ਗਲਾ ਘੁੱਟ ਕੇ ਮਾਰੀ ਦੋ ਮਹੀਨਿਆਂ ਦੀ ਬੱਚੀ, ਓਵਨ 'ਚੋਂ ਮਿਲੀ ਲਾਸ਼
Published : Mar 22, 2022, 8:36 pm IST
Updated : Mar 22, 2022, 8:43 pm IST
SHARE ARTICLE
Two-month-old baby killed, body found in oven
Two-month-old baby killed, body found in oven

ਕੁੜੀ ਹੋਣ ਤੋਂ ਪ੍ਰੇਸ਼ਾਨ ਮਾਂ ਨੇ ਕੀਤਾ ਭਿਆਨਕ ਕਾਰਾ

ਨਵੀਂ ਦਿੱਲੀ : ਕੋਈ ਮਾਂ ਵੀ ਬੇਰਹਿਮ ਹੋ ਸਕਦੀ ਹੈ!, ਇਸ ਦੀ ਉਦਾਹਰਣ ਰਾਜਧਾਨੀ ਦੇ ਚਿਰਾਗ ਦਿੱਲੀ ਇਲਾਕੇ 'ਚ ਦੇਖਣ ਨੂੰ ਮਿਲੀ ਜਿੱਥੇ 2 ਮਹੀਨੇ ਦੀ ਅਨੰਨਿਆ ਨੂੰ ਉਸ ਦੀ ਹੀ ਮਾਂ ਨੇ ਗਲਾ ਘੁੱਟ ਕੇ ਮਾਰ ਦਿਤਾ। ਅਨੰਨਿਆ ਦਾ ਕਸੂਰ ਸਿਰਫ਼ ਇਹ ਸੀ ਕਿ ਉਹ ਕੁੜੀ ਸੀ। ਦੋਸ਼ੀ ਮਹਿਲਾ ਡਿੰਪਲ ਕੌਸ਼ਿਕ ਇਸ ਤੋਂ ਪਰੇਸ਼ਾਨ ਸੀ। ਇਸ ਲਈ ਉਸ ਨੇ ਆਪਣੀ ਧੀ ਨੂੰ ਮਾਰਨ ਦਾ ਫ਼ੈਸਲਾ ਕੀਤਾ ਅਤੇ ਉਸਦੀ ਲਾਸ਼ ਨੂੰ ਮਾਈਕ੍ਰੋਵੇਵ ਵਿੱਚ ਲੁਕੋ ਦਿੱਤਾ। ਗੁਆਂਢੀਆਂ ਅਤੇ ਸੱਸ ਦੀ ਸ਼ਿਕਾਇਤ 'ਤੇ ਪੁਲਿਸ ਨੇ ਜਾਂਚ ਕੀਤੀ ਤਾਂ ਅਨੰਨਿਆ ਦੀ ਲਾਸ਼ ਮਿਲੀ।

Two-month-old baby killed, body found in ovenTwo-month-old baby killed, body found in oven

ਡਿਪਟੀ ਕਮਿਸ਼ਨਰ ਬੇਨੀਤਾ ਮੇਰੀ ਜੈਕਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਦੁਪਹਿਰ ਕਰੀਬ 3.15 ਵਜੇ ਮਾਮਲੇ ਦੀ ਜਾਣਕਾਰੀ ਮਿਲੀ। ਇਸ ਮਗਰੋਂ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤ 'ਚ ਪੁਲਿਸ ਨੂੰ ਮਾਂ ਡਿੰਪਲ 'ਤੇ ਕਤਲ ਦਾ ਸ਼ੱਕ ਸੀ। ਸਖ਼ਤੀ ਨਾਲ ਪੁੱਛਗਿੱਛ ਤੋਂ ਬਾਅਦ ਔਰਤ ਨੇ ਆਪਣਾ ਗੁਨਾਹ ਕਬੂਲ ਕਰ ਲਿਆ।

ਦਰਅਸਲ ਡਿੰਪਲ ਲੜਕੀ ਪੈਦਾ ਹੋਣ ਤੋਂ ਪਰੇਸ਼ਾਨ ਸੀ। ਇਸ ਗੱਲ ਨੂੰ ਲੈ ਕੇ ਉਸ ਦਾ ਆਪਣੇ ਪਤੀ ਨਾਲ ਕਈ ਵਾਰ ਝਗੜਾ ਹੋ ਚੁੱਕਾ ਸੀ। ਅਨੰਨਿਆ ਤੋਂ ਇਲਾਵਾ ਇਸ ਜੋੜੇ ਦਾ 4 ਸਾਲ ਦਾ ਬੇਟਾ ਵੀ ਹੈ। ਲੜਕੀ ਦੀ ਮੌਤ ਤੋਂ ਬਾਅਦ ਔਰਤ ਨੇ ਖੁਦ ਨੂੰ ਕਮਰੇ 'ਚ ਬੰਦ ਕਰ ਲਿਆ ਸੀ। ਇਹ ਘਟਨਾ ਪਿਤਾ ਦੀ ਗ਼ੈਰ-ਮੌਜੂਦਗੀ 'ਚ ਵਾਪਰੀ।

Two-month-old baby killed, body found in ovenTwo-month-old baby killed, body found in oven

ਜਾਣਕਾਰੀ ਅਨੁਸਾਰ ਸੋਮਵਾਰ ਨੂੰ ਲੜਕੀ ਦੇ ਪਿਤਾ ਆਪਣੇ ਡਿਪਾਰਟਮੈਂਟਲ ਸਟੋਰ 'ਤੇ ਸਨ। ਡਿੰਪਲ ਅਤੇ ਲੜਕੀ ਤੋਂ ਇਲਾਵਾ ਘਰ ਵਿੱਚ ਹੋਰ ਕੋਈ ਨਹੀਂ ਸੀ। ਉਸੇ ਸਮੇਂ ਮੌਕਾ ਪਾ ਕੇ ਡਿੰਪਲ ਨੇ ਲੜਕੀ ਦਾ ਗਲਾ ਘੁੱਟ ਲਿਆ। ਇਸ ਤੋਂ ਬਾਅਦ ਉਸ ਨੇ ਬੱਚੀ ਦੀ ਲਾਸ਼ ਨੂੰ ਮਾਈਕ੍ਰੋਵੇਵ 'ਚ ਲੁਕੋ ਦਿਤਾ ਅਤੇ ਦੂਜੇ ਕਮਰੇ 'ਚ ਜਾ ਕੇ ਆਪਣੇ ਬੇਟੇ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।

Two-month-old baby killed, body found in ovenTwo-month-old baby killed, body found in oven

ਗੁਆਂਢੀਆਂ ਦੀ ਸ਼ਿਕਾਇਤ 'ਤੇ ਜਦੋਂ ਪੁਲਿਸ ਉਥੇ ਪਹੁੰਚੀ ਤਾਂ ਡਿੰਪਲ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ ਪੁਲਿਸ ਖਿੜਕੀ ਰਾਹੀਂ ਅੰਦਰ ਪਹੁੰਚੀ ਤਾਂ ਮਾਂ-ਪੁੱਤ ਦੋਵੇਂ ਬੇਹੋਸ਼ ਪਾਏ ਗਏ। ਅਨੰਨਿਆ ਉੱਥੇ ਨਹੀਂ ਸੀ। ਇਸ ਤੋਂ ਬਾਅਦ ਗੁਆਂਢੀਆਂ ਅਤੇ ਲੜਕੀ ਦੀ ਦਾਦੀ ਨੇ ਮਿਲ ਕੇ ਪੂਰੇ ਘਰ ਵਿਚ ਉਸ ਦੀ ਭਾਲ ਕੀਤੀ। ਅਨੰਨਿਆ ਦੀ ਲਾਸ਼ ਦੂਜੀ ਮੰਜ਼ਿਲ 'ਤੇ ਰੱਖੇ ਇੱਕ ਓਵਨ ਦੇ ਅੰਦਰ ਮਿਲੀ। ਫਿਲਹਾਲ ਪੁਲਿਸ ਨੇ ਮ੍ਰਿਤਕ ਅਨੰਨਿਆ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement