
ਦੂਜੇ ਵਿਸ਼ਵ ਯੁੱਧ ਦੌਰਾਨ ਜਪਾਨੀਆਂ ਨੇ ਇਸ ਨੂੰ ਕੁਝ ਸਮੇਂ ਲਈ ਆਪਣੇ ਸਾਮਰਾਜ ਵਿਚ ਕੀਤਾ ਸੀ ਸ਼ਾਮਿਲ
ਨਵੀਂ ਦਿੱਲੀ: ਇੰਦਰਾ ਪੁਆਇਟ 6 ਡਿਗਰੀ 45 ਮਿੰਟ ਉਤੱਰ ਵਿਥਕਾਰ ਸਦਕਾ ਭਾਰਤ ਸੰਘ ਦਾ ਸਭ ਤੋਂ ਦੱਖਣੀ ਸਿਰਾ ਦਰਸਾਓੁਂਦਾ ਹੈ। ਮਹਾਨ ਨਿਕੋਬਾਰ ਦੀਪ ਤੇ ਬਣਿਆ ਇਹ ਯਾਦਗਾਰੀ ਸਤੰਭ 2004 ਦੀ ਸੁਨਾਮੀ ਕਾਰਨ ਅਜੇ ਵੀ ਬੰਗਾਲ ਦੀ ਖਾੜੀ ਦੇ ਪਾਣੀਆਂ ਤੋਂ ਉਭਰ ਨਹੀਂ ਸਕਿਆ ਹੈ।ਸੋਲ਼ਾਂ ਵਰਿ੍ਹਆਂ ਬਾਅਦ ਵੀ 26 ਦਸੰਬਰ 2004 ਦੀ ਭੂ-ਗਰਭੀ ਹਲਚਲ ਤੇ ਜਵਾਰੀ ਤਬਾਹੀ ਦੇ ਚਿੰਨ੍ਹ ਇਹਨਾਂ ਜਜ਼ੀਰਿਆਂ ਵਿਚੋਂ ਦੀ ਆਪ ਮੁਹਾਰੇ ਹੀ ਝਾਕਦੇ ਹਨ।
Andaman Nicobar Island
ਰਾਜਧਾਨੀ ਪੋਰਟ ਬਲੇਅਰ ਭਾਰਤ ਦੀ ਜਲ ਸੈਨਾ ਦੀ ਪੂਰਬੀ ਕਮਾਂਡ ਨੂੰ ਸੰਚਾਲਤ ਕਰਦਾ ਹੈ, ਅਤੇ ਤੀਹਰੀ ਸ਼ਕਤੀ ਨਾਲ ਲੈਸ ਇਹ ਟਾਪੂ ਜੰਗੀ ਹਾਲਤਾਂ ਵਿਚ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ ਕੀਤੇ ਜਾ ਰਹੇ ਹਨ।ਮੱੱਲਾਕਾ ਸਟ੍ਰੇਟ ਜਾਂ ਜਲਡਮਰੂ ਤੋਂ ਹੋਣ ਵਾਲ਼ੀ ਕਿਸੇ ਵੀ ਸਰਗਰਮੀ ਤੇ ਸਖ਼ਤ ਨਿਗਰਾਨੀ ਕਰਦੇ ਹਨ ਅਤੇ ਇਸ ਸਦਕਾ ਚੀਨ ਵਰਗੀਆਂ ਵੱਡੀਆਂ ਸ਼ਕਤੀਆਂ ਵੀ ਇਸ ਬੋਤਲਨੱਕੀ ਲ਼ਾਂਘੇ ਤੇ ਭਾਰਤੀ ਦਬਦਬੇ ਨੂੰ ਪ੍ਰਵਾਨ ਕਰਦੇ ਹਨ।ਇਹ 1212 ਦੀਪਾਂ ਦਾ ਸਮੂਹ ਉੱਤਰ ਤੇ ਦੱਖਣ ਦਿਸ਼ਾ ਵਿਚ ਫੈਲਿਆ ਹੈ ਤੇ ਦੋ ਮਨੁੱਖ ਸਮੂਹਾਂ ਚ ਪਛਾਣਿਆ ਜਾਂਦਾ ਹੈ:ਅੰਡੇਮਾਨ ਤੇ ਨਿਕੋਬਾਰ।
10 ਡਿਗਰੀ ਚੈਨਲ ਇ੍ਹਨਾ ਸਮੂਹਾਂ ਨੂੰ ਸ਼ਿੱਦਤ ਨਾਲ ਨਿਖੇੜਦਾ ਹੈ ਤੇ ਵਖਰੇਵਾਂ ਪ੍ਰਦਾਨ ਕਰਦਾ ਹੈ।ਇਹਨਾਂ ਦੀਪ ਸਮੂਹਾਂ ਦੀ ਉਤਪਤੀ ਜਵਾਲਾਮੁਖੀ ਕਿਰਿਆਵਾਂ ਨਾਲ ਹੋਈ ਹੈ।ਭਾਰਤ-ਆਸਟ੍ਰੇਲੀਈਆਈ ਸਤਹੀ ਪਲੇਟ ਯੂਰੇਸ਼ੀਅਨ ਭੂ-ਖੰਡ ਨਾਲ ਟਕਰਾਉਣ ਉਪਰੰਤ ਹੇਠਾਂ ਬੈਠ ਗਈ ਅਤੇ ਭੂ -ਗਰਭਿਕ ਉਥਲ-ਪੁਥਲ ਵਿਚੋ ਸਮੁੰਦਰੀ ਜਵਾਲਾਮੁਖੀ ਗਤੀਵਿਧੀਆਂ ਚ ਪਰਬਤਾਂ ਦੀ ਲੜੀ ਬਣ ,ਪਾਣੀ ਦੀ ਸਤਹ ਤੋਂ ਉਭੱੱਰੇ।ਇਹ ਦੀਪ ਭੂਚਾਲਾਂ ਤੇ ਜਵਾਲਾਮੁਖੀ ਕਾਰਕਾਂ ਨਾਲ ਲਬਰੇਜ਼ ਹਨ।ਬੈਰਨ ਦੀਪ ਪੋਰਟ ਬਲੇਅਰ ਤੋਂ ਲਗਭੱਗ 150 ਕਿਲੋਮੀਟਰ ਪੂਰਬ ਵਿਚ ਅੰਡੇਮਾਨ ਸਾਗਰ ਦਾ ਹਿੱਸਾ ਹੈ।ਇਹ ਇਕ ਕਿਰਿਆਸ਼ੀਲ ਜਵਾਲਾਮੁਖੀ ਹੈ। ਅਤੇ ਬਾਰ-ਬਾਰ ਗੈਸਾਂ ਤੇ ਗਰਮ ਪਾਣੀ ਦੇ ਰਿਸਾਵ ਨਾਲ ਆਪਣੀ ਤਲਖ਼ੀ ਦੀ ਨੁਮਾਇਸ਼ ਕਰਦਾ ਹੈ।ਬਾਰਾਤੰਗ ਇਕ ਠੰਡਾ ਪਿਆ ਸੁੱਤਾ ਹੋਇਆ ਜਵਾਲਾਮੁਖੀ ਹੈ।
Andaman and Nicobar Islands
ਨਾਰਕੋਂਡਮ ਦੀਪ ਲੱੱਗਭਗ ਲੱਗਭਗ 9000 ਸਾਲ ਪਹਿਲਾਂ ਫੱੱਟਿਆ ਸੀ ਤੇ ਹੁਣ ਲੁਪਤ ਜਵਾਲਾਮੁਖੀ ਖੇਤਰਾਂ ਦੀ ਸੂਚੀ ਵਿਚ ਆਉਂਦਾ ਹੈ।ਭੂਚਾਲੀ ਤਰੰਗਾਂ ਇਸ ਦੀਪ ਸਮੂਹ ਨੂੰ ਲਗਾਤਾਰ ਅਸਥਿਰ ਕਰਦੀਆਂ ਰਹਿੰਦੀਆਂ ਹਨ। 3.0 ਤੋਂ 5.0 ਰਿਕਟਰ ਪੈਮਾਨੇ ਦੇ ਭੂਚਾਲ ਇਥੇ ਆਮ ਜਿਹੀ ਗੱਲ ਹੈ। 1941 ਦੇ ਭੂਚਾਲ ਨੇ 7.9 ਦੀ ਤੀਬਰਤਾ ਤੇ ਧਰਤੀ ਹਿਲਾਈ ਤੇ ਵੇਖਦਿਆਂ ਹੀ ਦੀਪਾਂ ਦੀ ਆਪਸੀ ਦੂਰੀ ਚ ਫਰਕ ਆ ਗਿਆ ਤੇ ਵੱਡੇ ਪਾੜਾਂ ਨੇ ਸਤਿਹੀ ਅਖੰਡਤਾ ਨੂੰ ਬੇਹਿਸਾਬਾ ਭੰਗ ਕਰ ਦਿੱਤਾ। ਭੂ- ਰਾਜਨੀਤਿਕ ਮਹੱੱਤਤਾ ਸਦਕਾ ਇਹਨਾਂ ਟਾਪੂਆਂ ਨੂੰ ਆਪਣੇੇ ਸਾਮਰਾਜ ਦਾ ਅਟੁੁੱੱਟ ਹਿੱਸਾ ਬਣਾਉਣ ਨੂੰ ਤਿਆਰ ਬਰਤਾਨੀਆਂ ਇਸ ਨੂੰ ਤਿਆਗਣ ਲਈ ਮਜਬੂਰ ਹੋ ਗਿਆ।
2004 ਵਿਚ ਬਾਂਦਾ ਆਚੇ ਦੇ ਭੂਚਾਲ ਨੇ ਵੀ ਇੰਨ੍ਹਾਂ ਟਾਪੂਆਂ ਦੀ ਉਚਾਈ ਵਧਾ ਦਿੱਤੀ। ਮੂੰਗਾ ਬਸਤੀਆਂ ਪਾਣੀ ਤੋਂ ਬਾਹਰ ਆ ਕੇ ਖੁਰ ਗਈਆਂ।ਪੰਜ ਵੱਖਰੀਆਂ-ਵੱਖਰੀਆਂ ਸੱਚਾਈਆਂ ਇੰਨ੍ਹਾਂ ਦੀਪਾਂ ਦੀ ਭਿਆਨਕਤਾ ਨੂੰ ਉਜਾਗਰ ਕਰਦੀਆਂ ਹਨ।
1 ਕਿਸੇ ਵੇਲ਼ੇ ਵੀ ਕਿਸੇ ਵੱਡੇ ਭੂਚਾਲ ਦੇ ਕਾਰਨ ਪੈਦਾ ਹੋਈ ਸੁਨਾਮੀ ਇ੍ਹਨਾਂ ਟਾਪੂਆਂ ਦਾ ਨਾਮ 2.ਨਾਮੋਨਿਸ਼ਾਨ ਮਿਟਾ ਸਕਦੀ ਹੈ। 3. ਪ੍ਰਸ਼ਾਂਤ ਮਹਾਂਸਾਗ਼ਰ ਦੇ ਚੱੱਕਰਵਾਤ ਦੱਖਣ-ਪੂਰਬੀ ਏਸ਼ੀਆ ਨੂੰ ਪਾਰ ਕਰ ਕੇ ਮੁੜ ਸੁਰਜੀਤ ਤੇ ਤਾਕਤਵਰ ਬਣ ਜਾਂਦੇ ਹਨ ਅਤੇ ਤੇਜ਼ ਪੌਣਾ ਤੇ ਸਮੁੰਦਰੀ ਪਾਣੀ ਦੇ ਚੜਨ ਕਾਰਨ ਹਾਨੀਕਾਰਕ ਸਿੱੱਧ ਹੋ ਸਕਦੇ ਹਨ। 4. ਬੰਗਾਲ ਦੀ ਖਾੜੀ ਚ ਔਸਤ ਸਮੁੰਦਰ ਦਾ ਪੱੱਧਰ ਲਗਾਤਾਰ ਵੱਧ ਰਿਹਾ ਹੈ ।1.9-3.1 ਮਿਲੀਮੀਟਰ ਤੱੱਕ ਹਰ ਸਾਲ ਪਾਣੀ ਦੇ ਚੜਾਅ ਸਦਕਾ ਦੀਪਾਂ ਦੀ ਹੋਂਦ ਖਤਰੇ ਵਿਚ ਹੈ। 5. ਇਥੇ ਵਸਦੇ ਆਦੀਵਾਸੀ ਆਪਣਾ ਸਦੀਆਂ ਤੋਂ ਚਲਦਾ ਆ ਰਿਹਾ ਰਹਿਣ ਸਹਿਣ ਤਿਆਗਣ ਨੂੰ ਤਿਆਰ ਨਹੀਂ ਹਨ। ਸੈਂਟੀਨਲ, ਜਾਰਵਾ, ਨਿਕੋਬਾਰੀ, ਸੋਮਪੈਂਜ ਤੇ ਔਜਸ ਕਬੀਲੇ ਅੱਜ ਵੀ ਆਪਣੀ ਵਿਲੱੱਖਣਤਾ ਸਾਂਭੀ ਬੈਠੇ ਹਨ।ਨਵੰਬਰ 2018 ਵਿਚ ਉੱੱਤਰੀ ਸੈਂਟੀਨਲ ਟਾਪੂ ਤੇ ਅਮਰੀਕੀ ਮਿਸ਼ਨਰੀ ਜੌਹਨ ਐਲਨ ਚਾਊ ਦੀ ਆਦੀਵਾਸੀਆਂ ਹੱਥੋਂ ਹੋਈ ਮੌਤ ਬਾਹਰਲੇ ਲੋਕਾਂ ਪ੍ਰਤੀ ਬੇਵਸਾਹੀ ਦਾ ਪ੍ਰਤੀਕ ਹੈ।
6. ਸਮੁੰਦਰ ਵਿਚ ਹੋਣ ਵਾਲੀ ਕਿਸੇ ਵੀ ਜੰਗ ਦਾ ਇਹ ਦੀਪ-ਸਮੂਹ ਮੁੱੱਢਲੇ ਹਮਲਿਆਂ ਦਾ ਸ਼ਿਕਾਰ ਬਣੇਗਾ। ਭਾਂਵੇ ਇਥੇ ਭਾਰਤੀ ਜਲ,ਥਲ ਤੇ ਹਵਾਈ ਫੌਜ ਦੇ ਵੱਡੇ ਇਕੱਠ ਹਨ,ਪਰ ਪਹਿਲੇ ਫੱਟ ਇਥੇ ਪੈਣੇ ਤੈਅ ਹਨ।
ਕੁਦਰਤ ਨੇ ਵੀ ਆਪਣਾ ਸਾਰਾ ਸੁਹੱਪਣ ਇਹਨਾਂ ਟਾਪੂਆਂ ਚ ਉਤਾਰ ਦਿੱਤਾ ਹੈ।ਇਥੇ ਦੋ ਹਜ਼ਾਰ ਤੋਂ ਵੱਧ ਪੌਦਿਆਂ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।ਮੈਂਗਰੂਵ ਜੰਗਲ ਸੰਘਣੀਆਂ ਜਾਲ਼ੀਆਂ ਬਣਾ ਸਮੁੰਦਰੀ ਵਾਧਰੇ ਤੇ ਪੌਣਾ ਦੀ ਰਫ਼ਤਾਰ ਨੂੰ ਰੋਕਣ ਦਾ ਕੰਮ ਕਰਦੀਆਂ ਹਨ ਤਿੱਤਲੀਆਂ,ਚਮਗਿੱੱਦੜ,ਕਛੂਕੁੰਮੇ,ਸਮੁੰਦਰੀ ਗਾਂ (ਡੂਗੌਂਗ) ਪੰਛੀਆਂ ਦੀਆਂ ਡਾਰਾਂ ਇ੍ਹਨਾ ਟਾਪੂਆਂ ਨੂੰ ਸੈਰ-ਸਪਾਟੇ ਤੇ ਖਿੱਚ ਦਾ ਕੇਂਦਰ ਬਣਾਉਂਦੇ ਹਨ।ਦੱੱਖਣੀ ਅੰਡੇਮਾਨ ਟਾਪੂ ਤੇ ਸਥਿਤ ਹੈਰੀਅਟ ਨੈਸ਼ਨਲ ਪਾਰਕ ਚ ਸੈਂਕੜੇ ਪ੍ਰਕਾਰ ਦੀਆਂ ਤਿੱੱਤਲੀਆਂ ਦੇ ਝੁਰਮਟ ਬੱਦਲਾਂ ਵਾਂਗ ਵਿਚਰਦੇ ਬਹੁਤ ਸੋਹਣੇ ਲੱਗਦੇ ਹਨ।ਲਹਿੰਦੇ ਤੇ ਚੜ੍ਹਦੇ ਸੂਰਜ ਦੇ ਦਿਲਫਰੇਬ ਦਿ੍ਰਸ਼ ਸਭ ਦਾ ਮਨ ਮੋਹ ਲੈਂਦੇ ਹਨ। ਚਾਂਦੀ ਦੇ ਵਰਕ ਨਾਲ ਸੱਜੇ ਰੇਤਲੇ ਸਮੁੰਦਰੀ ਤੱੱਟ ਘੰਟਿਆਂ ਬੱਧੀ ਸੈਲਾਨੀਆਂ ਨੂੰ ਰਿਝਾਈ ਰੱੱਖਦੇ ਹਨ।ਦਿੱਲੀ ਤੋਂ ਪੋਰਟਬਲੇਅਰ ਦਾ ਹਵਾਈ ਸਫ਼ਰ 10,000 ਰੁਪਏ ਵਿਚ ਹੋ ਜਾਂਦਾ ਹੈ।ਚੇਨੱੱਈ ਤੋਂ ਕਰੂਜ਼ (ਸੁਵਿਧਾ ਜਹਾਜ਼) ਜਲਮਾਰਗ ਕੇਵਲ 2500 ਤੋਂ 4000 ਰੁਪਏ ਵਿਚ ਯਾਤਰਾ ਕਰਵਾ ਦਿੰਦਾ ਹੈ।ਇਹ ਦੀਪ ਸਮੂਹ ਮੱਧਵਰਗੀ ਪਰਿਵਾਰਾਂ ਤੇ ਵਿਦਿਆਰਥੀ ਵਰਗਾਂ ਲਈ ਇਕ ਖਾਸ ਮਹੱਤਵ ਰਖਦਾ ਹੈ।ਗਿਆਰਵੀਂ ਸ਼ਤਾਬਦੀ ਦੇ ਅਰੰਭ ਵਿਚ ਇਹ ਟਾਪੂ ਚੋਲ ਸ਼ਾਸਕਾਂ ਦੇ ਅਧੀਨ ਸਨ।
ਇਟਲੀ ਦਾ ਯਾਤਰੀ ਮਾਰਕੋ ਪੋਲੋ ਆਪਣੀਆਂ ਸਮੁੰਦਰੀ ਯਾਤਰਾਵਾਂ ਚ ਇ੍ਹਨਾਂ ਟਾਪੂਆਂ ਦਾ ਖੁੱਲਾ ਉਲੇਖ ਕਰਦਾ ਹੈ।ਜੁਗਰਾਫ਼ੀਆਈ ਰਾਜਨੀਤੀ ਦੀ ਮਹੱੱਤਤਾ ਹਮੇਸ਼ਾਂ ਇੰਨਾ ਟਾਪੂਆਂ ਨੂੰ ਵਿਸ਼ੇਸ਼ ਬਣਾਉਂਦੀ ਹੈ।ਹਿੰਦ-ਪ੍ਰਸ਼ਾਂਤ ਖੇਤਰ ਵਿਚ ਲਾਂਘਾ ਨਿਕੋਬਾਰ ਤੇ ਇੰਡੋਨੇਸ਼ੀਆ ਦੇ ਸੁਮਾਤਰਾ ਦੀਪ ਵਿਚਕਾਰ ਸਥਿਤ ਗ੍ਰੈਂਡ ਚੈਨਲ ਬਣਾਉਂਦਾ ਹੈ ਅਤੇ ਇਸ ਨਾਲ ਦੁਨੀਆਂ ਦੇ ਵਪਾਰ ਦਾ ਵੱੱਡਾ ਹਿੱੱਸਾ ਪ੍ਰਭਾਵਿਤ ਹੁੰਦਾ ਹੈ। ਅਠਾਰਵੀਂ ਸਦੀ ਵਿਚ ਇਹ ਟਾਪੂ ਡੈਨਮਾਰਕ ਦੇ ਕਬਜ਼ੇ ਵਿਚ ਆ ਗਏ ਸਨ। ਆਸਟਰੀਆ ਨੇ ਵੀ ਇ੍ਹਨਾਂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਅੰਤ ਵਿਚ ਇਹ ਬਰਤਾਨੀਆਂ ਸਾਮਰਾਜ ਦਾ ਹਿੱੱਸਾ ਬਣ ਗਏ। ਇ੍ਹਨਾ ਟਾਪੂਆਂ ਨੂੰ ਕਾਲ਼ੇਪਾਣੀ ਦੀ ਸਜ਼ਾ ਦੇਣ ਲਈ ਰਾਖਵਾਂ ਕੀਤਾ ਗਿਆ ਅਤੇ ਬਹੁਤ ਸਾਰੇ ਸਰਗਰਮ ਅਜ਼ਾਦੀ ਘੁਲਾਟੀਆਂ ਨੂੰ ਸਮਾਜ ਤੋਂ ਵਾਂਝੇ ਕਰ ਕੇ ਅਣਮਨੁੱੱਖੀ ਹਾਲਤਾਂ ਵਿਚ ਰਖਿਆ ਜਾਂਦਾ ਸੀ।ਪੰਜਾਬ ਦੇ ਹਜ਼ਾਰਾਂ ਸਿੱੱਖ ਆਜ਼ਾਦੀ ਘੁਲਾਟੀਆਂ, ਬਾਬਾ ਸੋਹਨ ਸਿੰਘ ਭਕਨਾ ,ਬਾਬਾ ਭਾਨ ਸਿੰਘ,ਭਾਈ ਪਰਮਾਨੰਦ ਤੇ ਹੋਰ ਲਈ ਗਦਰੀ ਬਾਬਿਆਂ ਨੇ ਕਾਲ਼ੇਪਾਣੀ ਦੀਆਂ ਸਜ਼ਾਵਾਂ ਕੱਟੀਆਂ।ਵੀ.ਡੀ ਸਾਵਰਕਰ ਵੀ 26 ਵਰਿ੍ਹਆਂ ਲਈ ਇਥੇ ਦੀਆਂ ਬੈਰਕਾਂ ਚ ਬੰਦ ਰਹੇ। ਦੂਜੇ ਵਿਸ਼ਵ ਯੁੱਧ ਦੌਰਾਨ ਜਪਾਨੀਆਂ ਨੇ ਇਸ ਨੂੰ ਕੁਝ ਸਮੇਂ ਲਈ ਆਪਣੇ ਸਾਮਰਾਜ ਵਿਚ ਸ਼ਾਮਿਲ ਕੀਤਾ ਸੀ।
ਇ੍ਹੰਨਾ ਦੀਪਾਂ ਦੇ ਜ਼ਿਆਦਾ ਨਾਮ ਅੰਗਰੇਜ਼ਾ ਫੌਜੀਆਂ ਤੇ ਸਮੁੰਦਰੀ ਖੋਜੀਆਂ ਦੇ ਨਾਵਾਂ ਤੋਂ ਮਿੱੱਥੇ ਗਏ ਹਨ।ਇਥੇ ਬੰਗਾਲੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ।ਇਥੇ 70 ਪ੍ਰਤੀਸ਼ਤ ਹਿੰਦੂ, ਤੇ 21 ਪ੍ਰਤੀਸ਼ਤ ਇਸਾਈ ਵੱੱਸੋਂ ਰਹਿੰਦੀ ਹੈ।ਇਸਲਾਮ ਨੂੰ ਮੰਨਣ ਵਾਲੇ 8 ਪ੍ਰਤੀਸ਼ਤ,ਹਨ। ਸਿੱੱਖ ਤੇ ਬੋਧੀ ਵੀ ਬਹੁਤ ਛੋਟੀ ਗਿਣਤੀ ਵਿਚ ਇ੍ਹਨਾਂ ਟਾਪੂਆਂ ਤੇ ਵਸੇ ਹੋਏ ਹਨ।2018 ਵਿਚ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਦਿੰਦੇ ਹੋਏ ਤਿੰਨ ਦੀਪਾਂ ਦੇ ਨਾਮ ਬਦਲੇ। ਰੋਸ ਦੀਪ ਨੂੰ ਸੁਭਾਸ਼ ਚੰਦਰ ਦੀਪ, ਨੀਲ ਦੀਪ ਨੂੰ ਸ਼ਹੀਦ ਟਾਪੂ, ਤੇ ਹੈਵਲਾਕ ਦੀਪ ਨੂੰ ਸਵਰਾਜ ਦੀਪ ਦੇ ਨਾਂਮ ਪ੍ਰਦਾਨ ਕੀਤੇ ਗਏ।ਚੌਲ਼, ਨਾਰੀਅਲ,ਕੇਲਾ,ਪਪੀਤਾ ਕੁਦਰਤੀ ਰਬੜ ਤੇ ਲੌਂਗ,ਇਲਾਇਚੀ ਇਸ ਦੀਆਂ ਮੁੱੱਖ ਫਸਲਾਂ ਹਨ। ਸੈਰ-ਸਪਾਟਾ ਇਥੋਂ ਦਾ ਮੁੱੱਖ ਉਦਯੋਗ ਹੈ। ਭਾਂਵੇਂ ਇਸ ਦਾ ਖੇਤਰਫਲ ਮਹਿਜ਼ 8,250 ਵਰਗ ਕਿਲੋਮੀਟਰ ਹੈ, ਪਰ ਬੰਗਾਲ ਦੀ ਖਾੜੀ ਵਿਚ ਇਸ ਦੀ ਸਥਿਤੀ ਬਹੁਤ ਹੀ ਲਾਜਵਾਬ ਹੈ।ਭਾਰਤੀ ਜਲ ਸਾਮਰਾਜ ਨੂੰ ਵੱਡਾ ਕਰਨ ਵਿਚ ਇਸ ਦੀ ਖਾਸ ਭੂਮਿਕਾ ਹੈ। ਕੁਆਡ ਸਮੁੰਦਰੀ ਕਸਰਤਾਂ ਲਈ ਇਹਨਾਂ ਟਾਪੂਆਂ ਲਈ ਖੁੱਲ ਕੇ ਵਰਤੋਂ ਹੁੰਦੀ ਹੈ। ਨਵੰਬਰ 2020 ਚ ਭਾਰਤ ਦੀ ਜਲ ਸੈਨਾ ਅਮਰੀਕਾ , ਜਪਾਨ ਤੇ ਆਸਟ੍ਰੇਲੀਆ ਨਾਲ ਰਲ਼ ਕੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਅੰਡੇਮਾਨ-ਨਿਕੋਬਾਰ ਦੀਪ ਸਮੂਹਾਂ ਨੂੰ ਅਧਾਰ ਬਣਾਇਆ ਅਤੇ ਹਿੰਦ ਮਹਾਂਸਾਗਰ ਵਿਚ ਆਪਣੀ ਧਾਂਕ ਜਮਾਈ ਹੈ।ਸੋ ਅੰਡੇਮਾਨ-ਨਿਕੋਬਾਰ ਦੇ ਇਹ ਟਾਪੂ ਹਰ ਲਿਹਾਜ਼ ਨਾਲ ਲਾਜਵਾਬ ਹਨ।
-ਤਜਿੰਦਰ ਸਿੰਘ (ਸਿੱੱਖਿਆ ਸ਼ਾਸਤਰੀ ਅਤੇ ਭੂ- ਰਾਜਨੀਤਿਕ ਵਿਸ਼ਲੇਸ਼ਕ)
ਸ੍ਰੀ ਗੁਰੂ ਅਰਜਨ ਦੇਵ ਸਰਕਾਰੀ (ਕੰ) ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ
ਸੰਪਰਕ- 9463686611