
22 ਜੁਲਾਈ 2019 ਤੋਂ 21 ਅਗਸਤ 2019 ਦੌਰਾਨ ਕੀਤਾ ਜਾ ਸਕਦਾ ਹੈ ਅਪਲਾਈ
ਨਵੀਂ ਦਿੱਲੀ: ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਲੋਕਾਂ ਲਈ ਨੋਇਡਾ ਮੈਟਰੋ ਰੇਲ ਕਾਰਪੋਰੇਸ਼ਨ ਵਿਚ ਵਿਭਿੰਨ ਆਹੁਦਿਆਂ 'ਤੇ ਵੈਕੇਂਸੀਆਂ ਨਿਕਲੀਆਂ ਹਨ। ਐਨਐਮਆਰਸੀ ਸਟੇਸ਼ਨ ਕੰਟਰੋਲਰ/ ਟ੍ਰੇਨ ਆਪਰੇਟਰ, ਕਸਟਮਰ ਰਿਲੇਸ਼ਨ ਅਸਿਸਟੈਂਟ, ਜੂਨੀਅਰ ਇੰਜੀਨੀਅਰ, ਮੈਂਟੇਨਰ, ਅਕਾਉਂਟਸ, ਆਫਿਸ ਅਸਿਸਟੈਂਟ ਸਮੇਤ ਹੋਰ ਆਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਇਹਨਾਂ ਆਹੁਦਿਆਂ ਤੇ 22 ਜੁਲਾਈ 2019 ਤੋਂ 21 ਅਗਸਤ 2019 ਦੌਰਾਨ ਅਪਲਾਈ ਕੀਤਾ ਜਾ ਸਕਦਾ ਹੈ।
Noida Metro Recruitment
ਆਹੁਦਿਆਂ ਦੀ ਜਾਣਕਾਰੀ ਇਸ ਪ੍ਰਕਾਰ ਹੈ। ਸਟੇਸ਼ਨ ਕੰਟ੍ਰੋਲਰ / ਟ੍ਰੇਨ ਆਪਰੇਟਰ- 09, ਕਸਟਮਰ ਰਿਲੇਸ਼ਨ ਅਸਿਸਟੈਂਟ- 16, ਜੂਨੀਅਰ ਇੰਜੀਨੀਅਰ / ਇਲੈਕਟ੍ਰਿਕਲ -12, ਜੂਨੀਅਰ ਇੰਜੀਨੀਅਰ / ਮਕੈਨਿਕਲ- 04, ਜੂਨੀਅਰ ਇੰਜੀਨੀਅਰ / ਇਲੈਕਟ੍ਰਾਨਿਕਸ- 15, ਜੂਨੀਅਰ ਇੰਜੀਨੀਅਰ / ਸਿਵਿਲ- 04, ਮੇਂਟੇਨਰ / ਫਿੱਟਰ- 09, ਮੇਂਟੇਨਰ / ਇਲੈਕਟ੍ਰਾਸ਼ੀਅਨ-29, ਮੇਂਟੇਨਰ / ਇਲੈਕਟ੍ਰੋਨਿਕ ਅਤੇ ਮਕੈਨਿਕ- 90, ਮੇਂਟੇਨਰ / ਰੈਫਰੀ ਅਤੇ ਐਸੀ ਮੈਕੇਨਿਕ- 07, ਅਕਾਉਂਟਸ ਅਸਿਸਟੈਂਟ- 03, ਆਫਿਸ ਅਸਿਸਟੈਂਟ- 01।
ਇਹਨਾਂ ਆਹੁਦਿਆਂ ਦੀ ਕੁੱਲ ਗਿਣਤੀ 199 ਹੈ। ਇਸ ਵਾਸਤੇ ਤੁਹਾਡੇ ਕੋਲ ਕੋਈ ਡਿਗਰੀ ਜਾਂ ਡਿਪਲੋਮਾ ਹੋਣਾ ਲਾਜ਼ਮੀ ਹੈ। ਉਮੀਦਵਾਰ ਦੀ ਉਮਰ 18 ਤੋਂ 32 ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਛੁੱਕ ਲੋਕ ਨੋਇਡਾ ਮੈਟਰੋ ਦੀ ਵੈਬਸਾਈਟ www.nmrcnoida.com ਜਾਂ www.becil.com 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਆਫੀਸ਼ੀਅਲ ਨੋਟੀਫਿਕੇਸ਼ਨ ਲਈ ਇੱਥੇ ਕਲਿੱਕ ਕਰੋ।