Parliament Breach Case: ਕਰਨਾਟਕ ਦੇ ਸਾਬਕਾ ਪੁਲਿਸ ਅਧਿਕਾਰੀ ਦਾ ਪੁੱਤਰ ਹਿਰਾਸਤ ਵਿਚ
Published : Dec 21, 2023, 1:11 pm IST
Updated : Dec 21, 2023, 1:11 pm IST
SHARE ARTICLE
Karnataka Techie, An Ex Top Cop's Son, Detained In Parliament Breach Case
Karnataka Techie, An Ex Top Cop's Son, Detained In Parliament Breach Case

ਬੈਂਗਲੁਰੂ ਵਿਚ ਤਕਨੀਕੀ ਮਾਹਰ ਹੈ ਸਾਈਕ੍ਰਿਸ਼ਨ ਜਗਾਲੀ

Parliament Breach Case:  ਕਰਨਾਟਕ ਦੇ ਸਾਬਕਾ ਪੁਲਿਸ ਅਧਿਕਾਰੀ ਦੇ ਪੁੱਤਰ ਨੂੰ ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਇਹ ਵਿਅਕਤੀ ਸਾਬਕਾ ਉੱਚ ਪੁਲਿਸ ਅਧਿਕਾਰੀ ਦਾ ਪੁੱਤਰ ਹੋਣ ਦੇ ਨਾਲ-ਨਾਲ ਬੈਂਗਲੁਰੂ ਵਿਚ ਤਕਨੀਕੀ ਮਾਹਰ ਵੀ ਹੈ। ਹਿਰਾਸਤ ਵਿਚ ਲਿਆ ਗਿਆ ਨੌਜਵਾਨ ਮਨੋਰੰਜਨ ਡੀ ਦਾ ਦੋਸਤ ਦਸਿਆ ਜਾ ਰਿਹਾ ਹੈ, ਜੋ ਉਸ ਦਿਨ ਸੰਸਦ ਵਿਚ ਦਾਖਲ ਹੋਇਆ ਸੀ। ਉਸ ਨੂੰ ਬੁੱਧਵਾਰ ਰਾਤ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਪੁੱਛਗਿੱਛ ਲਈ ਦਿੱਲੀ ਲਿਆਂਦਾ ਜਾ ਰਿਹਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੂਤਰਾਂ ਮੁਤਾਬਕ ਹਿਰਾਸਤ 'ਚ ਲਿਆ ਗਿਆ ਸਾਈਕ੍ਰਿਸ਼ਨ ਜਾਗਲੀ ਮਨੋਰੰਜਨ ਡੀ. ਦਾ ਦੋਸਤ ਹੈ। ਮਨੋਰੰਜਨ ਉਨ੍ਹਾਂ ਦੋ ਵਿਅਕਤੀਆਂ ਵਿਚੋਂ ਇਕ ਹੈ ਜਿਨ੍ਹਾਂ ਨੇ ਲੋਕ ਸਭਾ ਵਿਚ ਦਾਖ਼ਲ ਹੋ ਕੇ ਰੰਗਦਾਰ ਧੂੰਆਂ ਛੱਡਿਆ ਸੀ। ਮਨੋਰੰਜਨ ਇਸ ਕੇਸ ਵਿਚ ਅਤਿਵਾਦ ਵਿਰੋਧੀ ਕਾਨੂੰਨ, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੇ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਸੂਤਰਾਂ ਮੁਤਾਬਕ ਸਾਈਕ੍ਰਿਸ਼ਨ ਅਤੇ ਮਨੋਰੰਜਨ ਬੈਂਗਲੁਰੂ ਇੰਜੀਨੀਅਰਿੰਗ ਕਾਲਜ 'ਚ ਬੈਚਮੇਟ ਸਨ। ਪੁੱਛਗਿੱਛ ਦੌਰਾਨ ਮਨੋਰੰਜਨ ਨੇ ਕਥਿਤ ਤੌਰ 'ਤੇ ਸਾਈਕ੍ਰਿਸ਼ਨ ਦਾ ਨਾਂਅ ਲਿਆ।

ਇੰਜੀਨੀਅਰ ਸਾਈਕ੍ਰਿਸ਼ਨ ਬਾਗਲਕੋਟ ਸਥਿਤ ਅਪਣੇ ਘਰ ਤੋਂ ਕੰਮ ਕਰ ਰਿਹਾ ਸੀ। ਉਸ ਦੀ ਭੈਣ ਨੇ ਮੀਡੀਆ ਨੂੰ ਦਸਿਆ ਕਿ ਉਸ ਦੇ ਭਰਾ ਨੇ ਕੋਈ ਗਲਤੀ ਨਹੀਂ ਕੀਤੀ। ਉਸ ਨੇ ਕਿਹਾ ਕਿ ਇਹ ਸੱਚ ਹੈ ਕਿ ਦਿੱਲੀ ਪੁਲਿਸ ਨੇ ਉਸ ਦੇ ਭਰਾ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਇਸ ਵਿਚ ਪੁਲਿਸ ਨੂੰ ਪੂਰਾ ਸਹਿਯੋਗ ਦਿਤਾ। ਸਾਈਕ੍ਰਿਸ਼ਨ ਨੇ ਕੁੱਝ ਵੀ ਗਲਤ ਨਹੀਂ ਕੀਤਾ ਹੈ। ਉਹ ਅਤੇ ਮਨੋਰੰਜਨ ਰੂਮਮੇਟ ਸਨ ਪਰ ਹੁਣ ਉਸ ਦਾ ਭਰਾ ਘਰ ਤੋਂ ਕੰਮ ਕਰਦਾ ਹੈ। ਜ਼ਿਕਰਯੋਗ ਹੈ ਕਿ ਸੰਸਦ ਦੀ ਸੁਰੱਖਿਆ 'ਚ ਢਿੱਲ ਦੇਣ ਦੇ ਮਾਮਲੇ 'ਚ ਹੁਣ ਤਕ ਕੁੱਲ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।  

(For more news apart from Karnataka Techie, An Ex Top Cop's Son,Detained In Parliament Breach Case, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement