ਗਰੀਬ ਬੱਚਿਆਂ ਲਈ ਵੀ ਕਿਸਾਨਾਂ ਨੇ ਖੋਲ੍ਹ ਦਿੱਤਾ ਸਕੂਲ
Published : Dec 21, 2020, 4:16 pm IST
Updated : Dec 21, 2020, 4:16 pm IST
SHARE ARTICLE
farmer protest
farmer protest

ਕਿਹਾ ਸਾਨੂੰ ਸਭ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ।

ਨਵੀਂ ਦਿੱਲੀ, ਅਰਪਨ ਕੌਰ  : ਦਿੱਲੀ ਧਰਨੇ ਵਿਚ ਕਿਸਾਨਾਂ ਨੇ ਨਵੀਂ ਮਿਸਾਲ ਕੀਤੀ ਪੈਦਾ ਧਰਨੇ ਵਿੱਚ ਹੀ ਸਕੂਲ ਖੋਲ੍ਹ ਕੇ ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਕੀਤਾ। ਦਿੱਲੀ ਬਾਰਡਰ ਧਰਨੇ ਵਿੱਚ ਕਿਸਾਨਾਂ ਦੁਆਰਾ ਖੁੱਲ੍ਹੇ ਦੇ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੇ ਕਿਹਾ ਕਿ  ਇਸ ਧਰਨੇ ਨੇ ਸਾਡੀ ਜ਼ਿੰਦਗੀ ਨੂੰ ਬਦਲ ਦਿੱਤਾ ਹੈ । ਸਪੋਕਸਮੈਨ ਨਾਲ ਬੱਚਿਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ

photophotoਇਸ ਧਰਨੇ ਵਿਚ ਸ਼ਾਮਲ ਅਧਿਆਪਕ ਸਾਨੂੰ ਹਰ ਰੋਜ਼ ਪੜ੍ਹਾਉਦੇ ਹਨ ਅਤੇ ਸਕੂਲ ਦਾ ਕੰਮ ਕਰਾਉਂਦੇ ਹਨ, ਸਾਨੂੰ ਸਭ ਨੂੰ ਅਧਿਆਕਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ । ਬੱਚਿਆਂ ਨੇ ਦੱਸਿਆ ਕਿ ਅਸੀਂ ਪਹਿਲਾਂ ਕਦੀ ਵੀ ਅਜਿਹੀ ਭੀੜ ਵਾਲੀ ਥਾਂ ਨਹੀਂ ਦੇਖੀ ਜਿਥੇ ਪੜ੍ਹਨ ਲਈ ਸਕੂਲ ਹੋਵੇ ਅਤੇ ਖਾਣ ਲਈ ਰੋਟੀ ਦਾ ਪ੍ਰਬੰਧ ਹੋਵੇ । ਉਨ੍ਹਾਂ ਕਿਹਾ ਕਿ ਸਾਡਾ ਇਸ ਧਰਨੇ ਵਿੱਚ ਆ ਕੇ ਬਹੁਤ ਮਨ ਲੱਗਦਾ ਹੈ ਅਤੇ ਅਸੀਂ ਸਾਰਾ ਦਿਨ ਪੜ੍ਹਦੇ ਹਨ

photophotoਇੱਥੇ ਹੀ ਖੇਡਦੇ ਹਾਂ। ਬੱਚਿਆਂ ਨੇ ਅਧਿਆਪਕਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਾਨੂੰ ਅਧਿਆਪਕ ਬਹੁਤ ਹੀ ਪਿਆਰ ਨਾਲ ਪੜ੍ਹਾਉਂਦੇ ਹਨ, ਜਿਹੜੀਆਂ ਚੀਜ਼ਾਂ ਸਾਡੇ ਕੋਲ ਨਹੀਂ ਹੁੰਦੀਆਂ ਉਹ ਸਾਨੂੰ ਆਪਣੇ ਕੋਲੋਂ ਲੈ ਕੇ ਵੀ ਦਿੰਦੇ ਹਨ । ਬੱਚਿਆਂ ਨੇ ਦੱਸਿਆ ਕਿ ਜਦੋਂ ਅਸੀਂ ਇਹ ਸਾਰਾ ਕੁਝ ਆਪਣੇ ਘਰ ਜਾ ਕੇ ਦੱਸਦੇ ਹਾਂ ਤਾਂ ਸਾਡੇ ਮਾਤਾ ਪਿਤਾ ਵੀ ਸਾਨੂੰ ਧਰਨੇ ਵਿੱਚ ਭੇਜ ਦਿੰਦੇ ਹਨ ਅਤੇ ਅਸੀਂ ਇੱਥੇ ਆ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement