ਕੋਰੋਨਾ ਜੰਗ ਵਿਚ ਸਭ ਤੋਂ ਅੱਗੇ ਨਿਕਲੇ ਪੀਐਮ ਮੋਦੀ, ਟਰੰਪ ਨੂੰ ਵੀ ਛੱਡਿਆ ਪਿੱਛੇ
Published : Apr 22, 2020, 7:54 pm IST
Updated : Apr 22, 2020, 7:54 pm IST
SHARE ARTICLE
Photo
Photo

ਜਾਣੋ ਕੌਣ ਕਿਹੜੇ ਸਥਾਨ ‘ਤੇ

ਨਵੀਂ ਦਿੱਲੀ: ਵਿਸ਼ਵ ਪੱਧਰੀ ਕੋਰੋਨਾ ਵਾਇਰਸ ਖਿਲਾਫ ਜੰਗ ਵਿਚ ਸਾਰੇ ਦੇਸ਼ ਅਪਣੇ-ਅਪਣੇ ਪੱਧਰ ‘ਤੇ ਲੜਾਈ ਲੜ ਰਹੇ ਹਨ। ਭਾਰਤ ਵੀ ਕੋਰੋਨਾ ਵਾਇਰਸ ਖਿਲਾਫ ਜੰਗ ਵਿਚ ਮਜ਼ਬੂਤੀ ਨਾਲ ਲੜ ਰਿਹਾ ਹੈ। ਇਹੀ ਕਾਰਨ ਹੈ ਕਿ ਵਿਸ਼ਵ ਸਿਹਤ ਸੰਗਠਨ ਤੋਂ ਲੈ ਕੇ ਕਈ ਅੰਤਰਰਾਸ਼ਟਰੀ ਸੰਗਠਨਾਂ ਵੱਲੋਂ ਭਾਰਤ ਦੀ ਤਾਰੀਫ ਕੀਤੀ ਜਾ ਰਹੀ ਹੈ।

PhotoPhoto

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੀਤੇ ਗਏ ਯਤਨਾਂ ਵਿਚ ਨਰਿੰਦਰ ਮੋਦੀ ਦੁਨੀਆ ਭਰ ਵਿਚ ਸਭ ਤੋਂ ਅੱਗੇ ਹਨ, ਇਹ ਦਾਅਵਾ ਅਮਰੀਕੀ ਡੇਟਾ ਰਿਸਰਚ ਕੰਪਨੀ ਵੱਲੋਂ ਕੀਤਾ ਗਿਆ ਹੈ। ਕੋਵਿਡ-19 ਖਿਲਾਫ ਕੀਤੀ ਜਾ ਰਹੀ ਕਾਰਵਾਈ ਦੇ ਚਲਦਿਆਂ ਪ੍ਰਧਾਨ ਮੰਤਰੀ ਦੁਨੀਆ ਦੇ 10 ਪ੍ਰਭਾਵਸ਼ਾਲੀ ਨੇਤਾਵਾਂ ਵਿਚੋਂ ਪਹਿਲੇ ਨੰਬਰ ‘ਤੇ ਹਨ।

PhotoPhoto

ਦਰਅਸਲ, ਅਮਰੀਕੀ ਡੇਟਾ ਰਿਸਰਚ ਕੰਪਨੀ ਮਾਰਨਿੰਗ ਕੰਸਲਟ ਨੇ ਕੋਰੋਨਾ ਦੇ ਅਮਰੀਕਾ ‘ਤੇ ਪਏ ਪ੍ਰਭਾਵ ਉੱਤੇ ਇਕ ਖੋਜ ਕੀਤੀ ਹੈ। ਇਸ ਤੁਲਨਾਤਮਕ ਖੋਜ ਨੇ ਵਿਸ਼ਵ ਦੇ ਦੂਜੇ 9 ਵੱਡੇ ਦੇਸ਼ਾਂ ਦੇ ਮੁਖੀਆਂ ਦੀ ਤੁਲਨਾ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਕੀਤੀ ਹੈ। ਇਸ ਖੋਜ ਵਿਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਹੜਾ ਦੇਸ਼ ਅਤੇ ਇਸ ਦਾ ਨੇਤਾ ਕੋਰੋਨਾ ਵਾਇਰਸ ਨਾਲ ਨਜਿੱਠਣ ਵਿਚ ਕੰਮ ਕਰ ਰਿਹਾ ਹੈ।

File PhotoFile Photo

ਅਮਰੀਕੀ ਡੇਟਾ ਰਿਸਰਚ ਕੰਪਨੀ ਨੇ ਆਪਣੇ ਅਧਿਐਨ ਵਿਚ ਪਾਇਆ ਕਿ ਇਸ ਸੂਚੀ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਚੋਟੀ ਦੇ 10 ਦੇਸ਼ਾਂ ਦੇ ਨੇਤਾਵਾਂ ਵਿਚੋਂ ਪਹਿਲੇ ਨੰਬਰ ‘ਤੇ ਹਨ।

File PhotoFile Photo

ਇਸ ਸੂਚੀ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਠਵੇਂ ਨੰਬਰ 'ਤੇ ਹਨ, ਜਦਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੀਜੇ ਸਥਾਨ 'ਤੇ ਹਨ। ਦੱਸ ਦੇਈਏ ਕਿ ਰਿਸਰਚ ਕੰਪਨੀ ਮਾਰਨਿੰਗ ਕੰਸਲਟ ਨੇ 1 ਜਨਵਰੀ 2020 ਤੋਂ 14 ਅਪ੍ਰੈਲ 2020 ਤੱਕ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਅੰਕੜੇ ਇਕੱਠੇ ਕਰ ਕੇ ਨਤੀਜਾ ਕੱਢਿਆ ਹੈ।

File PhotoFile Photo

ਕੌਣ ਕਿਹੜੇ ਨੰਬਰ ‘ਤੇ ਅਤੇ ਕਿੰਨੀ ਰੇਟਿੰਗ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ: +68
ਮੈਕਸੀਕੋ ਦੇ ਰਾਸ਼ਟਰਪਤੀ ਲੋਪੇਜ਼ ਓਬਰੋਡਰ: +36
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ: +35

Photo
Photo

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ: +26
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ: +21
ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ: +16
ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ: +8

Photo
Photo

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ: -3
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ: -21
ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ: -33

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement