
ਮਾਸਕ ਨਾ ਪਾਉਣ ’ਤੇ 2 ਹਜਾਰ ਰੁਪਏ ਤੱਕ ਹੋ ਸਕਦਾ ਹੈ ਚਲਾਨ
ਚੰਡੀਗੜ੍ਹ: ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਚੰਡੀਗੜ੍ਹ ਵਿਚ ਸਖ਼ਤੀ ਵਧਾਉਣ ਦੇ ਸੰਕੇਤ ਮਿਲੇ ਹਨ। ਇਸ ਦੇ ਚਲਦਿਆਂ ਦਿੱਲੀ ਦੀ ਤਰਜ 'ਤੇ ਚੰਡੀਗੜ੍ਹ ਪ੍ਰਸ਼ਾਸਨ ਵੀ ਮਾਸਕ ਨਾ ਪਾਉਣ 'ਤੇ ਜ਼ੁਰਮਾਨੇ ਦੀ ਰਾਸ਼ੀ ਨੂੰ 500 ਰੁਪਏ ਤੋਂ ਵਧਾ ਕੇ 2000 ਰੁਪਏ ਕਰਨ ਦੀ ਤਿਆਰੀ ਕਰ ਰਿਹਾ ਹੈ।
Corona Virus
ਪ੍ਰਸ਼ਾਸਨ ਦੇ ਸਲਾਹਕਾਰ ਮਨੋਜ ਪਰਿਦਾ ਨੇ ਸੰਕੇਤ ਦਿੱਤੇ ਹਨ ਕਿ ਸ਼ਹਿj ਦਾ ਮੁੱਖ ਟੂਰਿਸਟ ਸਥਾਨ ਰਾਕ ਗਾਰਡਨ ਫਿਰ ਤੋਂ ਬੰਦ ਕੀਤਾ ਜਾ ਸਕਦਾ ਹੈ ਕਿਉਂਕਿ ਲੋਕ ਗਾਰਡਨ ਵਿਚ ਕੋਵਿਡ 19 ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਧ ਰਹੀ ਹੈ।
Mask
2 ਨਵੰਬਰ ਨੂੰ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਸਿਰਫ਼ 593 ਐਕਟਿਵ ਮਾਮਲੇ ਰਹਿ ਗਏ ਸੀ। ਉਸ ਤੋਂ ਬਾਅਦ ਨਿਯਮਾਂ ਦੀ ਪਾਲਣਾ ਨਾ ਹੋਣ ਕਾਰਨ ਹੁਣ ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਮਨੋਜ ਪਰਿਦਾ ਦਾ ਕਹਿਣਾ ਹੈ ਕਿ ਇਹਨੀਂ ਦਿਨੀਂ ਨਿਯਮਾਂ ਵਿਚ ਲਾਪਰਵਾਹੀ ਵਰਤੀ ਗਈ, ਇਸ ਲਈ ਸ਼ਹਿਰ ਵਿਚ ਲਾਗ ਦੀ ਦਰ ਨੂੰ ਰੋਕਣ ਲਈ ਸਖਤੀ ਵਰਤਣੀ ਹੋਵੇਗੀ।
Coronavirus
ਉਹਨਾਂ ਕਿਹਾ ਕਿ ਦਿੱਲੀ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ, ਇਸ ਲਈ ਦਿੱਲੀ ਤੋਂ ਆਉਣ ਵਾਲੇ ਲੋਕਾਂ ਲਈ ਕੋਰੋਨਾ ਦੀ ਜਾਂਚ ਲਾਜ਼ਮੀ ਕੀਤੀ ਜਾ ਸਕਦੀ ਹੈ। ਦਿੱਲੀ ਵਿਚ ਮਾਸਕ ਨਾ ਪਾਉਣ 'ਤੇ ਜ਼ੁਰਮਾਨਾ ਵਧਾ ਦਿੱਤਾ ਗਿਆ ਹੈ। ਲਾਗ ਦੀ ਦਰ ਇਹੀ ਰਹੀ ਤਾਂ ਚੰਡੀਗੜ੍ਹ ਵਿਚ ਵੀ ਅਜਿਹਾ ਕੀਤਾ ਜਾ ਸਕਦਾ ਹੈ।