ਰਾਹਤ : ਦੇਸ਼ ਵਿਚ ਕੋਰੋਨਾ ਕਾਰਨ ਮੌਤ ਦਰ ਘੱਟ ਕੇ 2.43 ਫ਼ੀ ਸਦੀ ਹੋਈ : ਸਿਹਤ ਮੰਤਰਾਲਾ
Published : Jul 21, 2020, 8:26 pm IST
Updated : Jul 21, 2020, 8:26 pm IST
SHARE ARTICLE
Corona Virus
Corona Virus

ਕਈ ਦੇਸ਼ਾਂ 'ਚ ਭਾਰਤ ਦੀ ਤੁਲਨਾ 'ਚ ਮੌਤ ਦਾ ਬਹੁਤ ਜ਼ਿਆਦਾ ਹੈ

ਨਵੀਂ ਦਿੱਲੀ : ਕੇਂਦਰ ਨੇ ਦਸਿਆ ਕਿ ਕੋਰੋਨਾ ਵਾਇਰਸ ਰੋਕਥਾਮ ਦੇ ਅਸਰਦਾਰ ਪ੍ਰਬੰਧ ਕਾਰਨ ਦੇਸ਼ ਵਿਚ ਕੋਰੋਨਾ ਵਾÎਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਘੱਟ ਕੇ 2.43 ਫ਼ੀ ਸਦੀ ਰਹਿ ਗਈ ਜੋ 17 ਜੂਨ ਨੂੰ 3.36 ਫ਼ੀ ਸਦੀ ਸੀ। ਕੇਂਦਰ ਨੇ ਇਸ ਗੱਲ 'ਤੇ ਵੀ ਜ਼ੋਰ ਦਿਤਾ ਕਿ ਦੇਸ਼ ਨੇ ਮਹਾਂਮਾਰੀ ਤੋਂ ਪੈਦਾ ਸਥਿਤੀ ਨੂੰ ਮੁਕਾਬਲਤਨ ਚੰਗੀ ਤਰ੍ਹਾਂ ਸੰਭਾਲਿਆ ਹੈ।

Corona VirusCorona Virus

ਕੇਂਦਰੀ ਸਿਹਤ ਮੰਤਰਾਲੇ ਵਿਚ ਵਿਸ਼ੇਸ਼ ਅਧਿਕਾਰੀ (ਓਐਸਡੀ) ਰਾਜੇਸ਼ ਭੂਸ਼ਣ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ 30 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੋਰੋਨਾ ਵਾਇਰਸ ਤੋਂ ਲਾਗ ਦੀ ਦਰ ਕੌਮੀ ਔਸਤ 8.07 ਫ਼ੀ ਸਦੀ ਤੋਂ ਘੱਟ ਹੈ।

corona viruscorona virus

ਉਨ੍ਹਾਂ ਕਿਹਾ ਕਿ 19 ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਤੀ ਦਸ ਲੱਖ ਆਬਾਦੀ 'ਤੇ ਪ੍ਰਤੀ ਦਿਨ 140 ਤੋਂ ਵੱਧ ਟੈਸਟ ਕਰ ਹਰੇ ਹਨ। ਸਿਰਫ਼ ਟੈਸਟ ਕਰਨਾ ਹੀ ਕਾਫ਼ੀ ਨਹੀਂ ਅਤੇ ਉਨ੍ਹਾਂ ਪ੍ਰਤੀ ਦਸ ਲੱਖ ਦੀ ਆਬਾਦੀ 'ਤੇ ਹਰ ਦਿਨ 140 ਟੈਸਟ ਕਰਦੇ ਰਹਿਣਾ ਹੈ ਤਾਕਿ ਲਾਗ ਦਰ ਘੱਟ ਹੋਵੇ ਅਤੇ ਇÂ ਪਹਿਲੇ 10 ਫ਼ੀ ਸਦੀ ਤੋਂ ਹੇਠਾਂ ਆ ਜਾਵੇ।

Corona VirusCorona Virus

ਉਸ ਤੋਂ ਬਾਅਦ ਟੈਸਟ ਕਵਾਇਦ ਜਾਰੀ ਰੱਖੀ ਜਾਵੇ ਜਿਸ ਨਾਲ ਲਾਗ ਦਰ ਪੰਜ ਫ਼ੀ ਸਦੀ ਜਾਂ ਉਸ ਤੋਂ ਵੀ ਘੱਟ ਹੋ ਸਕੇ। ਉਨ੍ਹਾਂ ਕਿਹਾ ਕਿ ਆਖ਼ਰੀ ਉਦੇਸ਼ ਟੈਸਟ ਦੇ ਇਸ ਪੱਧਰ ਨੂੰ ਕਾਇਮ ਰਖਣਾ ਅਤੇ ਲਾਗ ਦਰ ਨੂੰ ਪੰਜ ਫ਼ੀ ਸਦੀ ਜਾਂ ਉਸ ਤੋਂ ਵੀ ਘੱਟ ਲਿਆਉਣਾ ਹੈ।

Corona Virus Corona Virus

ਭੂਸ਼ਣ ਨੇ ਕਿਹਾ ਕਿ ਭਾਰਤ ਵਿਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪ੍ਰਤੀ ਦਸ ਲੱਖ ਆਬਾਦੀ 'ਤ 20.4 ਹੈ ਜੋ ਦੁਨੀਆਂ ਵਿਚ ਸੱਭ ਤੋਂ ਘੱਟ ਹੈ। ਉਨ੍ਹਾਂ ਕਿਹਾ, 'ਕਈ ਅਜਿਹੇ ਦੇਸ਼ ਹਨ ਜਿਥੇ ਪ੍ਰਤੀ ਦਸ ਲੱਖ ਆਬਾਦੀ 'ਤੇ ਮੌਤਾਂ ਦੀ ਗਿਣਤੀ ਵਿਚ ਭਾਰਤ ਦੀ ਤੁਲਨਾ ਵਿਚ 21 ਗੁਣਾਂ ਜਾਂ 33 ਗੁਣਾਂ ਤਕ ਜ਼ਿਆਦਾ ਹੈ। ਸੰਸਾਰ ਔਸਤ ਪ੍ਰਤੀ ਦਸ ਲੱਖ ਆਬਾਦੀ 'ਤੇ 77 ਮੌਤਾਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement