ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ - ਮਹਾਨ ਇਨਕਲਾਬੀ ਸ਼ਹੀਦ ਮਦਨ ਲਾਲ ਢੀਂਗਰਾ
Published : Aug 17, 2021, 7:26 am IST
Updated : Aug 17, 2021, 7:26 am IST
SHARE ARTICLE
Madan lal Dhingra
Madan lal Dhingra

ਇਸ ਮਹਾਨ ਯੋਧੇ ਦਾ ਜਨਮ 18 ਸਤੰਬਰ 1883 ਨੂੰ ਪਿਤਾ ਸਾਹਿਬ ਦਿੱਤਾ ਮੱਲ ਦੇ ਘਰ ਅੰਮ੍ਰਿਤਸਰ ਵਿਚ ਹੋਇਆ ਸੀ।

 

ਕਈ ਹਜ਼ਾਰਾਂ ਸੂਰਬੀਰ ਯੋਧੇ ਦੇਸ਼ ਲਈ ਸ਼ਹੀਦ ਹੋਏ ਹਨ, ਇਹਨਾਂ ਸ਼ਹੀਦਾਂ 'ਚੋਂ ਇੱਕ ਹੈ ਮਦਨ ਲਾਲ ਢੀਂਗਰਾ। ਇਸ ਮਹਾਨ ਯੋਧੇ ਦਾ ਜਨਮ 18 ਸਤੰਬਰ 1883 ਨੂੰ ਪਿਤਾ ਸਾਹਿਬ ਦਿੱਤਾ ਮੱਲ ਦੇ ਘਰ ਅੰਮ੍ਰਿਤਸਰ ਵਿਚ ਹੋਇਆ ਸੀ। ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਦੇਖ ਮਨ ਵਿੱਚ ਦਰਦ ਸ਼ੁਰੂ ਹੋਇਆ ਅਤੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਮਨ ਵਿੱਚ ਧਾਰ ਲਈ।

Madan Lal DhingraMadan Lal Dhingra

 

ਮਦਨ ਲਾਲ ਢੀਂਗਰਾ ਅੰਮ੍ਰਿਤਸਰ ਦੇ ਇਕ ਸਰਕਾਰਪ੍ਰਸਤ ਵਪਾਰੀ ਪਰਵਾਰ ਦੇ ਜੀਅ ਸਨ। ਆਪ ਦੇ ਪਿਤਾ ਅੱਖਾਂ ਦੇ ਡਾਕਟਰ ਸਨ, ਜੋ ਸਿਵਲ ਸਰਜਨ ਦੇ ਆਹੁਦੇ ਤੋਂ ਮੁਕਤ ਹੋਏ ਸਨ। ਮਦਨ ਦੇ ਹੋਰ ਪੰਜ ਭੈਣ-ਭਰਾ ਸਨ। ਮਦਨ ਸਭ ਤੋਂ ਛੋਟੇ ਹੋਣ ਕਰਕੇ ਲਾਡਲੇ ਸਨ। ਬਰਤਾਨੀਆ ਹਕੂਮਤ ਦਾ ਆਲ੍ਹਾ ਦਰਜੇ ਦਾ ਫੌਜੀ ਅਫਸਰ ਕਰਜਨ ਵਾਇਲੀ ਅਤੇ ਆਪ ਦੇ ਪਿਤਾ ਦੀ ਗੂੜ੍ਹੀ ਦੋਸਤੀ ਸੀ। ਅੰਗਰੇਜ਼ ਸਰਕਾਰ ਨੇ ਡਾਕਟਰ ਦਿੱਤਾ ਮੱਲ ਨੂੰ ਰਾਏ ਸਾਹਿਬ ਦਾ ਖਿਤਾਬ ਦਿੱਤਾ ਹੋਇਆ ਸੀ। ਕਰਜਨ ਵਾਇਲੀ ਦੀ ਸਲਾਹ ਨਾਲ ਹੀ ਮਦਨ ਲਾਲ ਨੂੰ ਇੰਜੀਨੀਅਰਿੰਗ ਦੀ ਡਿਗਰੀ ਲਈ ਇੰਗਲੈਂਡ ਭੇਜ ਦਿੱਤਾ ਗਿਆ।

 

Madan Lal DhingraMadan Lal Dhingra

 

 

ਯੂਨੀਵਰਸਿਟੀ ਵਿੱਚ ਪੜ੍ਹਦਿਆਂ ਜੋ ਅੰਗਰੇਜ਼ਾਂ ਵੱਲੋਂ ਭਾਰਤੀਆਂ ਨਾਲ ਭੈੜਾ ਸਲੂਕ ਕੀਤਾ ਜਾਂਦਾ ਸੀ, ਉਸ ਦਾ ਅਸਰ ਮਦਨ ਦੇ ਮਨ 'ਤੇ ਬਹੁਤ ਹੋਇਆ। ਉਹ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ। ਮਦਨ ਨੇ ਯੂਨੀਵਰਸਿਟੀ ਵਿੱਚ ਹੀ ਹੋਰ ਕ੍ਰਾਂਤੀਕਾਰੀ ਭਾਰਤੀਆਂ ਨਾਲ ਵਿਚਾਰਾਂ ਕੀਤੀਆਂ ਅਤੇ ਉਹ ਇੰਡੀਆ ਹਾਊਸ ਨਾਲ ਜੁੜ ਗਿਆ। ਇੰਡੀਆ ਹਾਊਸ ਵਿੱਚ ਹੀ ਭਾਰਤੀਆਂ ਨੂੰ ਕ੍ਰਾਂਤੀਕਾਰੀ ਵਿਚਾਰਾਂ ਨਾਲ ਜੋੜਿਆ ਜਾਂਦਾ ਸੀ।

 

Shyam ji Krishna VermaShyam ji Krishna Verma

 

ਇੰਡੀਆ ਹਾਊਸ ਮਹਾਨ ਕ੍ਰਾਂਤੀਕਾਰੀ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਸਥਾਪਤ ਕੀਤਾ ਸੀ। 1906 ਵਿਚ ਇਕ ਮਹਾਨ ਕ੍ਰਾਂਤੀਕਾਰੀ ਸਾਵਰਕਰ ਇੰਗਲੈਂਡ ਪਹੁੰਚੇ ਤਾਂ ਮਦਨ ਨਾਲ ਉਹਨਾਂ ਦਾ ਮੇਲ ਹੋਇਆ। ਕਰਜਨ ਵਾਇਲੀ ਰਾਜਨੀਤੀ ਵਿੱਚ ਨਿਪੁੰਨ ਆਦਮੀ ਸੀ ਪਰੰਤੂ ਉਸਦੇ ਮਨ ਵਿੱਚ ਭਾਰਤੀਆਂ ਪ੍ਰਤੀ ਈਰਖਾ ਸੀ ਅਤੇ ਆਪਣੇ ਆਪ 'ਤੇ ਅਭਿਮਾਨ ਸੀ । ਉਸ ਦਾ ਭਾਰਤੀਆਂ ਪ੍ਰਤੀ ਵਤੀਰਾ ਬਹੁਤ ਮਾੜਾ ਸੀ ਅਤੇ ਉਹ ਭਾਰਤੀ ਵਿਦਿਆਰਥੀਆਂ 'ਤੇ ਸਖਤ ਨਜ਼ਰ ਰੱਖਦਾ ਸੀ। ਕ੍ਰਾਂਤੀਕਾਰੀ ਉਸ ਤੋਂ ਔਖੇ ਸਨ ਅਤੇ ਆਪਣੇ ਰਸਤੇ ਨੂੰ ਸਾਫ ਕਰਨਾ ਚਾਹੁੰਦੇ ਸਨ।

 

VD SavarkarVD Savarkar

 

ਇਸ ਕਾਰਜ ਲਈ ਮਦਨ ਲਾਲ ਢੀਂਗਰਾ ਦੀ ਜ਼ਿੰਮੇਵਾਰੀ ਲਾਈ ਗਈ। ਮਦਨ ਦੀਆਂ ਗਤੀਵਿਧੀਆਂ ਬਾਰੇ ਉਸ ਦੇ ਪਰਵਾਰ ਨੂੰ ਪਤਾ ਲੱਗ ਚੁੱਕਾ ਸੀ। ਉਸ ਦੇ ਭਰਾ ਨੇ ਕਰਜਨ ਵਾਇਲੀ ਨੂੰ ਚਿੱਠੀ ਲਿਖ ਕੇ ਸਰਗਰਮੀਆਂ ਬਾਰੇ ਦੱਸ ਦਿੱਤਾ ਸੀ ਅਤੇ ਹਟਾਉਣ ਲਈ ਆਖਿਆ ਸੀ, ਪਰ ਸੂਰਬੀਰ ਦੇ ਮਨ ਵਿੱਚ ਦੇਸ਼ ਦੇ ਅਪਮਾਨ ਦਾ ਬਦਲਾ ਲੈਣ ਦੀ ਅੱਗ ਮਚੀ ਹੋਈ ਸੀ ।

 

 

Madan Lal Dhingra Madan Lal Dhingra

1 ਜੁਲਾਈ 1909 ਨੂੰ ਲੰਡਨ ਵਿੱਚ ਕਰਜਨ ਵਾਇਲੀ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰ ਰਿਹਾ ਸੀ ਅਤੇ ਭਾਰਤ ਦੇ ਖਿਲਾਫ ਅਪਮਾਨ ਵਾਲੇ ਸ਼ਬਦ ਬੋਲ ਰਿਹਾ ਸੀ। ਮਦਨ ਤੋਂ ਇਹ ਅਪਮਾਨ ਸਹਿਣ ਨਹੀਂ ਹੋਇਆ ਅਤੇ ਸੂਰਬੀਰ ਨੇ ਆਪਣੇ ਪਿਸਟਲ ਨਾਲ ਕਰਜਨ ਵਾਇਲੀ 'ਤੇ 6 ਗੋਲੀਆਂ ਚਲਾਈਆਂ ਅਤੇ ਕਰਜਨ ਵਾਇਲੀ ਢੇਰ ਹੋ ਗਿਆ। ਇਸ ਉਪਰੰਤ ਜਦੋਂ ਮਦਨ ਦੇ ਹੱਥ ਪਿੱਛੇ ਨੂੰ ਬੰਨ੍ਹ ਕੇ ਮਦਨ ਨੂੰ ਲਿਜਾ ਰਹੇ ਸਨ ਤਾਂ ਮਦਨ ਨੇ ਉਹਨਾਂ ਦੀ ਖਿੱਲੀ ਉਡਾਈ ਅਤੇ ਹੱਸਦੇ ਹੋਏ ਕਹਿਣ ਲੱਗਾ ਕਿ ਮੈਨੂੰ ਆਪਣੀ ਜੇਬ ਵਿੱਚੋਂ ਐਨਕ ਤਾਂ ਕੱਢ ਕੇ ਲਾ ਲੈਣ ਦਿਓ।

 

Curzon Wiley
Curzon Wiley

 

ਜਦੋਂ ਸਾਵਰਕਰ ਉਸ ਨੂੰ ਜੇਲ੍ਹ ਮਿਲਣ ਗਿਆ ਤਾਂ ਪੁੱਛਿਆ ਕਿ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਦੱਸ । ਮਦਨ ਨੇ ਇੱਕ ਸ਼ੀਸ਼ੇ ਦੀ ਮੰਗ ਕੀਤੀ ਅਤੇ ਕਿਹਾ ਕਿ ਮੈਂ ਆਪਣੇ ਕੱਪੜੇ ਪਾ ਕੇ ਤਾਂ ਦੇਖ ਲਵਾਂ ।ਕਰਜਨ ਵਾਇਲੀ ਦੀ ਮੌਤ ਨੇ ਸਾਰੇ ਇੰਗਲੈਂਡ ਨੂੰ ਹਿਲਾ ਦਿੱਤਾ। ਮਦਨ ਦੇ ਪਿਤਾ ਨੇ ਵਾਇਲੀ ਦੀ ਮੌਤ 'ਤੇ ਬਹੁਤ ਦੁੱਖ ਮਹਿਸੂਸ ਕੀਤਾ ਅਤੇ ਲਾਰਡ ਮੋਰਲੇ ਨੂੰ ਤਾਰ ਲਿਖ ਕੇ ਭੇਜੀ, ਜਿਸ ਵਿੱਚ ਲਿਖਿਆ ਸੀ ਕਿ ਮਦਨ ਮੇਰਾ ਪੁੱਤਰ ਨਹੀਂ ਹੈ ਅਤੇ ਮਦਨ ਨੂੰ ਆਪਣਾ ਪੁੱਤਰ ਕਹਿਣ 'ਤੇ ਸ਼ਰਮ ਆਉਂਦੀ ਹੈ।

 

 

ਮਦਨ ਦੇ ਭਰਾ ਨੇ ਵੀ ਉਸ ਨੂੰ ਪਬਲਿਕ ਵਿੱਚ ਬੁਰਾ-ਭਲਾ ਆਖਿਆ । ਜਦੋਂ ਜਿੱਥੇ ਮਦਨ ਰਹਿੰਦਾ ਸੀ, ਉਸ ਜਗ੍ਹਾ ਦੀ ਤਲਾਸ਼ੀ ਲਈ ਤਾਂ ਉਥੋਂ ਬਹੁਤ ਮਹੱਤਵਪੂਰਨ ਤਸਵੀਰਾਂ ਮਿਲੀਆਂ। ਇੱਕ ਤਸਵੀਰ 'ਤੇ ਵਿਦਰੋਹੀਆਂ ਨੂੰ ਤੋਪਾਂ ਨਾਲ ਉਡਾਉਂਦੇ ਹੋਏ ਦਿਖਾਇਆ ਗਿਆ ਸੀ ਅਤੇ ਇੱਕ ਹੋਰ ਤਸਵੀਰ ਕਰਜਨ ਵਾਇਲੀ ਦੀ ਸੀ, ਜਿਸ ਦੇ ਹੇਠਾਂ 'ਜੰਗਲੀ ਕੁੱਤਾ' ਲਿਖਿਆ ਹੋਇਆ ਸੀ। ਮਦਨ ਦੇ ਕੇਸ ਦੀ ਸੁਣਵਾਈ 10 ਜੁਲਾਈ ਨੂੰ ਹੋਈ। ਉਸ ਨੇ ਅਦਾਲਤ ਵਿੱਚ ਜੱਜ ਨੂੰ ਆਖਿਆ ਕਿ ਮੇਰੇ ਦੇਸ਼ ਉਤੇ ਅੰਗਰੇਜ਼ਾਂ ਨੂੰ ਕਬਜ਼ਾ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ।

 

Madan Lal Dhingra
Madan Lal Dhingra

 

ਮੈਨੂੰ ਮਾਣ ਹੈ ਕਿ ਮੈਂ ਆਪਣੀ ਨਿਮਾਣੀ ਜਿਹੀ ਜਾਨ ਦੇਸ਼ ਤੋਂ ਵਾਰ ਰਿਹਾ ਹਾਂ । ਅਦਾਲਤ ਨੇ ਮਦਨ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ। ਮਦਨ ਨੇ ਆਖਿਆ ਕਿ ਇਹ ਹੁਕਮ ਮੇਰੇ ਲਈ ਖੁਸ਼ੀ ਵਾਲਾ ਹੈ। ਮੈਂ ਆਪਣੀ ਜਾਨ ਬਚਾਉਣ ਲਈ ਕਿਸੇ ਅੱਗੇ ਅਪੀਲ ਨਹੀਂ ਕਰਾਂਗਾ। ਇਸ ਤਰ੍ਹਾਂ 17 ਅਗਸਤ 1909 ਨੂੰ ਮਦਨ ਨੂੰ ਸ਼ਹੀਦ ਕਰ ਦਿੱਤਾ ਗਿਆ। ਬੇਸ਼ੱਕ ਮਦਨ ਦੇ ਪਰਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਮਦਨ ਨੂੰ ਬੁਰਾ ਆਖਿਆ, ਪਰ ਆਇਰਲੈਂਡ ਦੀਆਂ ਅਖਬਾਰਾਂ ਨੇ ਪੂਰੇ ਜੋਸ਼ ਨਾਲ ਲਿਖਿਆ ਕਿ ਅਸੀਂ ਮਦਨ ਦਾ ਸਤਿਕਾਰ ਕਰਦੇ ਹਾਂ, ਜਿਸ ਨੇ ਆਪਣੇ ਦੇਸ਼ ਦੀ ਖਾਤਰ ਆਪਣੀ ਜਾਨ ਵਾਰ ਦਿੱਤੀ ਹੈ । ਇੱਥੇ ਇਹ ਵੀ ਦੱਸਣਯੋਗ ਹੈ ਕਿ ਮਦਨ ਆਜ਼ਾਦੀ ਲਈ ਸ਼ਹੀਦ ਹੋਣ ਵਾਲਾ ਸਭ ਤੋਂ ਪਹਿਲਾ ਭਾਰਤੀ ਸੀ ।

 

 

Madan lal DhingraMadan lal Dhingra

 

ਮਦਨ ਤੋਂ ਪਹਿਲਾਂ ਦਰਜ ਹੋਏ ਬਾਕੀ ਸ਼ਹੀਦ ਆਪਣੇ ਮਸਲਿਆਂ ਕਰਕੇ ਅੰਗਰੇਜ਼ਾਂ ਦੇ ਖਿਲਾਫ ਲੜੇ ਸਨ, ਪਰੰਤੂ ਮਦਨ ਲਾਲ ਢੀਂਗਰਾ ਪਹਿਲਾ ਭਾਰਤੀ ਸੀ ਜਿਸ ਨੇ ਆਪਣੇ ਮਸਲਿਆਂ ਲਈ ਨਹੀਂ ਸਗੋਂ ਭਾਰਤ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ । ਇਸ ਮਹਾਨ ਯੋਧੇ ਨੂੰ ਜੇਲ੍ਹ ਵਿੱਚ ਫਾਂਸੀ ਦੇ ਕੇ ਜੇਲ੍ਹ ਵਿੱਚ ਹੀ ਦਫਨ ਕੀਤਾ ਗਿਆ। ਮਦਨ ਨੇ ਫਾਂਸੀ ਤੋਂ ਪਹਿਲਾਂ ਮੰਗ ਕੀਤੀ ਸੀ ਕਿ ਉਸ ਦਾ ਅੰਤਿਮ ਸੰਸਕਾਰ ਹਿੰਦੂ ਰੀਤੀ- ਰਿਵਾਜਾਂ ਅਨੁਸਾਰ ਕੀਤਾ ਜਾਵੇ, ਪਰ ਉਸ ਦੀ ਇਹ ਖਾਹਿਸ਼ ਪੂਰੀ ਨਹੀਂ ਹੋ ਸਕੀ। ਇਸ ਤੋਂ ਬਾਅਦ ਮਦਨ ਨੂੰ ਬਹੁਤ ਸਮੇਂ ਲਈ ਲਾਪਤਾ ਹੀ ਕਿਹਾ ਗਿਆ, ਪਰ ਜਦੋਂ ਸ਼ਹੀਦ ਊਧਮ ਸਿੰਘ ਦੀ ਕਬਰ ਦੀ ਖੁਦਾਈ ਕੀਤੀ ਗਈ ਤਾਂ ਅਚਾਨਕ ਮਦਨ ਦੀ ਕਬਰ ਵੀ ਮਿਲ ਗਈ। ਉਸ ਦੇ ਅਸਤ 13 ਦਸੰਬਰ 1976 ਨੂੰ ਭਾਰਤ ਲਿਆਂਦੇ ਗਏ। 

 Shaheed Udham SinghShaheed Udham Singh

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement