
ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਇਹ ਵਿਰੋਧ ਨਹੀਂ ਸਾਜ਼ਿਸ਼ ਦਾ ਹਿੱਸਾ
ਸਤਨਾ: ਮੱਧ ਪ੍ਰਦੇਸ਼ ਦੇ ਸਤਨਾ ਲੋਕਸਭਾ ਹਲਕੇ ਤੋਂ 3 ਵਾਰ ਸਾਂਸਦ ਅਤੇ ਚੌਥੀ ਵਾਰ ਭਾਜਪਾ ਦੇ ਉਮੀਦਵਾਰ ਗਣੇਸ਼ ਸਿੰਘ ਸੋਮਵਾਰ ਨੂੰ ਲੋਕਾਂ ’ਚ ਵਿਚਰਨ ਲਈ ਪਹੁੰਚੇ, ਜਿਸ ਦੌਰਾਨ ਗਣੇਸ਼ ਸਿੰਘ ਨੂੰ ਨੌਜਵਾਨਾਂ ਨੇ ਨਾਗੌਦ ਦੇ ਬੜਖੇਰ ਪਿੰਡ ਵਿਚ ਵੜਨ ਨਹੀਂ ਦਿਤਾ।
MP's Satna Village
ਦੱਸਿਆ ਜਾ ਰਿਹਾ ਹੈ ਕਿ ਚੋਣ ਪ੍ਰਚਾਰ ਦੇ ਲਈ ਜਦੋਂ ਗਣੇਸ਼ ਸਿੰਘ ਨਾਗੌਦ ਵਿਧਾਨਸਭਾ ਦੇ ਬੜਖੇਰ ਪਿੰਡ ਪਹੁੰਚੇ ਤਾਂ ਉੱਥੇ ਦਰਜਨ ਦੇ ਕਰੀਬ ਨੌਜਵਾਨਾਂ ਨੇ ਸਾਂਸਦ ਦੀ ਗੱਡੀ ਪਿੰਡ ਦੇ ਬਾਹਰ ਦੀ ਰੋਕ ਦਿਤੀ ਤੇ ਗਣੇਸ਼ ਸਿੰਘ ਵਾਪਸ ਜਾਓ ਦੇ ਨਾਅਰੇ ਲਗਾਉਣ ਲੱਗੇ।
MP's Satna Village
ਉੱਥੇ ਹੀ ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਇਹ ਵਿਰੋਧ ਨਹੀਂ ਸਾਜ਼ਿਸ਼ ਦਾ ਹਿੱਸਾ ਹੈ। ਇਸ ਬਾਰੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਰੇਂਦਰ ਤ੍ਰਿਪਾਠੀ ਨੇ ਕਿਹਾ ਕਿ ਵੀਡੀਓ ਵੇਖਣ ਕੇ ਸਾਫ਼ ਪਤਾ ਲੱਗਦਾ ਹੈ ਕਿ ਇਹ ਕੋਈ ਪਿੰਡ ਵਾਲਿਆਂ ਦਾ ਵਿਰੋਧ ਨਹੀਂ ਹੈ।
MP's Satna Village
ਪਿੰਡ ਵਿਚ ਲਗਭੱਗ 12 ਸੌ ਲੋਕ ਰਹਿੰਦੇ ਹਨ ਜੇਕਰ ਉਨ੍ਹਾਂ ਦਾ ਵਿਰੋਧ ਹੁੰਦਾ ਤਾਂ ਘੱਟ ਤੋਂ ਘੱਟ 3-4 ਸੌ ਲੋਕ ਵਿਰੋਧ ਕਰਦੇ। ਸਿਰਫ਼ 7-8 ਨੌਜਵਾਨ ਹੀ ਵਿਰੋਧ ਕਿਉਂ ਕਰਨ ਆਏ ਹਨ, ਇਹ ਕਿਸੇ ਦੀ ਸਾਜ਼ਿਸ਼ ਦਾ ਹਿੱਸਾ ਹੈ।
MP's Satna Village
ਦੱਸ ਦਈਏ ਕਿ ਭਾਜਪਾ ਉਮੀਦਵਾਰ ਗਣੇਸ਼ ਸਿੰਘ ਵਿਰੁਧ ਇਸ ਵਾਰ ਕਾਂਗਰਸ ਤੋਂ ਰਾਜਰਾਮ ਤ੍ਰਿਪਾਠੀ ਚੋਣ ਮੈਦਾਨ ਵਿਚ ਉਤਰੇ ਹਨ। ਦੋਵਾਂ ਉਮੀਦਵਾਰਾਂ ਦੇ ਵਿਚ ਜ਼ਬਰਦਸਤ ਮੁਕਾਬਲਾ ਦੱਸਿਆ ਜਾ ਰਿਹਾ ਹੈ।