
ਪਾਕਿਸਤਾਨੀ ਫ਼ੌਜਾਂ ਨੇ ਜੰਮੂ ਤੇ ਕਸ਼ਮੀਰ ਦੇ ਉੜੀ ਸੈਕਟਰ ਵਿਚ ਲਾਈਨ ਆਫ਼ ਕੰਟਰੋਲ ਨਾਲ ਗੋਲੀਬੰਦੀ ਦੀ ਉਲੰਘਣਾ ਕੀਤੀ..............
ਸ੍ਰੀਨਗਰ : ਪਾਕਿਸਤਾਨੀ ਫ਼ੌਜਾਂ ਨੇ ਜੰਮੂ ਤੇ ਕਸ਼ਮੀਰ ਦੇ ਉੜੀ ਸੈਕਟਰ ਵਿਚ ਲਾਈਨ ਆਫ਼ ਕੰਟਰੋਲ ਨਾਲ ਗੋਲੀਬੰਦੀ ਦੀ ਉਲੰਘਣਾ ਕੀਤੀ। ਪੁਲਿਸ ਨੇ ਦਸਿਆ ਕਿ ਪਾਕਿਸਤਾਨੀ ਫ਼ੌਜਾਂ ਨੇ ਦੁਪਹਿਰੇ ਕਮਲਕੋਟ ਇਲਾਕੇ ਵਿਚ ਮੋਰਟਾਰ ਗੋਲੇ ਸੁੱਟੇ। ਬਾਰਾਮੂਲਾ ਦੇ ਐਸਐਸਪੀ ਇਮਤਿਆਜ਼ ਹੁਸੈਨ ਨੇ ਦਸਿਆ ਕਿ ਗੋਲੀਬਾਰੀ ਵਿਚ ਜਾਨ ਮਾਲ ਦੇ ਨੁਕਸਾਨ ਦੀ ਫ਼ਿਲਹਾਲ ਖ਼ਬਰ ਨਹੀਂ ਹੈ। (ਪੀਟੀਆਈ)