
ਵਾਈਐਸਆਰ ਕਾਂਗਰਸ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਆਗੂਆਂ ਵਿਚ ਤਣਾਅ ਦਿਨੋ-ਦਿਨ ਵਧਦਾ ਜਾ ਰਿਹਾ ਹੈ।
ਨਵੀਂ ਦਿੱਲੀ: ਵਾਈਐਸਆਰ ਕਾਂਗਰਸ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਆਗੂਆਂ ਵਿਚ ਤਣਾਅ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਸੇ ਕੜੀ ਵਿਚ ਹੁਣ ਵਾਈਐਸਆਰ ਕਾਂਗਰਸ ਦੇ ਆਗੂ ਗੋਰੰਤਲਾ ਮਾਧਵ ਅਤੇ ਟੀਡੀਪੀ ਆਗੂ ਜੇਸੀ ਦਿਵਾਕਰ ਰੈੱਡੀ ਦਾ ਨਾਂਅ ਵੀ ਜੁੜ ਗਿਆ ਹੈ। ਗੋਰੰਤਲਾ ਮਾਧਵ ਨੇ ਟੀਡੀਪੀ ਆਗੂ ਜੇਸੀ ਦਿਵਾਕਰ ਰੈੱਡੀ ਵੱਲੋਂ ਕੀਤੀ ਗਈ ਉਸ ਟਿੱਪਣੀ ਦੇ ਖਿਲਾਫ ਅਪਣਾ ਵਿਰੋਧ ਦਰਜ ਕਰਵਾਇਆ ਹੈ।
Photo
ਇਸ ਵਿਚ ਉਹਨਾਂ ਨੇ ਕਿਹਾ ਸੀ ਕਿ ਜਦੋਂ ਟੀਡੀਪੀ ਸੱਤਾ ਵਿਚ ਆਵੇਗੀ ਤਾਂ ਪੁਲਿਸ ਵਾਲਿਆਂ ਨੂੰ ਅਪਣੀਆਂ ਜੁੱਤੀਆਂ ਚੱਟਣੀਆਂ ਪੈਣਗੀਆਂ। ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿਚ ਹਿੰਦੂਪੁਰ ਸੰਸਦੀ ਖੇਤਰ ਤੋਂ ਆਉਣ ਵਾਲੇ ਗੋਰੰਤਲਾ ਮਾਧਵ ਨੇ ਰੈੱਡੀ ਦੇ ਬਿਆਨ ਦੇ ਵਿਰੋਧ ਵਿਚ ਸ਼ਹੀਦ ਪੁਲਿਸ ਕਰਮਚਾਰੀ ਦੀਆਂ ਜੁੱਤੀਆਂ ਨੂੰ ਪਹਿਲਾਂ ਸਾਫ ਕੀਤਾ, ਉਸ ਤੋਂ ਬਾਅਦ ਉਹਨਾਂ ਨੂੰ ਚੁੰਮਿਆ।
#WATCH: YSR Congress party MP Gorantla Madhav kisses the shoe of a policeman in Anantpuram in protest against TDP's JC Diwakar Reddy's remarks on police. According to reports Diwakar Reddy had earlier said 'will make cops lick my boots after TDP returns' #AndhraPradesh (20.12) pic.twitter.com/VI9sMdyl0N
— ANI (@ANI) December 21, 2019
ਮਾਧਵ ਨੇ ਕਿਹਾ ਜੇਕਰ ਪਾਰਟੀ ਕਮਾਨ ਉਹਨਾਂ ਨੂੰ ਇਜਾਜ਼ਤ ਦੇਵੇ ਤਾਂ ਉਹ ਟੀਡੀਪੀ ਆਗੂ ਨੂੰ ਸਬਕ ਸਿਖਾਉਣ ਲਈ ਅਪਣੀ ਸੀਟ ਤੋਂ ਅਸਤੀਫਾ ਦੇਣ ਨੂੰ ਤਿਆਰ ਹਾਂ ਅਤੇ ਉਹ ਪੁਲਿਸ ਵਿਭਾਗ ਵਿਚ ਸ਼ਾਮਲ ਹੋਣਾ ਚਾਹੁੰਦਾ ਹਾਂ। ਦੱਸ ਦਈਏ ਕਿ ਟੀਡੀਪੀ ਆਗੂ ਜੇਸੀ ਰੈੱਡੀ ਨੇ ਬੁੱਧਵਾਰ ਨੂੰ ਅਨੰਤਪੁਰ ਵਿਚ ਪਾਰਟੀ ਦੀ ਇਕ ਬੈਠਕ ਵਿਚ ਕਿਹਾ ਸੀ ਕਿ ਟੀਡੀਪੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਅਪਣੀਆਂ ਜੁੱਤੀਆਂ ਚੱਟਣੀਆਂ ਪੈਣਗੀਆਂ।
File Photo
ਰੈੱਡੀ ਦੇ ਬਿਆਨ ‘ਤੇ ਹੁਣ ਪੁਲਿਸ ਅਧਿਕਾਰੀਆਂ ਦੇ ਸੰਘ ਨੇ ਇਤਰਾਜ਼ ਜਤਾਇਆ ਹੈ ਅਤੇ ਬਿਨਾਂ ਸ਼ਰਤ ਮਾਫੀ ਮੰਗਣ ਲਈ ਕਿਹਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਉਹ ਅਜਿਹਾ ਨਹੀਂ ਕਰਨਗੇ ਤਾਂ ਉਹਨਾਂ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਜਾਵੇਗਾ।