
ਸ਼ੈਲੀ ਨੇ ਪੀਐਚਡੀ ਤੱਕ ਦੀ ਪੜ੍ਹਾਈ ਕੀਤੀ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀ ਆਗੂ ਸ਼ੈਲੀ ਓਬਰਾਏ ਦਿੱਲੀ 'ਚ 'ਆਪ' ਦੀ ਪਹਿਲੀ ਮੇਅਰ ਬਣ ਗਈ ਹੈ। 39 ਸਾਲਾ ਸ਼ੈਲੀ 2022 ਪਹਿਲੀ ਵਾਰ ਕੌਂਸਲਰ ਚੁਣੀ ਗਈ ਹੈ। ਦਿੱਲੀ ਨਗਰ ਨਿਗਮ ਚੋਣਾਂ 'ਚ 'ਆਪ' ਦੀ ਜਿੱਤ ਤੋਂ ਬਾਅਦ ਦੇ ਮੇਅਰ ਦੇ ਅਹੁਦੇ ਨੂੰ ਲੈ ਕੇ ਕਾਫੀ ਸਸਪੈਂਸ ਬਣਿਆ ਹੋਇਆ ਸੀ। ਸ਼ੈਲੀ ਓਬਰਾਏ ਦੇ ਪਿਤਾ ਦਾ ਨਾਂ ਸਤੀਸ਼ ਕੁਮਾਰ ਓਬਰਾਏ ਹੈ। ਸ਼ੈਲੀ ਦੀ ਇਕ ਭੈਣ ਅਤੇ ਇਕ ਭਰਾ ਵੀ ਹੈ। ਸ਼ੈਲੀ ਓਬਰਾਏ 2013 ਵਿਚ ਇਕ ਵਰਕਰ ਵਜੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ। 2020 ਤੱਕ ਉਹ ਪਾਰਟੀ ਦੇ ਮਹਿਲਾ ਮੋਰਚਾ ਦੀ ਉਪ-ਪ੍ਰਧਾਨ ਸੀ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਜ਼ਮੀਨ ਐਕਵਾਇਰ ਕਰਨ ਦੌਰਾਨ 55 ਲੱਖ ਰੁਪਏ ਦੇ ਗਬਨ ਦੇ ਮਾਮਲੇ 'ਚ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਨੂੰ ਕੀਤਾ ਗ੍ਰਿਫਤਾਰ
ਸ਼ੈਲੀ ਓਬਰਾਏ ਪਟੇਲ ਨਗਰ ਵਿਧਾਨ ਸਭਾ ਦੇ ਵਾਰਡ ਨੰਬਰ 86 ਤੋਂ ਕੌਂਸਲਰ ਦੀ ਚੋਣ ਜਿੱਤ ਕੇ ਐਮ.ਸੀ.ਡੀ ਵਿਚ ਪਹੁੰਚੀ ਹੈ। ਸ਼ੈਲੀ ਇਕ ਬਹੁਤ ਹੀ ਗਤੀਸ਼ੀਲ ਨੌਜਵਾਨ ਆਗੂ ਹੈ। ਸ਼ੈਲੀ ਨੇ ਪੀਐਚਡੀ ਤੱਕ ਦੀ ਪੜ੍ਹਾਈ ਕੀਤੀ ਹੈ। ਸ਼ੈਲੀ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਡੀਯੂ ਵਿਚ ਸਹਾਇਕ ਪ੍ਰੋਫੈਸਰ ਸੀ। ਉਹ ਇੰਡੀਅਨ ਕਾਮਰਸ ਐਸੋਸੀਏਸ਼ਨ ਦੀ ਲਾਈਫਟਾਈਮ ਮੈਂਬਰ ਵੀ ਹੈ। ਉਸ ਨੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ (SoMS), ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (IGNOU) ਤੋਂ ਫਿਲਾਸਫੀ ਵਿਚ ਡਾਕਟਰੇਟ ਦੀ ਪੜ੍ਹਾਈ ਕੀਤੀ ਹੈ। ਇਸ ਦੇ ਨਾਲ ਹੀ ਉਹ ਕਈ ਕਾਨਫਰੰਸਾਂ ਵਿਚ ਐਵਾਰਡ ਵੀ ਪ੍ਰਾਪਤ ਕਰ ਚੁੱਕੇ ਹਨ।
ਇਹ ਵੀ ਪੜ੍ਹੋ : 2 ਸਾਲਾ ਧੀ ਸਣੇ 4 ਬੱਚਿਆਂ ਨੂੰ ਟਰੇਨ ਵਿਚ ਛੱਡ ਕੇ ਪਿਤਾ ਗਾਇਬ
ਸ਼ੈਲੀ ਨੇ MCD ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਦੀਪਾਲੀ ਕਪੂਰ ਨੂੰ 269 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਚੋਣ ਵਿਚ ਜਿੱਥੇ ਸ਼ੈਲੀ ਨੂੰ 9987 ਵੋਟਾਂ ਮਿਲੀਆਂ, ਉੱਥੇ ਹੀ ਉਹਨਾਂ ਦੀ ਨਜ਼ਦੀਕੀ ਵਿਰੋਧੀ ਦੀਪਾਲੀ ਕਪੂਰ ਨੂੰ 9718 ਵੋਟਾਂ ਮਿਲੀਆਂ। ਸ਼ੈਲੀ ਓਬਰਾਏ ਦੀ ਜਿੱਤ ਕਈ ਮਾਇਨਿਆਂ ਤੋਂ ਮਹੱਤਵਪੂਰਨ ਹੈ ਕਿਉਂਕਿ ਉਹਨਾਂ ਨੇ 15 ਸਾਲਾਂ ਤੋਂ ਨਿਗਮ ਦੀ ਸੱਤਾ 'ਤੇ ਕਾਬਜ਼ ਭਾਜਪਾ ਨੂੰ ਬਾਹਰ ਕਰ ਦਿੱਤਾ ਹੈ। ਜਿੱਤ ਤੋਂ ਬਾਅਦ ਸ਼ੈਲੀ ਓਬਰਾਏ ਨੇ ਕਿਹਾ ਕਿ ਮੈਂ ਭਰੋਸਾ ਦਿਵਾਉਂਦੀ ਹਾਂ ਕਿ ਮੈਂ ਇਸ ਸਦਨ ਨੂੰ ਸੰਵਿਧਾਨਕ ਤਰੀਕੇ ਨਾਲ ਚਲਾਵਾਂਗੀ। ਮੈਂ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਸਦਨ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਸਦਨ ਦੇ ਸੁਚਾਰੂ ਕੰਮਕਾਜ ਵਿਚ ਸਹਿਯੋਗ ਕਰੋਗੇ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਦੇ ਦੋਸ਼ ‘ਚ ਕਾਰਜਕਾਰੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਪੰਚਾਇਤ ਸਕੱਤਰ ਮੁਅੱਤਲ
ਦਿੱਲੀ ਨੂੰ 10 ਸਾਲ ਬਾਅਦ ਮਹਿਲਾ ਮੇਅਰ ਮਿਲੀ ਹੈ। ਭਾਜਪਾ ਦੀ ਰਜਨੀ ਅੱਬੀ 2011 ਵਿਚ ਆਖਰੀ ਮਹਿਲਾ ਮੇਅਰ ਸੀ। ਇਸ ਤੋਂ ਬਾਅਦ 2012 ਵਿਚ ਸ਼ੀਲਾ ਦੀਕਸ਼ਿਤ ਸਰਕਾਰ ਵਿਚ ਦਿੱਲੀ ਨਗਰ ਨਿਗਮ ਨੂੰ 3 ਹਿੱਸਿਆਂ ਵਿਚ ਵੰਡ ਦਿੱਤਾ ਗਿਆ। 2022 ਵਿਚ ਇਹ ਹਿੱਸੇ ਦੁਬਾਰਾ ਇਕੱਠੇ ਹੋਏ। ਇਸ ਤੋਂ ਬਾਅਦ ਇਹ ਐਮਸੀਡੀ ਦੀ ਪਹਿਲੀ ਚੋਣ ਸੀ।