
ਹਾਲ ਈ ‘ਚ ਆਈ ਆਕਸਫੈਮ ਦੀ ਰਿਪੋਰਟ 'ਚ ਕਈ ਅਹਿਮ ਖੁਲਾਸੇ ਹੋਏ ਹਨ, ਜਿਸ ਦੇ ਆਂਕੜਿਆਂ ਮੁਤਾਬਕ ਪਿਛਲੇ ਸਾਲ 2018 ‘ਚ ਭਾਰਤ ‘ਚ ਕਰੀਬ 18 ਨਵੇਂ ਅਰਬਪਤੀ ਬਣੇ ਹਨ...
ਨਵੀਂ ਦਿੱਲੀ : ਹਾਲ ਈ ‘ਚ ਆਈ ਆਕਸਫੈਮ ਦੀ ਰਿਪੋਰਟ 'ਚ ਕਈ ਅਹਿਮ ਖੁਲਾਸੇ ਹੋਏ ਹਨ, ਜਿਸ ਦੇ ਆਂਕੜਿਆਂ ਮੁਤਾਬਕ ਪਿਛਲੇ ਸਾਲ 2018 ‘ਚ ਭਾਰਤ ‘ਚ ਕਰੀਬ 18 ਨਵੇਂ ਅਰਬਪਤੀ ਬਣੇ ਹਨ। ਜਿਸ ਨਾਲ ਅਰਬਪਤੀਆਂ ਦੀ ਕੁੱਲ ਗਿਣਤੀ ਹੁਣ 101 ਹੋ ਗਈ ਹੈ, ਜਿਨ੍ਹਾਂ ਕੋਲ 20 ਲੱਖ ਕਰੋੜ ਦੀ ਕੁੱਲ ਸੰਪਤੀ ਹੈ। ਅਰਬਪਤੀ ਦੀ ਇਸ ਸੰਪਤੀ ‘ਚ 15 ਲੱਖ ਕਰੋੜ ਤੋਂ ਤਕਰੀਬਨ 5 ਲੱਖ ਕਰੋੜ ਦਾ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਜੇਕਰ ਇਕਲੇ ਇਸ ਵਾਧੇ ਯਾਨੀ 5 ਲੱਖ ਕਰੋੜ ਦੀ ਹੀ ਗੱਲ ਕੀਤੀ ਜਾਵੇ ਤਾਂ ਇਹ ਸਾਰੇ ਸੂਬਿਆਂ ਦੀਆਂ ਸਿਹਤ ਸਹੂਲਤਾਂ ਤੇ ਸਿੱਖਿਆ ਦੇ ਬਜਟ ਦਾ ਤਕਰੀਬਨ 85 ਪ੍ਰਤੀਸ਼ਤ ਹਿੱਸਾ ਕਵਰ ਕਰ ਸਕਦੀ ਹੈ
Oxfam
ਜਦਕਿ ਕੁੱਲ ਸੰਪਤੀ ਕੇਂਦਰ ਦੇ 2017-2018 ਦੇ ਕੁੱਲ ਬਜਟ ਦੇ ਬਰਾਬਰ ਹੈ। ਰਿਪੋਰਟ ਮੁਤਾਬਕ ਪਿੱਛਲੇ ਸਾਲ ਦੀ ਕੁੱਲ ਸੰਪਤੀ ਦਾ ਤਕਰੀਬਨ 73% ਹਿੱਸਾ ਸਿਰਫ਼ 1% ਅਮੀਰ ਲੋਕਾਂ ਕੋਲ਼ ਪਹੁੰਚਿਆ ਹੈ ਜਦਕਿ 67 ਕਰੋੜ ਭਾਰਤੀਆਂ ਜੋ ਕਿ ਦੇਸ਼ ਦਾ 50 ਪ੍ਰਤੀਸ਼ਤ ਹਿੱਸਾ ਨੇ ਉਨ੍ਹਾਂ ਦੀ ਜ਼ਾਇਦਾਦ ‘ਚ ਸਿਰਫ਼ 1 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਭਾਰਤ ਦੇ ਤਕਰੀਬਨ 37 ਪ੍ਰਤੀਸ਼ਤ ਅਰਬਪਤੀਆਂ ਕੋਲ ਵਿਰਾਸਤ ‘ਚ ਮਿਲੀ ਜ਼ਾਇਦਾਦ ਹੈ, ਜੋ ਦੇਸ਼ ਦੀ 51 ਪ੍ਰਤੀਸ਼ਤ ਸੰਪਤੀ ਨੂੰ ਕੰਟਰੋਲ ਕਰ ਰਹੇ ਹਨ। ਇਸ ਤੋਂ ਇਲਾਵਾ ਭਾਰਤ ‘ਚ ਸਿਰਫ਼ 4 ਔਰਤਾਂ ਅਰਬਤਪਤੀ ਹਨ ਜਿਨ੍ਹਾਂ ‘ਚ 3 ਅੋਰਤਾਂ ਕੋਲ ਵਿਰਾਸਤੀ ਜ਼ਾਇਦਾਦ ਹੈ।
Money
ਰਿਪੋਰਟ ਮੁਤਾਬਕ 2018 ਤੋਂ 2022 ਦੇ ਵਿਚਕਾਰ ਭਾਰਤ ‘ਚ ਰੋਜ਼ਾਨਾ 70 ਅਮੀਰ ਵਧਣਗੇ। 101 ਅਰਬਪਤੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਚੋਂ 51 ਦੀ ਉਮਰ 65 ਜਾ ਫ਼ਿਰ ਇਸ ਤੋਂ ਉੱਪਰ ਹੈ ਜਿਨ੍ਹਾਂ ਕੋਲ ਕੁੱਲ 20 ਲੱਖ ਕਰੋੜ ਚੋਂ ਸਾਢੇ 10 ਲੱਖ ਕਰੋੜ ਦੀ ਜ਼ਾਇਦ ਹੈ। ਰਿਪੋਰਟ ਮੁਤਾਬਕ ਅਮੀਰ ਤੇ ਗਰੀਬ ਦਾ ਪਾੜਾ ਇਨ੍ਹਾਂ ਵੱਧ ਹੈ ਕਿ ਗ੍ਰਾਮੀਣ ਭਾਰਤ ‘ਚ ਘੱਟੋ-ਘੱਟ ਤਨਖਾਹ ਲੈਣ ਵਾਲੇ ਵਰਕਰ ਨੂੰ ਕਿਸੇ ਚੰਗੀ ਕੰਪਨੀ ਦੇ ਵੱਧ ਤੋਂ ਵੱਧ ਸਲਾਨਾ ਤਨਖਾਹ ਲੈਣ ਵਾਲੇ ਦੇ ਬਰਾਬਰ ਪਹੁੰਚਣ ਲਈ 941 ਸਾਲ ਦਾ ਸਮਾਂ ਲੱਗ ਜਾਏਗਾ।
Nisha
ਇਨ੍ਹਾਂ ਹੈਰਾਨੀਜਨਕ ਆਂਕਿੜਆਂ ‘ਤੇ ਆਕਸਫੈਮ ਇੰਡਿਆ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੀ ਇਕਾਨਮੀ ਹਰ ਕਿਸੇ ਨੂੰ ਫ਼ਾਇਦਾ ਪਹੁੰਚਾਉਣ ਵਾਲੀ ਹੋਵੇ ਨਾ ਕਿ ਚੰਦ ਉਨ੍ਹਾਂ ਲੋਕਾਂ ਨੂੰ ਜੋ ਪਹਿਲਾਂ ਹੀ ਕਾਫ਼ੀ ਅਮੀਰ ਹਨ, ਨਾਲ ਹੀ ਇਹ ਵੀ ਅਪੀਲ ਕੀਤੀ ਗਈ ਹੇ ਕਿ ਦੇਸ਼ ਲੇਬਰ ਦੀ ਬਹੁਤਾਤ ਵਾਲੇ ਸੈਕਟਰ, ਖੇਤੀਬਾੜੀ ‘ਚ ਇੰਵੈਸਟਮੇਂਟ ਤੇ ਸਮਾਜਿਕ ਸੁਰੱਖਿਆ ਸਕੀਮਾਂ ਨੂੰ ਕਾਰਗਰ ਤਰੀਕੇ ਨਾਲ ਲਾਗੂ ਕਰ ਤੇਜ਼ ਗ੍ਰੋਥ ਨੂੰ ਪ੍ਰਮੋਟ ਕਰੇ। ਆਕਸਫੈਮ ਦੀ ਸੀ.ਈ.ਓ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਦੇਸ਼ ‘ਚ ਅਮੀਰਾਂ ਦੀ ਵਧਦੀ ਗਿਣਤੀ ਸਫ਼ਲ ਇਕਾਨਮੀ ਦਾ ਨਹੀਂ ਬਲਕਿ ਅਸਫ਼ਲ ਇਕਾਨਮੀ ਦਾ ਸੂਚਕ ਹੈ।
Ambani
ਉਨ੍ਹਾਂ ਕਿਹਾ ਕਿ ਜੋ ਲੋਕ ਸਖ਼ਤ ਮਿਹਨਤ ਕਰ ਰਹੇ ਹਨ, ਦੇਸ਼ ਲਈ ਅੰਨ ਉਗਾ ਰਹੇ ਹਨ, ਇੰਫ਼ਰਾਸਟਰਕਚਰ ਦਾ ਨਿਰਮਾਣ ਕਰ ਰਹੇ ਹਨ, ਫ਼ੈਕਟਰੀਆਂ ‘ਚ ਕੰਮ ਰਹੇ ਹਨ , ਉਹ ਆਪਣੇ ਬੱਚਿਆਂ ਦੀ ਸਿੱਖਿਆ, ਪਰਿਵਾਰਕ ਮੈਂਬਰਾਂ ਦੀ ਦਵਾਈ ਖਰੀਦਨ ‘ਤੇ ਇੱਥੋਂ ਤੱਕ ਦੋ ਟਾਇਮ ਦਾ ਖਾਣਾ ਖਾਣ ਲਈ ਵੀ ਵੱਡੀ ਜਦੋ ਜਹਿਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮਦਨ ਦੇ ਮਾਮਲੇ ‘ਚ ਵਧਦਾ ਪਾੜਾ ਲੋਕਤੰਤਰ ਨੂੰ ਕਮਜ਼ੋਰ ਕਰਦਾ ਹੈ ਤੇ ਭ੍ਰਿਸ਼ਟਾਚਾਰ ਨੂੰ ਵਧਾਵਾ ਦਿੰਦਾ ਹੈ। ਤੁਹਾਨੂੰ ਦੱਸ ਦਈਏ ਇਸ ਵੇਲੇ ਭਾਰਤ ਦੀ 10 ਪ੍ਰਤੀਸ਼ਤ ਅਮੀਰ ਜੰਨਸੰਖਿਆ ਨੇ ਦੇਸ਼ ਦੀ ਕੁੱਲ ਸੰਪੱਤੀ ਦਾ 73 ਪ੍ਰਤੀਸ਼ਤ ਹਿੱਸਾ ਆਪਣੇ ਕਬਜ਼ੇ ਹੇਠ ਕਰ ਰੱਖਿਆ ਹੈ।