
ਦਿੱਲੀ ਪੁਲਿਸ ਨੇ ਚਿਹਰਿਆਂ ਦੀ ਪਛਾਣ ਕਰਨ ਵਾਲੇ ਐਫਆਰਐਸ ਦੀ ਵਰਤੋਂ ਕਰ ਕੇ ਮਹਿਜ਼ ਚਾਰ ਦਿਨ ਦੇ ਅੰਦਰ ਕਰੀਬ ਤਿੰਨ ਹਜ਼ਾਰ ਗੁਮਸ਼ੁਦਾ ਬੱਚਿਆਂ 'ਦੀ ਪਛਾਣ ਕੀਤੀ ਹੈ।
ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਚਿਹਰਿਆਂ ਦੀ ਪਛਾਣ ਕਰਨ ਵਾਲੇ 'ਫੇਸ਼ੀਅਲ ਰਿਕਗਨਿਸ਼ਨ ਸਾਫ਼ਟਵੇਅਰ' (ਐਫਆਰਐਸ) ਦੀ ਵਰਤੋਂ ਕਰ ਕੇ ਮਹਿਜ਼ ਚਾਰ ਦਿਨ ਦੇ ਅੰਦਰ ਕਰੀਬ ਤਿੰਨ ਹਜ਼ਾਰ ਗੁਮਸ਼ੁਦਾ ਬੱਚਿਆਂ 'ਦੀ ਪਛਾਣ ਕੀਤੀ ਹੈ। ਹੁਣ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਪਰਵਾਰਾਂ ਕੋਲ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ। ਦਿੱਲੀ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਪੁਲਿਸ ਨੇ ਇਸ ਸਾਫ਼ਟਵੇਅਰ ਦੀ ਪ੍ਰੀਖਣ ਦੇ ਤੌਰ 'ਤੇ ਵਰਤੋਂ ਕੀਤੀ, ਜਿਸ ਵਿਚ ਇਹ ਨਤੀਜਾ ਸਾਹਮਣੇ ਆਇਆ ਹੈ। Face Recognition Software
ਦਰਅਸਲ ਗ਼ੈਰ ਸਰਕਾਰੀ ਸੰਗਠਨ 'ਬਚਪਨ ਬਚਾਉ ਅੰਦੋਲਨ' ਦੀ ਅਰਜ਼ੀ 'ਤੇ ਹਾਈ ਕੋਰਟ ਨੇ ਬੀਤੇ ਪੰਜ ਅਪ੍ਰੈਲ ਨੂੰ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਅਤੇ ਦਿੱਲੀ ਪੁਲਿਸ ਨੂੰ ਇਸ ਸਾਫ਼ਟਵੇਅਰ ਜ਼ਰੀਏ ਬੱਚਿਆਂ ਦੀ ਪਛਾਣ ਕਰਨ ਦਾ ਨਿਰਦੇਸ਼ ਦਿਤਾ ਸੀ ਅਤੇ ਇਸ 'ਤੇ ਤੁਰਤ ਕਦਮ ਉਠਾਉਣ ਲਈ ਕਿਹਾ ਸੀ। ਅਦਾਲਤ ਦੇ ਆਦੇਸ਼ ਦੇ ਕੁੱਝ ਘੰਟੇ ਅੰਦਰ ਹੀ ਮੰਤਰਾਲਾ ਅਤੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ।
Face Recognition Softwareਮੰਤਰਾਲਾ ਵਲੋਂ 'ਟ੍ਰੈਕ ਚਾਈਲਡ' ਪੋਰਟਲ 'ਤੇ ਉਪਲਬਧ ਸੱਤ ਲੱਖ ਤੋਂ ਜ਼ਿਆਦਾ ਬੱਚਿਆਂ ਦਾ ਡੈਟਾ (ਤਸਵੀਰਾਂ ਦੇ ਨਾਲ) ਉਪਲਬਧ ਕਰਵਾਇਆ ਗਿਆ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਪ੍ਰੀਖਣ ਦੇ ਤੌਰ 'ਤੇ ਇਸ ਸਾਫ਼ਟਵੇਅਰ ਦੀ ਵਰਤੋਂ ਕੀਤੀ। ਮੰਤਰਾਲੇ ਵਲੋਂ ਹਾਈ ਕੋਰਟ ਵਿਚ ਦਿਤੇ ਗਏ ਹਲਫ਼ਨਾਮੇ ਮੁਤਾਬਕ ਦਿੱਲੀ ਪੁਲਿਸ ਨੇ ਵੱਖ-ਵੱਖ ਬਾਲ ਘਰਾਂ ਵਿਚ ਰਹਿਣ ਵਾਲੇ ਕਰੀਬ 45 ਹਜ਼ਾਰ ਬੱਚਿਆਂ 'ਤੇ ਇਸ ਸਾਫ਼ਟਵੇਅਰ ਦੀ ਵਰਤੋਂ ਪ੍ਰੀਖਣ ਦੇ ਤੌਰ 'ਤੇ ਕੀਤੀ। ਜਿਸ ਨਾਲ 6 ਤੋਂ 10 ਅਪ੍ਰੈਲ ਦੇ ਵਿਚਕਾਰ 2930 ਬੱਚਿਆਂ ਦੀ ਪਛਾਣ ਕੀਤੀ ਗਈ। ਦਿੱਲੀ ਪੁਲਿਸ ਨੇ ਦਸਿਆ ਕਿ ਮੰਤਰਾਲੇ ਨੇ ਅੱਗੇ ਵੇਰਵਾ ਤਿਆਰ ਕਰਨ ਲਈ ਐਨਆਈਸੀ (ਨੈਸ਼ਨਲ ਇੰਫਰਾਮੇਸ਼ਨ ਸੈਂਟਰ) ਦੇ ਕੋਲ ਅੰਕੜੇ ਭੇਜੇ ਹਨ।
Face Recognition Software'ਬਚਪਨ ਬਚਾਉ ਅੰਦੋਲਨ' ਨਾਲ ਜੁੜੇ ਭੁਵਨ ਰਿਭੂ ਨੇ ਕਿਹਾ ਕਿ ਅਸੀਂ ਵਾਰ-ਵਾਰ ਕਹਿ ਰਹੇ ਸੀ ਕਿ ਇਸ ਸਾਫ਼ਟਵੇਅਰ ਦੀ ਵਰਤੋਂ ਕਰ ਕੇ ਬੱਚਿਆਂ ਦੀ ਪਛਾਣ ਸਥਾਪਿਤ ਕੀਤੀ ਜਾਵੇ ਪਰ ਮੰਤਰਾਲਾ ਇਸ ਦੇ ਲਈ ਆਨਾਕਾਨੀ ਕਰ ਰਿਹਾ ਸੀ। ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਇਸ ਸਾਫ਼ਟਵੇਅਰ ਦੀ ਵਰਤੋਂ ਕੀਤੀ ਗਈ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਅਗਲੀ ਸੁਣਵਾਈ 'ਤੇ ਅਸੀਂ ਅਦਾਲਤ ਨੂੰ ਬੇਨਤੀ ਕਰਾਂਗੇ ਕਿ ਗੁਮਸ਼ੁਦਾ ਬੱਚਿਆਂ ਦੇ ਵੇਰਵੇ ਨੂੰ ਜਨਤਕ ਕਰਨ ਅਤੇ ਐਨਜੀਟੀ ਦੀ ਤਰਜ਼ 'ਤੇ ਰਾਸ਼ਟਰੀ ਬਾਲ ਬੋਰਡ ਬਣਾਉਣ ਦਾ ਆਦੇਸ਼ ਦਿਤਾ ਜਾਵੇ।
ਕਿਵੇਂ ਕੰਮ ਕਰਦੈ ਸਾਫ਼ਟਵੇਅਰ?
ਰਿਕਗਨਿਸ਼ਨ ਸਾਫ਼ਟਵੇਅਰ' (ਐਫਆਰਐਸ) ਕਿਸੇ ਵੀ ਬੱਚੇ ਦੇ ਚਿਹਰੇ ਦੀ ਬਣਾਵਟ ਦਾ ਵੇਰਵਾ ਸਟੋਰ ਕਰਦਾ ਹੈ ਅਤੇ 'ਟ੍ਰੈਕ ਚਾਈਲਡ' ਪੋਰਟਲ 'ਤੇ ਉਪਲਬਧ ਤਸਵੀਰ ਅਤੇ ਡੈਟਾ ਨਾਲ ਮਿਲਾਨ ਕਰਦਾ ਹੈ। ਇਸ ਨਾਲ ਬੱਚੇ ਦੀ ਪਛਾਣ ਤੁਰਤ ਪਤਾ ਚੱਲ ਜਾਂਦੀ ਹੈ।