
ਹਾਦਸੇ ਦੌਰਾਨ ਮੋਟਰਸਾਈਕਲ ਟਰੱਕ ਦੇ ਹੇਠਾਂ ਆ ਕੇ ਚਕਨਾਚੂਰ ਹੋ ਗਿਆ।
ਜੈਪੁਰ: ਜੋਧਪੁਰ ਦੇ ਬਨਾਦ ਥਾਣਾ ਖੇਤਰ ਵਿਚ ਇਕ ਮੋਟਰਸਾਈਕਲ ਸਵਾਰ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਬਾਈਕ 'ਤੇ ਸਵਾਰ ਦੋ ਬੱਚੀਆਂ ਅਤੇ ਇਕ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਮੋਟਰਸਾਈਕਲ ਚਾਲਕ ਉਛਲ ਕੇ ਕੁਝ ਦੂਰ ਜਾ ਡਿੱਗਿਆ।
ਇਹ ਵੀ ਪੜ੍ਹੋ: ਦਿੱਲੀ ਵਿਚ ਮੈਰਾਥਨ ਦੀ ਅਗਵਾਈ ਕਰਨਗੇ ਦਸਤਾਰਧਾਰੀ ਟੋਰਨੇਡੋ ਫੌਜਾ ਸਿੰਘ
ਹਾਦਸੇ ਦੌਰਾਨ ਮੋਟਰਸਾਈਕਲ ਟਰੱਕ ਦੇ ਹੇਠਾਂ ਆ ਕੇ ਚਕਨਾਚੂਰ ਹੋ ਗਿਆ। ਹਾਦਸਾ ਵਾਪਰਨ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਬਨਾਦ ਹਸਪਤਾਲ ਦੇ ਬਾਹਰ ਵਾਪਰੀ। ਮੌਕੇ 'ਤੇ ਮੌਜੂਦ ਲੋਕਾਂ ਨੇ ਬਾਈਕ ਸਵਾਰ ਨੂੰ ਬਚਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੋਰਚਰੀ 'ਚ ਰਖਵਾਇਆ ਹੈ।
ਇਹ ਵੀ ਪੜ੍ਹੋ: ਜਲੰਧਰ ਲੋਕ ਸਭਾ ਜ਼ਿਮਨੀ ਚੋਣ: ਭਾਜਪਾ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
ਬਨਾੜ ਥਾਣੇ ਦੇ ਅਧਿਕਾਰੀ ਸੀਤਾ ਰਾਮ ਖੋਜਾ ਨੇ ਦੱਸਿਆ ਕਿ ਜਾਖਰੋਂ ਕੀ ਢਾਣੀ ਦਾ ਰਹਿਣ ਵਾਲਾ ਓਮਪ੍ਰਕਾਸ਼ ਬਾਈਕ 'ਤੇ ਘਰ ਵੱਲ ਜਾ ਰਿਹਾ ਸੀ। ਬਨਾਦ ਹਸਪਤਾਲ ਦੇ ਬਾਹਰ ਇਕ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਓਮਪ੍ਰਕਾਸ਼ ਦੇ ਨਾਲ ਬਾਈਕ 'ਤੇ ਸਵਾਰ ਉਸ ਦੇ 6 ਸਾਲਾ ਬੇਟੇ, ਬੇਟੀ ਮੋਨਿਕਾ ਅਤੇ ਭਤੀਜੀ ਸੋਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ।