ਵਿਸ਼ਵਾਸ ਦਾ ਮੋਦੀ ’ਤੇ ਅਵਿਸ਼ਵਾਸ
Published : Apr 22, 2019, 5:41 pm IST
Updated : Apr 22, 2019, 5:54 pm IST
SHARE ARTICLE
Kumar Vishwas tweet about comparison study of Modi vs Manmohan
Kumar Vishwas tweet about comparison study of Modi vs Manmohan

ਕੁਮਾਰ ਵਿਸ਼ਵਾਸ ਨੇ ਮਾਪਿਆ ਮਨਮੋਹਨ ਅਤੇ ਮੋਦੀ ਦਾ ਕਾਰਜਕਾਲ

ਨਵੀਂ ਦਿੱਲੀ: ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੌਜੂਦਾ ਮੋਦੀ ਸਰਕਾਰ ਅਤੇ ਸਾਬਕਾ ਮਨਮੋਹਨ ਸਰਕਾਰ ਦੇ ਕੰਮਾਂ ਦਾ ਤੁਲਨਾਤਮਕ ਅਧਿਐਨ ਕੀਤਾ ਜਾ ਰਿਹਾ ਹੈ। ਇਸ ਮੌਕੇ ’ਤੇ ਸਰਕਾਰ ਦੇ ਫੈਸਲਿਆਂ ਤੋਂ ਇਲਾਵਾ ਪ੍ਰਧਾਨ ਮੰਤਰੀਆਂ ਦੇ ਕੰਮਾਂ ਦੀ ਵੀ ਚਰਚਾ ਹੋ ਰਹੀ ਹੈ। ਭਾਰਤੀ ਜਨਤਾ ਪਾਰਟੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਦੇ ਕੰਮ ਕਾਜਾਂ ’ਤੇ ਸਵਾਲ ਜਵਾਬ ਕਰਦੀ ਰਹੀ ਹੈ। ਸੱਤਾ ਵਿਚ ਅਕਸਰ ਅਜਿਹੇ ਸਿਲਸਿਲੇ ਚਲਦੇ ਹੀ ਰਹਿੰਦੇ ਹਨ।

ManMohan sighFormer PM Manmohan Singh

ਜਦਕਿ ਕਾਂਗਰਸ ਇਹਨਾਂ ਦਿਨਾਂ ਵਿਚ ਬੀਜੇਪੀ ’ਤੇ ਪ੍ਰੈਸ ਦੇ ਸਵਾਲਾਂ ਦਾ ਸਾਹਮਣਾ ਨਾ ਕਰਨ ਦਾ ਅਰੋਪ ਲਗਾ ਰਹੀ ਹੈ। ਕੁਮਾਰ ਵਿਸ਼ਵਾਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਦੀ ਨਿਜੀ ਜਾਣਕਾਰੀ ਅਸੀਂ ਹਜ਼ਾਰ ਵਾਰ ਸੁਣੀ ਹੈ। ਜੇਕਰ ਸਾਡੀ ਵੀ ਅਵਾਜ਼ ਸੁਣ ਲੈਂਦੇ ਤਾਂ ਵਧੀਆ ਹੁੰਦਾ। ਕੁਮਾਰ ਵਿਸ਼ਵਾਸ ਦੇ ਟਵੀਟ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੁਕਾਬਲੇ ਪੀਐਮ ਮੋਦੀ ਮੀਡੀਆ ਦੇ ਸਵਾਲਾਂ ਤੋਂ ਬਚਦੇ ਨਜ਼ਰ ਆ ਰਹੇ ਹਨ।

TweetTweet by Kumar Vishwas

ਅਪਣੇ ਕਾਰਜਕਾਲ ਵਿਚ ਮਨਮੋਹਨ ਸਿੰਘ ਨੇ ਦੋ ਵਾਰ ਪ੍ਰੈਸ ਕਾਨਫਰੈਂਸ ਵਿਚ ਹਿੱਸਾ ਲਿਆ ਸੀ ਪਰ ਮੋਦੀ ਇਸ ਤੋਂ ਦੂਰ ਹੀ ਹਨ। ਐਡਿਟਰਜ਼ ਕਾਨਫਰੈਂਸ ਵਿਚ ਸਿੰਘ ਨੇ ਦੋ ਵਾਰ ਸ਼ਿਰਕਤ ਕੀਤੀ ਪਰ ਪੀਐਮ ਮੋਦੀ ਨੇ ਇਕ ਵਾਰ ਵੀ ਨਹੀਂ। ਵਿਦੇਸ਼ੀ ਦੌਰੇ ’ਤੇ ਸਵਾਲ ਜਵਾਬ ਦਾ ਸਾਹਮਣਾ ਕਰਨ ਦੇ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਸਿੰਘ ਅੱਗੇ ਹੀ ਦਿਖਾਈ ਦਿੱਤੇ ਹਨ। ਵਿਦੇਸ਼ੀ ਦੌਰੇ ’ਤੇ ਇੰਟਰਨੈਸ਼ਨਲ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਮਨਮੋਹਨ ਸਿੰਘ ਨੇ 8 ਵਾਰ ਕੀਤਾ ਹੈ ਜਦਕਿ ਪ੍ਰਧਾਨ ਮੰਤਰੀ ਨੇ ਅਜਿਹਾ ਇਕ ਵਾਰ ਵੀ ਨਹੀਂ ਕੀਤਾ।

PM Narendra Modi PM Narendra Modi

ਜੇਕਰ ਗੱਲ ਕੀਤੀ ਜਾਵੇ ਕਿ ਹੋਰਾਂ ਮੌਕਿਆਂ ’ਤੇ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਦੀ ਤਾਂ ਪੀਐਮ ਮੋਦੀ ਨੇ ਅਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਵਿਚ ਇਕ ਵੀ ਮੌਕੇ ’ਤੇ ਪ੍ਰੈਸ ਕਾਨਫਰੈਂਸ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਜਦਕਿ ਮਨਮੋਹਨ ਸਿੰਘ ਨੇ ਅਪਣੇ ਕਾਰਜਕਾਲ ਵਿਚ 3 ਵਾਰ ਪ੍ਰੈਸ ਕਾਨਫਰੈਂਸ ਕੀਤੀ ਸੀ। ਮਨ ਕੀ ਬਾਤ  ਕਰਨ ਦੇ ਮਾਮਲੇ ਵਿਚ ਪੀਐਮ ਮੋਦੀ ਮਨਮੋਹਨ ਸਿੰਘ ਤੋਂ ਕਾਫੀ ਅੱਗੇ ਦਿਖਾਈ ਦਿੱਤੇ ਹਨ।

ਉਹਨਾਂ ਨੇ ਲਗਭਗ 50 ਵਾਰ ਅਜਿਹਾ ਕੀਤਾ ਹੈ ਜਦਕਿ ਮਨਮੋਹਨ ਸਿੰਘ ਨੇ ਇਕ ਵਾਰ ਵੀ ਨਹੀਂ ਕੀਤਾ। ਦਸ ਦਈਏ ਕਿ ਉਹਨਾਂ ਕਾਂਗਰਸ ਬੀਜੇਪੀ ਅਤੇ ਪ੍ਰਧਾਨ ਮੰਤਰੀ ’ਤੇ ਹਮਲਾਵਰ ਰਵੱਈਆ ਅਖ਼ਤਿਆਰ ਕੀਤਾ ਹੋਇਆ ਹੈ। ਇਸ ’ਤੇ ਲਗਾਤਾਰ ਕੇਂਦਰ ਸਰਕਾਰ ’ਤੇ ਮੀਡੀਆ ਦੇ ਸਵਾਲਾਂ ਤੋਂ ਬਚਣ ਦਾ ਅਰੋਪ ਲਗਾਉਂਦੀ ਰਹੀ ਹੈ। ਅਜਿਹੇ ਵਿਚ ਕੁਮਾਰ ਵਿਸ਼ਵਾਸ ਦੇ ਇਸ ਟਵੀਟ ਨੇ ਇਸ ਸਵਾਲ ਨੂੰ ਫਿਰ ਤੋਂ ਹਵਾ ਦੇ ਦਿੱਤੀ ਹੈ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement