇ ਖੇਡਿਆ ਜਾਵੇਗਾ। ਕਲ ਖੇਡੇ ਜਾਣ ਵਾਲੇ ਪਹਿਲੇ ਸੈਮੀਫ਼ਾਈਨਲ ਮੈਚ ਵਿਚ ਜੇ ਫ਼ਰਾਂਸ ਦੀ ਬੈਲਜੀਅਮ ਨੂੰ ਹਰਾ ਦਿੰਦੀ ਹੈ ਤਾਂ ਉਹ ਤੀਜੀ ਵਾਰ ਫ਼ੀਫ਼ਾ ਵਿਸ਼ਵ ਕੱਪ ਦਾ ਫ਼ਾਈਨਲ ਖੇਡਣ ਵਿਚ ਸਫ਼ਲ ਹੋ ਜਾਵੇਗੀ। ਇਸ ਤੋਂ ਪਹਿਲਾਂ ਫ਼ਰਾਂਸ ਦੀ ਟੀਮ ਫ਼ੀਫ਼ਾ ਵਿਸ਼ਵ ਕੱਪ ਦੇ ਦੋ ਫ਼ਾਈਨਲ ਮੈਚ ਖੇਡ ਚੁੱਕੀ ਹੈ। ਫ਼ਰਾਂਸ ਦੀ ਟੀਮ ਪਹਿਲੀ ਵਾਰ 1998 ਵਿਚ ਫ਼ੀਫ਼ਾ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਖੇਡੀ ਸੀ ਜਿਸ ਵਿਚ ਉਸ ਨੇ ਬ੍ਰਾਜ਼ੀਲ ਦੀ ਟੀਮ ਨੂੰ 3-0 ਨਾਲ ਹਰਾ ਕੇ ਖ਼ਿਤਾਬੀ ਜਿੱਤ ਹਾਸਲ ਕੀਤੀ ਸੀ।

France Player France Team Player

ਫ਼ੀਫ਼ਾ ਦਾ ਇਹ ਟੂਰਨਾਮੈਂਟ ਵਿਚ ਫ਼ਰਾਂਸ ਵਿਚ ਹੀ ਖੇਡਿਆ ਗਿਆ ਸੀ। ਇਸ ਤੋਂ ਬਾਅਦ ਫ਼ਰਾਂਸ ਦੀ ਟੀਮ ਸਾਲ 2006 ਵਿਚ ਫ਼ਾਈਨਲ ਵਿਚ ਪੁੱਜੀ ਸੀ ਜਿਥੇ ਉਸ ਦਾ ਮੁਕਾਬਲਾ ਇਟਲੀ ਨਾਲ ਹੋਇਆ ਸੀ। ਇਸ ਮੁਕਾਬਲੇ ਵਿਚ ਇਟਲੀ ਤੋਂ 5-3 ਨਾਲ ਹਾਰ ਕੇ ਫ਼ਰਾਂਸ ਨੂੰ ਦੂਜੇ ਨੰਬਰ 'ਤੇ ਸਬਰ ਕਰਨਾ ਪਿਆ ਸੀ।  ਦੂਜੇ ਪਾਸੇ ਬੈਲਜੀਅਮ ਦੀ ਟੀਮ ਪਹਿਲੀ ਵਾਰ ਫ਼ੀਫ਼ਾ ਵਿਸ਼ਵ ਕੱਪ ਦੇ ਸੈਮੀਫ਼ਾਈਨਲ ਵਿਚ ਪੁੱਜੀ ਹੈ। ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਬੈਲਜੀਅਮ ਦੀ ਟੀਮ ਨੂੰ ਇਹ ਪੂਰੀ ਉਮੀਦ ਹੈ ਕਿ ਉਹ ਸੈਮੀਫ਼ਾਈਨਲ ਮੈਚ ਵਿਚ ਛੇਵੀਂ ਵਾਰ ਸੈਮੀਫ਼ਾਈਨਲ ਮੈਚ ਖੇਡ ਰਹੀ ਫ਼ਰਾਂਸ ਨੂੰ ਹਰਾ ਕੇ

ਪਹਿਲੀ ਵਾਰ ਫ਼ੀਫ਼ਾ ਵਿਸ਼ਵ ਦਾ ਫ਼ਾਈਨਲ ਮੈਚ ਖੇਡ ਸਕੇਗੀ।  ਫ਼ਰਾਂਸ ਅਤੇ ਬੈਲਜੀਅਮ ਵਿਚਾਲੇ ਹੁਣ ਤਕ ਕੁਲ 73 ਮੈਚ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ ਫ਼ਰਾਂਸ ਨੇ 24 ਮੈਚ ਜਿੱਤੇ ਅਤੇ ਬੈਲਜੀਅਮ ਨੇ 30 ਮੈਚਾਂ ਵਿਚ ਜਿੱਤ ਹਾਸਲ ਕੀਤੀ ਜਦਕਿ 19 ਮੈਚ ਡਰਾਅ ਰਹੇ ਹਨ। ਦੋਹਾਂ ਟੀਮਾਂ ਵਿਚਾਲੇ ਫ਼ੀਫ਼ਾ ਵਿਸ਼ਵ ਕੱਪ ਦੇ ਛੇ ਮੈਚ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ ਫ਼ਰਾਂਸ ਨੇ ਚਾਰ ਮੈਚ ਜਿੱਤੇ ਹਨ ਜਦਕਿ ਇਕ ਮੈਚ ਵਿਚ ਬੈਲਜੀਅਮ ਨੇ ਜਿੱਤ ਹਾਸਲ ਕੀਤੀ ਹੈ ਅਤੇ ਇਕ ਮੈਚ ਡਰਾਅ ਰਿਹਾ ਹੈ। ਦੋਹਾਂ ਟੀਮਾਂ ਵਿਚਾਲੇ ਫ਼ੀਫ਼ਾ ਦਾ ਆਖ਼ਰੀ ਮੈਚ 28 ਜੂਨ 1986 ਨੂੰ ਹੋਇਆ ਸੀ ਜਿਸ ਵਿਚ ਬੈਲਜੀਅਮ ਨੇ ਜਿੱਤ ਹਾਸਲ ਕੀਤੀ ਸੀ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement