ਪਤੰਜਲੀ ਵਲੋਂ ਲਾਂਚ ‘ਕੋਰੋਨਿਲ’ ਨਹੀਂ ਹੈ ਡਬਲਯੂ.ਐਚ.ਓ. ਤੋਂ ਸਰਟੀਫ਼ਾਈਡ
Published : Feb 22, 2021, 10:13 pm IST
Updated : Feb 22, 2021, 10:13 pm IST
SHARE ARTICLE
Coronil medicine
Coronil medicine

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸਿਹਤ ਮੰਤਰੀ ਤੋਂ ਮੰਗਿਆ ਸਪੱਸ਼ਟੀਕਰਨ

ਨਵੀਂ ਦਿੱਲੀ : ਪਤੰਜਲੀ ਦੀ ਕੋਰੋਨਿਲ ਟੈਬਲੇਟ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਪ੍ਰਮਾਣ ਪੱਤਰ ਮਿਲਣ ਦੀ ਗੱਲ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸੋਮਵਾਰ ਨੂੰ ਸਰਾਸਰ ਝੂਠ ਕਰਾਰ ਦਿੰਦੇ ਹੋਏ ਕਿ ਹੈਰਾਨੀ ਪ੍ਰਗਟ ਕੀਤੀ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਤੋਂ ਇਸ ਬਾਬਤ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ। ਪਤੰਜਲੀ ਦਾ ਦਾਅਵਾ ਹੈ ਕਿ ਕੋਰੋਨਿਲ ਦਵਾਈ ਕੋਵਿਡ-19 ਨੂੰ ਠੀਕ ਕਰ ਸਕਦੀ ਹੈ ਅਤੇ ਸਬੂਤਾਂ ਦੇ ਆਧਾਰ ’ਤੇ ਇਸ ਦੀ ਪੁਸ਼ਟੀ ਕੀਤੀ ਹੈ। ਡਬਲਯੂ.ਐਚ.ਓ. ਨੇ ਸਪੱਸ਼ਟ ਕੀਤਾ ਹੈ ਕਿ ਉਸ ਨੇ ਕਿਸੇ ਵੀ ਰਵਾਇਤੀ ਦਵਾਈ ਨੂੰ ਕੋਵਿਡ-19 ਦੇ ਇਲਾਜ ਦੇ ਤੌਰ ’ਤੇ ਪ੍ਰਮਾਣਿਤ ਨਹੀਂ ਕੀਤਾ ਹੈ।

Baba RamdevBaba Ramdev

ਯੋਗ ਗੁਰੂ ਰਾਮਦੇਵ ਤੇ ਪਤੰਜਲੀ ਆਯੁਰਵੈਦ ਨੇ 19 ਫ਼ਰਵਰੀ ਨੂੰ ਕਿਹਾ ਸੀ ਕਿ ਡਬਲਯੂ.ਐਚ.ਓ. ਦੀ ਸਰਟੀਫਿਕੇਸ਼ਨ ਯੋਜਨਾ ਤਹਿਤ ਕੋਰੋਨਿਲ ਟੈਬਲੇਟ ਨੂੰ ਆਯੁਸ਼ ਮੰਤਰਾਲਾ ਵਲੋਂ ਕੋਵਿਡ-19 ਦੇ ਇਲਾਜ ਵਿਚ ਸਹਾਇਕ ਦਵਾਈ ਦੇ ਤੌਰ ’ਤੇ ਪ੍ਰਮਾਣ ਪੱਤਰ ਮਿਲਆ ਹੈ।

Baba RamdevBaba Ramdev

ਹਾਲਾਂਕਿ, ਪਤੰਜਲੀ ਦੇ ਪ੍ਰਬੰਧ ਨਿਰਦੇਸ਼ਕ ਆਚਾਰਿਆ ਬਾਲਕਿ੍ਰਸ਼ਨ ਨੇ ਬਾਅਦ ਵਿਚ ਟਵੀਟ ਕਰ ਕੇ ਸਫ਼ਾਈ ਦਿਤੀ ਸੀ ਅਤੇ ਕਿਹਾ ਸੀ ਕਿ ਅਸੀਂ ਇਹ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਕੋਰੋਨਿਲ ਲਈ ਸਾਡਾ ਡਬਲਯੂ.ਐਚ.ਓ. ਜੀ.ਐਮ.ਜੀ. ਅਨੁਪਾਲਨ ਵਾਲਾ ਸੀ.ਓ.ਪੀ.ਪੀ. ਪ੍ਰਮਾਣ ਪੱਤਰ ਡੀ.ਜੀ.ਸੀ.ਆਈ., ਭਾਰਤ ਸਰਕਾਰ ਵਲੋਂ ਜਾਰੀ ਕੀਤਾ ਗਿਆ। ਇਹ ਸਪੱਸ਼ਟ ਹੈ ਕਿ ਡਬਲਯੂ.ਐਚ.ਓ. ਕਿਸੇ ਦਵਾਈ ਨੂੰ ਮਨਜ਼ੂਰੀ ਨਹੀਂ ਦਿੰਦਾ। ਡਬਲਯੂ.ਐਚ.ਚ. ਵਿਸ਼ਵ ਵਿਚ ਸਾਰਿਆਂ ਲਈ ਚੰਗੇ ਭਵਿੱਖ ਬਣਾਉਣ ਲਈ ਕੰਮ ਕਰਦਾ ਹੈ। ਸੋਮਵਾਰ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ, ‘ਦੇਸ਼ ਦਾ ਸਿਹਤ ਮੰਤਰੀ ਹੋਣ ਦੇ ਨਾਤੇ, ਪੂਰੇ ਦੇਸ਼ ਦੇ ਲੋਕਾਂ ਲਈ ਝੂਠ ’ਤੇ ਆਧਾਰਤ ਅਵਿਗਿਆਨਕ ਉਤਪਾਦ ਨੂੰ ਜਾਰੀ ਕਰਨਾ ਕਿੰਨਾ ਨਿਆਂ ਸੰਗਤ ਹੈ। ਕੀ ਤੁਸੀਂ ਇਸ ਕੋਰੋਨਾ ਰੋਕੋ ਉਤਪਾਦ ਦੇ ਤਥਾਕਥਿਤ ਕਲੀਨੀਕਲ ਟਰਾਇਲ ਦੀ ਮਿਆਦ ਦੱਸ ਸਕਦੇ ਹੋ? 

Ramdev releases medicine for COVID19 by PatanjaliRamdev releases medicine for COVID19 by Patanjali

ਆਈ.ਐਮ.ਏ. ਨੇ ਕਿਹਾ ਕਿ ਦੇਸ਼ ਮੰਤਰੀ ਤੋਂ ਸਪੱਸ਼ਟੀਕਰਨ ਚਾਹੁੰਦਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ, ਰਾਸ਼ਟਰੀ ਮੈਡੀਕਲ ਕਮਿਸ਼ਨ ਨੂੰ ਖ਼ੁਦ ਨੋਟਿਸ ਲੈਣ ਲਈ ਵੀ ਪੱਤਰ ਲਿਖੇਗਾ। ਇਹ ਭਾਰਤੀ ਮੈਡੀਕਲ ਪਰਿਸ਼ਦ ਦੇ ਨਿਯਮਾਂ ਦੀ ਉਲੰਘਣਾ ਹੈ। ਆਈ.ਐਮ.ਏ. ਨੇ ਕਿਹਾ ਕਿ ਡਬਲਯੂ.ਐਚ.ਓ. ਤੋਂ ਪ੍ਰਮਾਣਿਤ ਦੀ ਸਰਾਸਰ ਝੂਠੀ ਗੱਲ ’ਤੇ ਧਿਆਨ ਕਰ ਕੇ ਇੰਡੀਅਨ ਮੈਡੀਕਲ ਅਸੋਸੀਏਸ਼ਨ ਹੈਰਾਨ ਹੈ। ਜ਼ਿਕਰਯੋਗ ਹੈ ਕਿ ਹਰਿਦੁਆਰ ਸਥਿਤ ਪਤੰਜਲੀ ਆਯੁਰਵੈਦ ਨੇ ਕੋਵਿਡ-19 ਦੇ ਇਲਾਜ ਲਈ ਕੋਰੋਨਿਲ ਦੇ ਪ੍ਰਭਾਵਕਾਰੀ ਹੋਣ ਦੇ ਸਬੰਧ ਵਿਚ ਪੱਤਰ ਜਾਰੀ ਕਰਨ ਦਾ ਦਾਅਵਾ ਵੀ ਕੀਤਾ ਸੀ।   

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement