ਕੋਰੋਨਾ ਵਾਇਰਸ: ਪਿਛਲੇ 48 ਘੰਟਿਆਂ ਵਿਚ ਦੁਗਣੇ ਹੋਏ ਮਰੀਜ਼, ਅੰਕੜਿਆਂ ਵਿਚ ਦੇਖੋ ਭਾਰਤ ਦਾ ਹਾਲ
Published : Mar 22, 2020, 2:30 pm IST
Updated : Mar 22, 2020, 2:30 pm IST
SHARE ARTICLE
coronavirus cases in india in last 48 hours
coronavirus cases in india in last 48 hours

ਹੁਣ ਤਕ ਦੇਸ਼ ਵਿਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਕੜਿਆਂ ਮੁਤਾਬਕ...

ਨਵੀਂ ਦਿੱਲੀ: ਕੋਰੋਨਾ ਵਾਇਰਸ ਤੇ ਲਗਾਮ ਕੱਸਣ ਲਈ ਜਨਤਾ ਕਰਫਿਊ ਦੇ ਦਿਨ ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 341 ਹੋ ਗਈ ਹੈ। ਇਕ ਦਿਨ ਪਹਿਲਾਂ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 315 ਸੀ। ਪਿਛਲੇ 24 ਘੰਟਿਆਂ ਵਿਚ ਨਵੇਂ ਮਾਮਲੇ ਸਾਹਮਣੇ ਆਏ ਹਨ। ਭਾਰਤ ਵਿਚ ਇਕ ਦਿਨ ਦੇ ਅੰਦਰ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 50 ਨਵੇਂ ਮਾਮਲੇ ਸਾਹਮਣੇ ਆਏ ਸਨ ਜਦਕਿ ਵੀਰਵਾਰ ਨੂੰ ਇਹ ਅੰਕੜਾ 19 ਸੀ।

PhotoPhoto

ਹੁਣ ਤਕ ਦੇਸ਼ ਵਿਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਕੜਿਆਂ ਮੁਤਾਬਕ ਭਾਰਤ ਵਿਚ ਹੁਣ ਤਕ 23 ਵਿਅਕਤੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਤੋਂ ਬਾਅਦ ਠੀਕ ਹੋਏ ਹਨ। ਜੇ ਯੂਰੋਪੀਏ ਦੇਸ਼ ਇਟਲੀ, ਸਪੇਨ ਅਤੇ ਜਰਮਨੀ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਭਾਰਤ ਹੁਣ ਖਰਤਨਾਕ ਸਟੇਜ ਤੇ ਪਹੁੰਚ ਗਿਆ ਹੈ। ਅਜਿਹੇ ਵਿਚ ਇੱਥੇ ਅਗਲੇ ਦੋ ਹਫ਼ਤੇ ਬਹੁਤ ਅਹਿਮ ਹਨ।

Who recommends on coronavirus samplingCoronavirus sampling

ਦਸ ਦਈਏ ਕਿ ਇਕ ਚਾਰਟ ਪੇਸ਼ ਕੀਤਾ ਗਿਆ ਹੈ ਜਿਸ ਵਿਚ ਸੌ ਅੰਕੜਿਆਂ ਤੋਂ ਬਾਅਦ ਇਸ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ। ਜਿੱਥੇ-ਜਿੱਥੇ ਸੌ ਦੀ ਗਿਣਤੀ ਪਾਰ ਕਰਨ ਤੋਂ ਬਾਅਦ ਇਹ ਤੇਜ਼ੀ ਨਾਲ ਅੱਗੇ ਵਧਿਆ ਹੈ ਉਹ ਦੇਸ਼ ਹਨ ਦੱਖਣ ਕੋਰੀਆ, ਇਟਲੀ, ਸਪੇਨ, ਜਰਮਨੀ ਅਤੇ ਅਮਰੀਕਾ। ਇਹਨਾਂ ਅੰਕੜਿਆਂ ਤੋਂ ਇਹ ਵੀ ਸਾਫ਼ ਹੈ ਕਿ ਚੀਨ ਅਤੇ ਦੱਖਣ ਕੋਰੀਆ ਦੀ ਸਰਕਾਰ ਨੇ ਲੋਕਾਂ ਨੂੰ ਵੱਖ-ਵੱਖ ਕਰ ਦਿੱਤਾ ਅਤੇ ਅੰਕੜਿਆਂ ਵਿਚ ਵੀ ਕਮੀ ਆਉਣ ਲੱਗੀ ਹੈ।

Corona Virus Test Corona Virus Test

ਜਦਕਿ ਇਟਲੀ, ਇਰਾਨ ਅਤੇ ਅਮਰੀਕਾ ਨੂੰ ਹੁਣ ਤਕ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਰੋਕਣ ਲਈ ਕੋਈ ਮਦਦ ਨਹੀਂ ਮਿਲੀ। ਦੁਨੀਆਭਰ ਵਿਚ ਇਸ ਵਾਇਰਸ ਨਾਲ ਹੁਣ ਤਕ 11 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। 2 ਲੱਖ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ ਜਿਸ ਵਿਚ ਜ਼ਿਆਦਾਤਰ ਲੋਕ ਯੂਰੋਪ ਵਿਚ ਹਨ। 90 ਹਜ਼ਾਰ ਲੋਕ ਹੁਣ ਤਕ ਠੀਕ ਵੀ ਹੋਏ ਹਨ ਜਿਸ ਵਿਚੋਂ 70 ਹਜ਼ਾਰ ਮਰੀਜ਼ ਚੀਨ ਦੇ ਹਨ।

Corona Virus Corona Virus

ਦੁਨੀਆ ਭਰ ਵਿਚ ਲੱਗਭਗ 188 ਦੇਸ਼ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਪ੍ਰਭਾਵਿਤ ਹਨ।  ਇਸ ਜਾਨਲੇਵਾ ਵਾਇਰਸ ਨਾਲ ਹੁਣ ਤੱਕ 13 ਹਜ਼ਾਰ ਤੋਂ ਵਧੇਰੇ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਅਤੇ 3 ਲੱਖ ਤੋਂ ਵਧੇਰੇ ਇਨਫੈਕਟਿਡ ਹਨ। ਦੁਨੀਆ ਭਰ ਦੇ ਵਿਗਿਆਨੀ ਅਤੇ ਸ਼ੋਧਕਰਤਾ ਹੁਣ ਤੱਕ ਇਸ ਮਹਾਮਾਰੀ ਦਾ ਕੋਈ ਇਲਾਜ ਲੱਭ ਨਹੀਂ ਪਾਏ ਹਨ। ਮੌਜੂਦਾ ਸਮੇਂ ਵਿਚ ਦੁਨੀਆ ਦੇ ਜ਼ਿਆਦਾਤਰ ਦੇਸ਼ ਲੌਕਡਾਊਨ ਹੋ ਚੁੱਕੇ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement