
ਉਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਇਕ ਇਲਾਕੇ ਵਿਚ ਬਾਂਦਰਾਂ ਵਲੋਂ ਸੂਤਲੀ ਬੰਬ ਸੁੱਟਣ ਨਾਲ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਦਰਅਸਲ ਫਤਿਹਪੁਰ ...
ਫਤਿਹਪੁਰ : ਉਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਇਕ ਇਲਾਕੇ ਵਿਚ ਬਾਂਦਰਾਂ ਵਲੋਂ ਸੂਤਲੀ ਬੰਬ ਸੁੱਟਣ ਨਾਲ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਦਰਅਸਲ ਫਤਿਹਪੁਰ ਦੇ ਮਨੂ ਦਾ ਪੁਰਵਾ ਇਲਾਕੇ ਵਿਚ ਬਾਂਦਰਾਂ ਨੇ ਸੂਤਲੀ ਬੰਬ ਨਾਲ ਭਰਿਆ ਬੈਗ ਸੁੱਟ ਦਿਤਾ, ਜਿਸ ਕਾਰਨ ਉਥੇ ਵੱਡਾ ਧਮਾਕਾ ਹੋ ਗਿਆ। ਇਸ ਹਾਦਸੇ ਵਿਚ ਇਕ ਬੱਚੇ ਸਮੇਤ 3 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਥੇ ਬੰਬ ਡਿਗਦੇ ਸਾਰ ਹੀ ਵੱਡਾ ਧਮਾਕਾ ਹੋਇਆ ਅਤੇ ਦਾਦਾ-ਪੋਤੇ ਤੋਂ ਇਲਾਵਾ ਇਕ ਸੜਕ ਜਾਂਦਾ ਰਾਹਗੀਰ ਵੀ ਇਸ ਵਿਚ ਗੰਭੀਰ ਜ਼ਖ਼ਮੀ ਹੋ ਗਿਆ।
Monkeys in Fatehpur UP ਇਸ ਤੋਂ ਬਾਅਦ ਸਥਾਨਕ ਲੋਕ ਭੱਜ ਕੇ ਉਥੇ ਘਟਨਾ ਸਥਾਨ 'ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ। ਇਸ ਤੋਂ ਬਾਅਦ ਤੁਰਤ ਪੁਲਿਸ ਨੂੰ ਸੂਚਨਾ ਦਿਤੀ ਗਈ। ਥਾਣਾ ਐਸਐਚਓ ਸੁਰੇਸ਼ ਚੰਦਰ ਓਮਹਰੇ ਨੇ ਦਸਿਆ ਕਿ ਸੰਭਾਵਤ ਬਾਂਦਰਾਂ ਨੇ ਕੂੜੇਦਾਨ ਤੋਂ ਸੂਤਲੀ ਬੰਬਾਂ ਦਾ ਬੈਗ ਉਠਾਇਆ ਹੋਵੇਗਾ ਅਤੇ ਘਰ ਦੀ ਛੱਤ 'ਤੇ ਇਸ ਨਾਲ ਖੇਡ ਰਹੇ ਹੋਣਗੇ। ਉਸੇ ਸਮੇਂ ਅਚਾਨਕ ਇਹ ਹੇਠਾਂ ਡਿਗ ਗਿਆ ਅਤੇ ਹਾਦਸਾ ਹੋ ਗਿਆ। ਡਾਕਟਰਾਂ ਨੇ ਕਿਹਾ ਕਿ ਜ਼ਖ਼ਮੀ ਖ਼ਤਰੇ ਤੋਂ ਬਾਹਰ ਹਨ ਪਰ ਸਮਰਾਟ ਨਾਂ ਦੇ ਇਕ ਵਿਅਕਤੀ ਨੂੰ ਜ਼ਿਆਦਾ ਸੱਟ ਵੱਜੀ ਹੈ।
Monkeysਪੁਲਿਸ ਨੇ ਕਿਹਾ ਕਿ ਅਸੀਂ ਨਗਰ ਨਿਗਮ ਅਤੇ ਵਣ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਬਾਂਦਰਾਂ ਨੂੰ ਜਲਦ ਤੋਂ ਜਲਦ ਫੜਨ ਲਈ ਕਿਹਾ ਹੈ। ਫੌਰੈਂਸਿਕ ਮਾਹਿਰਾਂ ਨੇ ਘਟਨਾ ਸਥਾਨ 'ਤੇ ਜਾ ਕੇ ਲੈਬ ਟੈਸਟ ਲਈ ਸੈਂਪਲ ਇਕੱਠੇ ਕੀਤੇ। ਉਨ੍ਹਾਂ ਕਿਹਾ ਕਿ ਅਸੀਂ ਫੌਰੈਂਸਿਕ ਜਾਂਚ ਤੋਂ ਬਾਅਦ ਬੰਬਾਂ ਦੀ ਵਿਸਫ਼ੋਟਕ ਸਮਰੱਥਾ ਨੂੰ ਦੇਖ ਕੇ ਹੀ ਕੁੱਝ ਬਿਆਨ ਦੇਣ ਵਿਚ ਸਮਰੱਥ ਹੋਵਾਂਗੇ।
Injured Man Monkeys Attackਫਿਲਹਾਲ ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਦ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਜੇਕਰ ਇਹ ਬੰਬਾਂ ਦਾ ਬੈਗ ਬਾਂਦਰਾਂ ਵਲੋਂ ਕਿਸੇ ਭੀੜ ਭੜੱਕੇ ਵਾਲੀ ਥਾਂ 'ਤੇ ਸੁੱਟ ਦਿਤਾ ਜਾਂਦਾ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਸੀ। ਦਸ ਦਈਏ ਕਿ ਇਸ ਖੇਤਰ ਵਿਚ ਬਾਂਦਰਾਂ ਨੇ ਕਾਫ਼ੀ ਹੜਕੰਪ ਮਚਾਇਆ ਹੋਇਆ ਹੈ। ਲੋਕ ਬਾਂਦਰਾਂ ਦੀਆਂ ਹਰਕਤਾਂ ਤੋਂ ਕਾਫ਼ੀ ਪਰੇਸ਼ਾਨ ਹਨ। ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਬਾਂਦਰਾਂ ਨੂੰ ਕਿਵੇਂ ਨੱਥ ਪਾਉਂਦਾ ਹੈ।