
ਜੰਮੂ-ਕਸ਼ਮੀਰ ਦੇ ਕਠੂਆ ਤੋਂ 15 ਕਿਲੋਮੀਟਰ ਦੂਰ ਪਹਾੜੀ ਰਸਤੇ ਤੋਂ ਚੱਲ ਕੇ ਪੱਲੀ ਪਾਲੀ ਮੰਡੀ ਖੇਤਰ ਤੋਂ 4 ਅਤਿਵਾਦੀ ਹਿਮਾਚਲ ਵੱਲ ਵੱਧ ਰਹੇ ਹਨ। ਹਥਿਆਰਾਂ...
ਧਾਰਕਲਾਂ : ਜੰਮੂ-ਕਸ਼ਮੀਰ ਦੇ ਕਠੂਆ ਤੋਂ 15 ਕਿਲੋਮੀਟਰ ਦੂਰ ਪਹਾੜੀ ਰਸਤੇ ਤੋਂ ਚੱਲ ਕੇ ਪੱਲੀ ਪਾਲੀ ਮੰਡੀ ਖੇਤਰ ਤੋਂ 4 ਅਤਿਵਾਦੀ ਹਿਮਾਚਲ ਵੱਲ ਵੱਧ ਰਹੇ ਹਨ। ਹਥਿਆਰਾਂ ਨਾਲ ਲੈਸ ਇਹ ਅਤਿਵਾਦੀ ਫੌਜ ਦੀ ਵਰਦੀ ਵਿਚ ਹਨ ਅਤੇ ਇਹਨਾਂ ਦੀ ਪਿੱਠ ‘ਤੇ ਪਿੱਠੂ ਬੈਗ ਹਨ। ਆਈ.ਜੀ ਸੀ.ਆਰ.ਪੀ.ਐਫ. ਜੰਮੂ ਏ.ਵੀ. ਚੌਹਾਨ ਨੇ ਹਿਮਾਚਲ ਪੁਲਿਸ ਨੂੰ ਇਸ ਬਾਰੇ ਵਿੱਚ ਅਲਰਟ ਕਰ ਦਿੱਤਾ ਹੈ।
Militant
ਆਈ.ਜੀ. ਦੇ ਅਨੁਸਾਰ ਚਾਰੇ ਅਤਿਵਾਦੀ ਵੀਰਵਾਰ ਸਵੇਰੇ 5 ਵਜੇ ਰਾਵੀ ਨਦੀ ਨੂੰ ਪਾਰ ਕਰ ਧਾਰ ਖੇਤਰ ਦੇ ਜੰਗਲਾਂ ਵਿਚੋਂ ਹੁੰਦੇ ਹੋਏ ਹਿਮਾਚਲ ਦੀ ਸਰਹੱਦ ਵੱਲ ਵਧੇ ਹਨ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਚਾਰੇ ਦਹਿਸ਼ਤਗਰਦ ਰਾਵੀ ਨਦੀ ਨੂੰ ਪਾਰ ਕਰਨ ਤੋਂ ਬਾਅਦ ਜੰਮੂ ਦੇ ਜੰਗਲ ਦੇ ਵੱਲ ਨਹੀਂ ਗਏ, ਸਗੋਂ ਰਾਵੀ ਨਦੀ ਦੇ ਕੰਡੇ ਨੂੰ ਧਾਰ ਦੇ ਜੰਗਲਾਂ ਵਿਚੋਂ ਹੁੰਦੇ ਹੋਏ ਹਿਮਾਚਲ ਵੱਲ ਵਧੇ ਹਨ।