
ਪੰਜਾਬੀਆਂ ਵੱਲੋਂ ਸ਼ੁਰੂ ਕੀਤਾ ਅੰਦੋਲਨ ਹੁਣ ਵੱਡਾ ਰੂਪ ਧਾਰ ਚੁੱਕਿਆ ਹੈ...
ਨਵੀਂ ਦਿੱਲੀ: (ਸ਼ੈਸ਼ਵ ਨਾਗਰਾ)- ਪੰਜਾਬੀਆਂ ਵੱਲੋਂ ਸ਼ੁਰੂ ਕੀਤਾ ਅੰਦੋਲਨ ਹੁਣ ਵੱਡਾ ਰੂਪ ਧਾਰ ਚੁੱਕਿਆ ਹੈ, ਅੰਦੋਲਨ ਸ਼ੁਰੂ ਹੋਣ ਦੇ ਨਾਲ-ਨਾਲ ਹਰਿਆਣਾ, ਰਾਜਸਥਾਨ, ਅਤੇ ਦੇਸ਼ ਦੇ ਹੋਰ ਵੀ ਕਈਂ ਸੂਬੇ ਹੌਲੀ-ਹੌਲੀ ਦਿੱਲੀ ਦੀ ਹਿੱਕ ਉਤੇ ਆਪਣੇ ਹੱਕਾਂ ਲਈ ਡਟ ਕੇ ਬੈਠਣ ਲਈ ਮਜਬੂਰ ਹੋ ਗਏ ਹਨ। ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਵਿਰੋਧੀ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੇ ਬਾਰਡਰਾਂ 'ਤੇ ਸੌਣ ਲਈ ਮਜਬੂਰ ਕਿਸਾਨ, ਮਜ਼ਦੂਰਾਂ, ਬੀਬੀਆਂ, ਗਾਇਕਾਂ ਅਤੇ ਹੋਰ ਵੀ ਕਈਂ ਬੁੱਧੀਜੀਵੀਆਂ ਦਾ ਲਗਾਤਾਰ ਧਰਨਾ ਪ੍ਰਦਰਸ਼ਨ ਜਾਰੀ ਹੈ।
ਉਥੇ ਹੀ ਅੱਜ ਪੰਜਾਬ ਤੋਂ ਆਈਆਂ ਬੀਬੀਆਂ ਨੇ ਮੋਦੀ ਸਰਕਾਰ ਨੂੰ ਰੱਜ਼ ਕੇ ਲਾਹਨਤਾਂ ਪਾਈਆਂ, ਗੱਲਬਾਤ ਦੌਰਾਨ ਬੀਬੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਾਡੇ ਕਿਸਾਨਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ, ਸਾਨੂੰ ਘਰ ਤੋਂ ਬੇਘਰ ਕਰ ਦਿੱਤਾ ਤਾਂ ਅਸੀਂ ਇੱਥੇ ਦਿੱਲੀ ਦੇ ਬਾਰਡਰਾਂ ਉਤੇ ਝੁੱਗੀਆਂ ਵਿਚ ਬੈਠੇ ਹਾਂ। ਬੀਬੀ ਨੇ ਮੋਦੀ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਮੋਦੀ ਦਾ ਨਾ ਅੱਗਾ ਹੈ ਤੇ ਨਾ ਪਿੱਛਾ ਸਾਡੇ ਤਾਂ ਬਜ਼ੁਰਗਾਂ ਨੇ ਦਿੱਲੀ ਨਹੀਂ ਸੀ ਦੇਖੀ ਪਰ ਮੋਦੀ ਨੇ ਸਾਨੂੰ ਦੇਖਣ ਲਈ ਮਜ਼ਬੂਰ ਕਰ ਦਿੱਤਾ।
Bibi
ਉਨ੍ਹਾਂ ਕਿਹਾ ਜੇ ਮੋਦੀ ਦੇ ਧੀ ਹੁੰਦੀ ਫਿਰ ਇਸਨੂੰ ਸਾਡਾ ਦਰਦ ਮਹਿਸੂਸ ਹੋਣਾ ਸੀ ਅਤੇ ਇਸਦੀ ਹੁਣ ਅਣਖ ਮਰ ਚੁੱਕੀ ਹੈ ਤੇ ਇਹ ਹੁਣ ਬੇਅਣਖ ਬਣਿਆ ਹੋਇਆ ਹੈ। ਉੱਥੇ ਹੀ ਨਾਲ ਦੀਆਂ ਹੋਰ ਬੀਬੀਆਂ ਨੇ ਕਿਹਾ ਕਿ ਅਸੀਂ ਤਾਂ ਘਰੋਂ ਮਥ ਕੇ ਇੱਥੇ ਆਏ ਹੋਏ ਹਾਂ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਇਥੋਂ ਨਹੀਂ ਜਾਵਾਂਗੇ ਤੇ ਅਸੀਂ ਜਿੱਤ ਕੇ ਹੀ ਜਾਵਾਂਗੇ।
Kissan
ਉਨ੍ਹਾਂ ਕਿਹਾ ਕਿ ਅਸੀਂ ਅਪਣਾ ਘਰ ਛੱਡਕੇ ਇੱਥੇ ਆਏ ਹੋਏ ਹਾਂ ਮੋਦੀ ਨੂੰ ਕੁਝ-ਨਾ-ਕੁਝ ਸਾਡੇ ਬਾਰੇ ਸੋਚਣਾ ਚਾਹੀਦਾ ਹੈ। ਬੀਬੀਆਂ ਨੇ ਕਿਹਾ ਕਿ ਅਸੀਂ ਤਾਂ ਮੋਦੀ ਸਰਕਾਰ ਦੀਆਂ ਕਈਂ ਗੱਲਾਂ ਮੰਨਦੇ ਆਏ ਹਾਂ, ਜਿਵੇਂ ਪਹਿਲਾਂ ਨੋਟਬੰਦੀ ਕੀਤੀ ਅਸੀਂ ਮੰਜ਼ੂਰ ਕੀਤੀ, ਤਾਲੀਆਂ ਅਤੇ ਥਾਲੀਆਂ ਵਜਾਉਣ ਲਈ ਕਿਹਾ ਉਹ ਵੀ ਅਸੀਂ ਵਜਾਈਆਂ ਪਰ ਮੋਦੀ ਅਣਖ ਮਰ ਚੁੱਕੀ ਹੈ ਉਨ੍ਹਾਂ ਨੂੰ ਦੇਸ਼ ਦੇ ਲੋਕਾਂ ਬਾਰੇ ਆਪਣਾ ਅੜਬ ਸੁਭਾਅ ਛੱਡਕੇ ਨੇਕ ਰਵੱਈਆ ਅਪਣਾਉਣਾ ਚਾਹੀਦਾ ਹੈ। ਬੀਬੀਆਂ ਨੇ ਮੋਦੀ ਨੂੰ ਰੋਸ ਭਰੇ ਸ਼ਬਦਾਂ ‘ਚ ਕਿਹਾ ਕਿ ਅਸੀਂ ਤਾਂ ਹੁਣ ਤੈਨੂੰ ਮੱਛੀ ਵਾਂਗ ਤੜਫਾਵਾਂਗੇ।