
ਪਹਿਲਾਂ ਵੀ ਪੁਲਿਸ ਵਰਦੀ ਵਿਚ ਦੇ ਚੁੱਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ
ਗੋਰਖਪੁਰ: ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚ ਪੁਲਿਸ ਵਾਲਿਆਂ ਵੱਲੋਂ ਪੁਲਿਸ ਦੀ ਵਰਦੀ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਜ਼ਿਲ੍ਹੇ ਵਿਚ ਸਰਾਫਾ ਵਪਾਰੀਆਂ ਕੋਲੋਂ 35 ਲੱਖ ਦਾ ਸੋਨਾ, ਚਾਂਦੀ ਅਤੇ ਨਕਦੀ ਲੁੱਟਣ ਵਾਲੇ ਯੂਪੀ ਪੁਲਿਸ ਦੇ ਇਕ ਸਬ-ਇੰਸਪੈਕਟਰ ਅਤੇ ਦੋ ਕਾਂਸਟੇਬਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਆ ਹੈ।
Police
ਘਟਨਾ 20 ਜਨਵਰੀ ਦੀ ਹੈ, ਜਦੋਂ ਦੋ ਸਰਾਫਾ ਵਪਾਰੀ ਗਹਿਣੇ ਅਤੇ ਨਕਦੀ ਲੈ ਕੇ ਬਸ ਰਾਹੀਂ ਗੋਰਖਪੁਰ ਤੋਂ ਲਖਨਊ ਜਾ ਰਹੇ ਸੀ। ਰਾਸਤੇ ਵਿਚ ਚੈਕਿੰਗ ਦੇ ਨਾਂਅ ‘ਤੇ ਤਿੰਨ ਲੋਕਾਂ ਨੇ ਇਹਨਾਂ ਨੂੰ ਬੱਸ ਵਿਚੋਂ ਉਤਾਰਿਆ ਅਤੇ ਆਟੋ ਵਿਚ ਅਗਵਾ ਕਰ ਕੇ ਲੈ ਗਏ। ਇਸ ਤੋਂ ਬਾਅਦ ਉਹ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ। ਵਪਾਰੀਆਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
Robbery
ਗੋਰਖਪੁਰ ਪੁਲਿਸ ਨੇ ਸੀਸੀਟੀਵੀ ਫੁਟੇਜ ਤੋਂ ਲੁਟੇਰਿਆਂ ਦੀ ਫੋਟੋ ਕੱਢੀ ਤਾਂ ਪਤਾ ਚੱਲਿਆ ਕਿ ਉਹ ਅਸਲੀ ਪੁਲਿਸ ਵਾਲੇ ਹੀ ਸੀ। ਇਹਨਾਂ ਦੀ ਪਛਾਣ ਕਰਨ ‘ਤੇ ਸਾਹਮਣੇ ਆਇਆ ਕਿ ਇਹ ਬਸਤੀ ਜ਼ਿਲ੍ਹੇ ਦੀ ਪੁਰਾਣੀ ਬਸਤੀ ਥਾਣੇ ਵਿਚ ਤੈਨਾਤ ਐਸਆਈ ਧਰਮਿੰਦਰ ਯਾਦਵ, ਸਿਪਾਹੀ ਮਹਿੰਦਰ ਯਾਦਵ ਤੇ ਸੰਤੋਸ਼ ਯਾਦਵ ਹਨ।
Arrested
ਗੋਰਖਪੁਰ ਪੁਲਿਸ ਨੇ ਤਿੰਨੇ ਦੋਸ਼ੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਨੌਕਰੀ ਤੋਂ ਬਰਖਾਸਤ ਕਰਨ ਦੀ ਸਿਫਾਰਿਸ਼ ਵੀ ਸਰਕਾਰ ਨੂੰ ਭੇਜੀ ਗਈ ਹੈ। ਇਸ ਥਾਣੇ ਦੇ 9 ਹੋਰ ਪੁਲਿਸ ਕਰਮਚਾਰੀਆਂ ਨੂੰ ਡਿਊਟੀ ਵਿਚ ਲਾਪਰਵਾਹੀ ਦੇ ਇਲਜ਼ਾਮ ਵਿਚ ਸਸਪੈਂਡ ਕਰ ਦਿੱਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਦੋਸ਼ੀਆਂ ਨੇ ਕਬੂਲ ਕੀਤਾ ਹੈ ਕਿ ਉਹ ਇਸ ਤੋਂ ਪਹਿਲਾਂ ਵੀ ਵਰਦੀ ਵਿਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।