2 ਸਾਲਾ ਧੀ ਸਣੇ 4 ਬੱਚਿਆਂ ਨੂੰ ਟਰੇਨ ਵਿਚ ਛੱਡ ਕੇ ਪਿਤਾ ਗਾਇਬ
Published : Feb 22, 2023, 5:19 pm IST
Updated : Feb 22, 2023, 8:33 pm IST
SHARE ARTICLE
Father Missing after leaving 4 children in train
Father Missing after leaving 4 children in train

ਜਲੰਧਰ ਤੋਂ ਚੰਡੀਗੜ੍ਹ ਜਾਣ ਲਈ ਟਰੇਨ ਵਿਚ ਬਿਠਾਏ ਸੀ ਬੱਚੇ


ਲੁਧਿਆਣਾ: ਇਕ ਪਿਤਾ ਆਪਣੇ ਚਾਰ ਬੱਚਿਆਂ ਨੂੰ ਜਲੰਧਰ ਤੋਂ ਰੇਲਗੱਡੀ ਵਿਚ ਬਿਠਾ ਕੇ ਖੁਦ ਗਾਇਬ ਹੋ ਗਿਆ। ਬੱਚਿਆਂ ਨੂੰ ਲਾਵਾਰਸ ਹਾਲਤ 'ਚ ਦੇਖ ਕੇ ਟੀਟੀਈ ਸਮੇਤ ਹੋਰ ਯਾਤਰੀਆਂ ਨੇ ਦੂਜੇ ਡੱਬਿਆਂ 'ਚ ਉਹਨਾਂ ਦੇ ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਬੋਗੀ 'ਚ ਨਹੀਂ ਮਿਲਿਆ। ਜਦੋਂ ਟਰੇਨ ਲੁਧਿਆਣਾ ਪਹੁੰਚੀ ਤਾਂ ਇਹਨਾਂ ਚਾਰਾਂ ਬੱਚਿਆਂ ਨੂੰ ਰੇਲਵੇ ਚਾਈਲਡਲਾਈਨ ਦੇ ਹਵਾਲੇ ਕਰ ਦਿੱਤਾ ਗਿਆ। ਇਹਨਾਂ ਵਿਚ ਇਕ ਲੜਕਾ ਅਤੇ 3 ਲੜਕੀਆਂ ਹਨ। ਇਕ ਲੜਕੀ ਦੀ ਉਮਰ ਸਿਰਫ਼ ਦੋ ਸਾਲ ਹੈ। ਸਾਰੇ ਬੱਚਿਆਂ ਦੀ ਉਮਰ 2 ਸਾਲ, 8 ਸਾਲ (ਲੜਕਾ), 9 ਸਾਲ ਅਤੇ 10 ਸਾਲ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦਾ ਬਿਆਨ : ਧਰਮ ਦਾ ਪ੍ਰਚਾਰ ਕਰਨ ਵਾਲਿਆਂ ਖਿਲਾਫ਼ ਹੀ ਲਗਾ ਰਹੇ 295 ਏ

ਜਾਣਕਾਰੀ ਅਨੁਸਾਰ ਇਹ ਬੱਚੇ ਐਤਵਾਰ ਰਾਤ 7.30 ਵਜੇ ਅੰਮ੍ਰਿਤਸਰ ਚੰਡੀਗੜ੍ਹ ਐਕਸਪ੍ਰੈਸ ਦੀ ਬੋਗੀ ਨੰਬਰ ਅੱਠ ਵਿਚ ਮਿਲੇ ਸਨ। ਇਹਨਾਂ ਕੋਲ ਇਕ ਬੋਰੀ ਵਿਚ ਦੋ ਕੰਬਲ ਅਤੇ ਕੱਪੜੇ ਸਨ। ਦੋ ਸਾਲ ਦੀ ਬੱਚੀ ਆਪਣੀ ਦਸ ਸਾਲ ਦੀ ਭੈਣ ਦੀ ਗੋਦ ਵਿਚ ਸੀ। ਟਰੇਨ 'ਚ ਬੱਚਿਆਂ ਨੂੰ ਲਾਵਾਰਸ ਹਾਲਤ 'ਚ ਦੇਖ ਕੇ ਟੀਟੀਈ ਨੇ ਹੋਰ ਬੋਗੀਆਂ ਵਿਚ ਇਹਨਾਂ ਦੇ ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ।

ਇਹ ਵੀ ਪੜ੍ਹੋ : ਜਾਣ ਕੇ ਖੁਸ਼ੀ ਹੋਈ ਕਿ ਆਖਰਕਾਰ ਉਪ ਰਾਜਪਾਲ ਨੇ ਕਾਨੂੰਨ ਵਿਵਸਥਾ 'ਤੇ ਮੀਟਿੰਗ ਕੀਤੀ: ਅਰਵਿੰਦ ਕੇਜਰੀਵਾਲ

ਜਦੋਂ ਟਰੇਨ ਲੁਧਿਆਣਾ ਪਹੁੰਚੀ ਤਾਂ ਇਹਨਾਂ ਬੱਚਿਆਂ ਨੂੰ ਰੇਲਵੇ ਚਾਈਲਡਲਾਈਨ ਦੇ ਹਵਾਲੇ ਕਰ ਦਿੱਤਾ ਗਿਆ। ਚਾਈਲਡਲਾਈਨ ਦੇ ਕੋਆਰਡੀਨੇਟਰ ਕੁਲਵਿੰਦਰ ਸਿੰਘ ਡਾਂਗੋ ਅਤੇ ਟੀਮ ਦੇ ਮੈਂਬਰ ਸੌਰਵ ਕੋਹਲੀ, ਮਨਵੀਰ ਸਿੰਘ ਅਤੇ ਆਰਤੀ ਨੇ ਬੱਚਿਆਂ ਦੀ ਦੇਖਭਾਲ ਕੀਤੀ। ਜਿਸ ਤੋਂ ਬਾਅਦ ਮਾਮਲਾ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਰੋਮਾਣਾ ਅਤੇ ਮੈਂਬਰ ਐਡਵੋਕੇਟ ਆਦਰਸ਼ ਸ਼ਰਮਾ ਦੇ ਧਿਆਨ ਵਿਚ ਲਿਆਂਦਾ ਗਿਆ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਦੇ ਦੋਸ਼ ‘ਚ ਕਾਰਜਕਾਰੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਪੰਚਾਇਤ ਸਕੱਤਰ ਮੁਅੱਤਲ

ਦੇਰ ਰਾਤ ਬੱਚਿਆਂ ਨੂੰ ਸ਼੍ਰੀ ਬਾਲਾਜੀ ਪ੍ਰੇਮ ਆਸ਼ਰਮ ਅਤੇ ਨਿਖਿਲ ਵਿਦਿਆਲਿਆ ਵਿਚ ਰੱਖਿਆ ਗਿਆ। ਕੁਲਵਿੰਦਰ ਸਿੰਘ ਡਾਂਗੋ ਨੇ ਦੱਸਿਆ ਕਿ ਬੱਚਿਆਂ ਦਾ ਕਹਿਣਾ ਹੈ ਕਿ ਉਹ ਛੱਤੀਸਗੜ੍ਹ ਦੇ ਬਿਲਾਸਪੁਰ ਦੇ ਰਹਿਣ ਵਾਲੇ ਹਨ। ਉਹਨਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ ਅਤੇ ਪਿਤਾ ਵੱਖ-ਵੱਖ ਸ਼ਹਿਰਾਂ ਵਿਚ ਭੱਠੇ ’ਤੇ ਕੰਮ ਕਰਦੇ ਹਨ । ਐਤਵਾਰ ਰਾਤ ਉਹਨਾਂ ਨੇ ਆਪਣੇ ਪਿਤਾ ਨਾਲ ਚੰਡੀਗੜ੍ਹ ਨੇੜੇ ਮਨਸਾ ਦੇਵੀ ਜਾਣਾ ਸੀ। ਜਲੰਧਰ ਸਟੇਸ਼ਨ 'ਤੇ ਪਿਤਾ ਨੇ ਚਾਰਾਂ ਨੂੰ ਉਹਨਾਂ ਦੇ ਸਾਮਾਨ ਸਮੇਤ ਟਰੇਨ 'ਚ ਬਿਠਾਇਆ ਅਤੇ ਕਿਹਾ ਕਿ ਉਹ ਵੀ ਟਰੇਨ 'ਚ ਚੜ੍ਹ ਜਾਣਗੇ।

Tags: father, children

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement